ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)- 100 ਦਿਨਾਂ ਟੀ.ਬੀ ਮੁਕਤ ਮੁਹਿੰਮ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਜੀ ਦੀ ਅਗੁਵਾਈ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਬੀ ਹੋਣ ਦਾ ਖਦਸ਼ਾ ਉਨ੍ਹਾਂ ਨੂੰ ਰਹਿੰਦਾ ਹੈ ਜਿਵੇ ਕਿ ਟੀਬੀ ਮਰੀਜ਼ ਦੇ ਪਰਿਵਾਰ ਦਾ ਮੈਂਬਰ ਹੋਵੇ , ਰੋਗ ਪ੍ਰਤੀਰੋਧ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ , ਕੁਪੋਸ਼ਨ ਦੇ ਸ਼ਿਕਾਰ ਲੋਕ । ਮੁਹਿੰਮ ਤਹਿਤ ਇਨ੍ਹਾਂ ਲੋਕਾਂ ਦੀ ਸ਼ਨਾਖਤ ਸਭ ਤੋਂ ਪਹਿਲਾਂ ਕੀਤੀ ਜਾਵੇਗੀ । ਹਾਈ ਰਿਸਕ ਏਰੀਆ ਜਿਵੇਂ ਕਿ ਮਲੀਨ ਬਸਤੀਆਂ , ਇੱਟ ਭੱਠੇ ਆਦਿ ਦਾ ਸਰਵੇ ਕੀਤਾ ਜਾਵੇਗਾ ਅਤੇ ਸ਼ੱਕੀ ਮਰੀਜਾਂ ਦਾ ਪਤਾ ਲਗਾਇਆ ਜਾਵੇਗਾ । ਇਨ੍ਹਾਂ ਦੇ ਸੈੱਪਲ ਟਰੂਨੈਟ ਮਸ਼ੀਨਾਂ ਵਾਲੇ 5 ਅਤੇ ਜਿਲੇ ਵਿੱਚ ਮੌਜੂਦ ਸੀਬੀਨੈਟ ਮਸ਼ੀਨ ਵਾਲੇ ਸੈੱਟਰ ਤੇ ਚੈਕਿੰਗ ਲਈ ਭੇਜੇ ਜਾਣਗੇ। ਸ਼ਨਾਖਤ ਹੋਣ ਤੇ ਮੁਫ਼ਤ ਇਲਾਜ ਕੀਤਾ ਜਾਵੇਗਾ । ਟੀਬੀ ਮਰੀਜਾਂ ਦੇ ਪੋਸ਼ਨ ਲਈ ਖੁਰਾਕ ਵੀ ਮੁਹੱਈਆ ਕਰਵਾਈ ਜਾਵੇਗੀ ।
ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਡਾ. ਭਾਰਤ ਭੂਸ਼ਣ ਨੇ ਦੱਸਿਆ ਕਿ 2 ਹਫ਼ਤੇ ਤੋਂ ਪੁਰਾਣੀ ਖੰਘ, ਹਲਕਾ ਬੁਖਾਰ ਰਹਿਣਾ, ਥਕਵਟ ਰਹਿਣਾ, ਭੁੱਖ ਘੱਟ ਲਗਣਾ, ਵਜਨ ਘੱਟ ਜਾਣਾ ਆਦਿ ਟੀਬੀ ਦੇ ਲੱਛਣ ਹਨ। ਅਜਿਹਾ ਹੋਣ ਤੇ ਤੁਰੰਤ ਬਲਗਮ ਜਾ ਖੁੱਕ ਦੀ ਜਾਂਚ ਕਰਵਾਈ ਜਾਵੇ। ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਇਸ ਸਬੰਧੀ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ । ਇਸ ਮੌਕੇ ਏਡੀਸੀ ਸੁਰਿੰਦਰ ਸਿੰਘ , ਸਹਾਇਕ ਕਮਿਸ਼ਨਰ ਆਦਿੱਤਆ ਗੁਪਤਾ , ਏਸੀਐਸ ਡਾਕਟਰ ਪ੍ਰਭਜੋਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਸਮੂਹ ਐਸਡੀਐਮ,ਵੱਖ ਵੱਖ ਵਿਭਾਗਾਂ ਦੇ ਮੁਖੀ , ਸਮੂਹ ਐਸਐਮੳ ਆਦਿ ਵੀ ਹਾਜ਼ਰ ਸਨ।