ਰਾਜਪਾਲ ਨੇ ਸੰਵਿਧਾਨਿਕ ਫਰਜ਼ ਨੂੰ ਨਹੀਂ ਸਵੀਕਾਰ ਕੀਤਾ
ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜ਼ਿਲਾ ਗੁਰਦਾਸਪੁਰ-ਪਠਾਨਕੋਟ ਦੇ ਵਿਕਾਸ ਕਾਰਜਾਂ ਦੇ ਇੰਚਾਰਜ਼ ਨੇ ਜੋਸ਼ ਨਿਊਜ਼ ਟਾਈਮਜ਼ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਨੇ ਭਾਜਪਾ ਦਾ ਸਾਥ ਦੇ ਕੇ ਸਾਡੀ ਸਰਕਾਰ ਵੱਲੋਂ ਜੋ ਬਹੁਮਤ ਪੇਸ਼ ਕਰਨਾ ਸੀ, ਉਸ ਸਬੰਧੀ ਕਾਂਗਰਸ ਨੇ ਭਾਜਪਾ ਦੀ ਮੱਦਦ ਕੀਤੀ ਹੈ। ਜਿਸ ਕਰਕੇ ਪੰਜਾਬ ਵਿੱਚ ਲੋਕਾਂ ਦੀਚੁਣੀ ਹੋਈ ਸਰਕਾਰ ਨੂੰ ਨੁਕਸਾਨ ਪਹੁਚਾਉਣ ਲਈ ਇੱਕ ਡਰਾਮਾ ਕੀਤਾ ਹੈ।
ਧਾਲੀਵਾਲ ਨੇ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਅੱਗੇ ਬਿਲਕੁੱਲ ਨਹੀਂ ਝੁਕਾਂਗੇ। ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ ’ਤੇ ਭਾਜਪਾ ਚੱਲ ਰਹੀ ਹੈ।ਜਿਸ ਕਰਕੇ ਇੰਨਾਂ ਕਈ ਸੂਬਿਆਂ ਵਿੱਚ ਉਨਾਂ ਦੀ ਸਰਕਾਰਾਂ ਤੋੜੀਆਂ ਹਨ, ਜੋ ਭਾਜਪਾ ਪੱਖੀ ਨਹੀਂ ਹਨ। ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਨਾਲ ਖੜੇ ਹਾਂ ਅਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਹਰ ਹਾਲਤਵਿੱਚ ਪੂਰੇ ਕੀਤੇ ਜਾਣਗੇ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਰਾਜਪਾਲ ਨੇ ਸੰਵਿਧਾਨਿਕ ਫਰਜ਼ ਨੂੰ ਨਹੀਂ ਸਵੀਕਾਰ ਕੀਤਾ। ਜਿਸ ਕਰਕੇ ਲੋਕਤੰਤਰ ’ਤੇ ਇਹ ਸਵਾਲੀਆ ਚਿੰਨ ਖੜਾ ਹੋਇਆ ਹੈ। ਉਨਾਂ ਕਿਹਾ ਕਿ ਮੈਂ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅਕਸਰ ਜਾਂਦਾ ਰਹਿੰਦਾ ਹੈ। ਵੇਖਣ ਵਿੱਚ ਆਇਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਇੰਨਾਂ ਇਲਾਕਿਆ ਵਿੱਚ ਕੋਈ ਆਧਾਰ ਨਹੀਂ ਹੈ ਤੇ ਮਾਝਾ ਦੁਆਬਾ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਨਕਾਰ ਚੁੱਕੇ ਹਨ। ਇਸ ਲਈ ਉਹ ਲਸ਼ਮਣ ਰੇਖਾ ਨੂੰ ਪਾਰ ਨਾ ਕਰਨ ਤੇ ਆਪਣਾ ਕੰਮ ਕਰਨ ਕਿਉਕਿ ਲੋਕਾਂ ਨੇ ਕਾਂਗਰਸ ਨੂੰ ਪਹਿਲਾ ਹੀ ਨਕਾਰ ਦਿੱਤਾ ਹੋਇਆ ਹੈ ਤੇ ਹੁਣ ਕਾਂਗਰਸ ਦੇ ਸਾਰੇ ਹੀ ਪੁਰਾਣੇ ਆਗੂ ਇਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲਹੋ ਰਹੇਹਨ। ਜਿਸ ਕਰਕੇ ਇਹ ਲੋਕ ਹੁਣ ਭਾਜਪਾ ਦੀ ਪਿੱਠ ਥਪਥਪਾ ਰਹੇ ਹਨ।