3 ਮਹੀਨੇ ਦੀ ਮੁਫ਼ਤ ਟਰੇਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਮੁਫਤ ਵਰਦੀਆਂ, ਕਿਤਾਬਾਂ ਅਤੇ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ
ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ) – ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਨਵੇਂ ਸਾਲ ਤੋਂ ਜਿ਼ਲ੍ਹਾ ਗੁਰਦਾਸਪੁਰ ਵਿਖੇ ਵੱੱਖ-ਵੱਖ ਰੂਰਲ ਸਕਿੱਲ ਸੈਂਟਰਾਂ ਵਿਖੇ ਜਨਰਲ ਡਿਊਟੀ ਅਸਿਟੈਂਟ ਸਕਿੱਲ ਕੋਰਸ ਸੁ਼ਰੂ ਕੀਤੇ ਜਾ ਰਹੇ ਹਨ, ਜਿਸ ਵਿੱਚ ਨੌਜਵਾਨਾਂ ਨੂੰ 3 ਮਹੀਨੇ ਦੀ ਮੁਫਤ ਟੇ੍ਰਨਿੰਗ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਵਿੱਦਿਅਕ ਯੋਗਤਾ ਘੱਟ ਤੋਂ ਘੱਟ 10ਵੀ ਪਾਸ ਹੋਣੀ ਲਾਜ਼ਮੀ ਹੈ ਅਤੇ ਉਮਰ ਸੀਮਾ 18 ਤੋ 40 ਸਾਲ ਹੋਣੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਰੂਰਲ ਸਕਿੱਲ ਸੈਂਟਰਾਂ ਵਿਖੇ ਟੇ੍ਰਨਿੰਗ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿੱਚ ਰੂਰਲ ਸਕਿੱਲ ਸੈਂਟਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਾਹਨੂੰਵਾਨ, ਰੂਰਲ ਸਕਿੱਲ ਸੈਂਟਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ, ਰੂਰਲ ਸਕਿੱਲ ਸੈਂਟਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੌਸ਼ਿਹਰਾ ਮੱਝਾ ਸਿੰਘ ਅਤੇ ਰੂਰਲ ਸਕਿੱਲ ਸੈਂਟਰ, ਸਰਕਾਰੀ ਹਾਈ ਸਕੂਲ ਬੱਬੇਹਾਲੀ ਸ਼ਾਮਲ ਹਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰੋਗਰਾਮ ਦੇ ਨਾਲ-ਨਾਲ ਉਨ੍ਹਾਂ ਦੇ ਵਿਅਕਤੀਤਵ ਵਿਕਾਸ, ਆਪਣੇ ਆਪ ਵਿੱਚ ਨਿਖਾਰ, ਇੰਟਰਵਿਊ ਤੇ ਸ਼ਰੀਰਿਕ ਭਾਸ਼ਾ ਦੇ ਸੁਧਾਰ ਸਬੰਧੀ ਵੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੇ੍ਰਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਮੁਫਤ ਵਰਦੀਆਂ, ਕਿਤਾਬਾਂ ਅਤੇ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ। ਟੇ੍ਰਨਿੰਗ ਮੁਕੰਮਲ ਹੋਣ ਤੋ ਬਾਅਦ ਪਾਸ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਉਪਰੰਤ ਵੱਖ-ਵੱਖ ਨਿੱਜੀ ਕੰਪਨੀਆਂ ਵਿੱਚ ਨੌਂਕਰੀ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਉਪਰੋਕਤ ਸੈਂਟਰਾਂ ਤੋਂ ਇਲਾਵਾ ਕਿਸੇ ਵੀ ਕੰਮ ਵਾਲੇ ਦਿਨ ਚਾਂਦ ਠਾਕੁਰ, ਬਲਾਕ ਮਿਸ਼ਨ ਮੈਨੇਜ਼ਰ, ਸਕਿੱਲ ਡਿਵੈਲਪਮੈਟ ਬਰਾਚ, 217, ਪਹਿਲੀ ਮੰਜਿਲ, ਦਫਤਰ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।