ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)– ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੀ ਅਸਮਾਨ ਤੋਂ ਜ਼ਮੀਨ ਤੇ ਆਈ ਸਿੱਖ ਸਿਆਸਤ ਨੂੰ ਚਮਕਾਉਣ ਲਈ ਕਈ ਵਾਰ ਗ਼ਲਤ ਫ਼ੈਸਲੇ ਲੈ ਕੇ ਵਿਵਾਦਾ ਵਿਚ ਘਿਰਨ ਤੇ ਫ਼ੈਸਲੇ ਨੂੰ ਵਾਪਸ ਲੈਣ ਵਾਲੀ ਪੰਥ ਵਿਰੋਧੀ ਨੀਤੀ ਤੇ ਪਹਿਰਾ ਦਿੰਦੀ ਆਈ ਹੈ ਅਤੇ ਇਸੇ ਨੀਤੀ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਹੁਦੇ ਤੋਂ ਹਟਾਉਣ ਲਈ ਗੈਰ ਸਿਧਾਂਤਕ ਤੇ ਬਿਨਾਂ ਸਬੂਤ ਇੱਕ ਕਈ ਸਾਲ ਪੁਰਾਣੇ ਪ੍ਰਵਾਰਕ ਮਾਮਲੇ ਨੂੰ ਮੁੱਦਾ ਬਣਾ ਕੇ ਜਥੇਦਾਰੀ ਦੀਆਂ ਸੇਵਾਵਾਂ ਤੋਂ ਅਗਲੇ ਹੁਕਮ ਤਕ ਰੋਕ ਦਿੱਤਾ ਗਿਆ ਤੇ ਇੱਕ ਕਮੇਟੀ ਵੀ ਬਾਦਲ ਗਰੁਪੀ ਤਿੰਨ ਮੈਂਬਰਾਂ ਦੀ ਪੜਤਾਲ ਲਈ ਬਣਾ ਦਿੱਤੀ ਤਾਂ ਸਿੰਘ ਸੰਗਤਾਂ ਵਿੱਚ ਸ਼੍ਰੋਮਣੀ ਕਮੇਟੀ ਦੇਇਸ ਫੈਸਲੇ ਵਿਰੁੱਧ ਭਾਰੀ ਰੋਸ ਸ਼ੁਰੂ ਹੋ ਗਿਆ ਅਤੇ ਸਾਬੋਂ ਕੀ ਤਲਵੰਡੀ ਵਿਖੇ ਭਾਰੀ ਇਕੱਠ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਲਾਹਨਤਾਂ ਪਾਈਆਂ ਗਈਆਂ, ਭਾਈ ਖਾਲਸਾ ਨੇ ਕਿਹਾ ਬੇਸ਼ਰਮ ਬਾਦਲਕਿਆਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਆਦਤ ਅਨੁਸਾਰ ਲੋਕਾਂ ਦੇ ਰੋਹ ਨੂੰ ਵੇਖ ਕੇ ਹੁਣ ਇੱਕ ਹੋਰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸੱਦ ਲਈ ਹੈ ਅਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਲਗਾਤਾਰ ਬਹਾਲ ਕਰਨ ਵਾਲਾ ਐਲਾਨ ਕੀਤਾ ਜਾ ਸਕਦਾ ਹੈ ਭਾਈ ਖਾਲਸਾ ਨੇ ਦੱਸਿਆ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਤੇ ਬਾਦਲਕਿਆਂ ਵੱਲੋਂ ਕਈ ਤਰ੍ਹਾਂ ਦੇ ਦਬਾਅ ਪਾ ਕੇ ਬਾਦਲ ਦੀ ਡਿੱਗੀ ਸਿੱਖ ਸਿਆਸਤ ਨੂੰ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਪਰ ਸਿੰਘ ਸਾਹਿਬ ਜੀ ਬਿਲਕੁਲ ਕਿਸੇ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਕਿਉਂਕਿ ਸਮੁੱਚਾ ਸਿੱਖ ਪੰਥ ਉਨ੍ਹਾਂ ਦੇ ਨਾਲ ਹੈ।