ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 220 ਕੇਵੀ ਗਰਿੱਡ ਸਬ ਸਟੇਸ਼ਨ ਤਿੱਬੜ ਤੋਂ ਸ਼ਟਡਾਊਨ ਹੋਣ ਕਰਕੇ 66 ਕੇਵੀ ਰਣਜੀਤ ਬਾਗ਼ ਦੀ ਜਰੂਰੀ ਮੁਰੰਮਤ ਕਰਕੇ ਬਿਜਲੀ ਸਪਲਾਈ 24 ਦਿਨ ਮੰਗਲਵਾਰ ਨੂੰ 66 ਕੇਵੀ ਰਣਜੀਤ ਬਾਗ਼ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ। ਜਿਸ ਕਾਰਨ ਇਸ ਬਿਜਲੀ ਘਰ ਤੋਂ ਚਲਦੇ ਫੀਡਰ, 11 ਕੇ.ਵੀ ਪੂਡਾ ਕਲੋਨੀ ਫੀਡਰ 11 ਕੇ.ਵੀ ਆਈ.ਟੀ.ਆਈ ਫੀਡਰ,11 ਕੇ.ਵੀ ਮਿਲਕ ਪਲਾਂਟ ਫੀਡਰ, 11 ਕੇ.ਵੀ ਬੇਅੰਤ ਕਾਲਜ ਫੀਡਰ, ਕੇ.ਵੀ ਜੀ.ਐਸ ਨਗਰ ਫੀਡਰ, ਇੰਡਸਟਰੀ 2 ਫੀਡਰ 11 ਕੇ.ਵੀ ਯੂ.ਪੀ.ਐਸ ਸਾਹੋਵਾਲ ਫੀਡਰ ਅਤੇ ਏ ਪੀ ਫ਼ੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਰਨ ਇਹਨਾਂ ਨਾਲ ਚਲਦੇ ਇਲਾਕੇ ਸਿਵਲ ਲਾਈਨ, ਪੰਛੀ ਕਲੋਨੀ, ਨਾਰਦਾ,ਗਾਦਰੀਆਂ, ਮਚਲਾ, ਭੂਨ, ਮਾਨਕੌਰ ਸਿੰਘ .ਜੀ ਐਸ. ਨਗਰ, ਪੰਡੋਰੀ ਰੋਡ, ਸਾਹੋਵਾਲ, ਸਿਰਕੀਆਂ, ਮੌਖੇ,ਖੋਜੇਪੁਰ, ਰਾਮਨਗਰ, ਫਿਸ਼ ਪਾਰਕ ਨਾਲ ਲਗਦਾ ਇਲਾਕਾ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


