ਗੜਸ਼ੰਕਰ, ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋਂ 84 ਵਿੱਚ ਹੋਇਆ ਸਿਖ ਅਤੇ ਪੰਜਾਬੀਆ ਦੇ ਕਤਲੇਆਮ ਦੇ ਵਿਰੋਧ ਵਿੱਚ ਸੂਬਾ ਪੱਧਰੀ ਦਿੱਤੇ ਸੱਦੇ ਦੇ ਤਹਿਤ ਸਥਾਨਕ ਗਾਂਧੀ ਪਾਰਕ ਵਿਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਤੇ ਸੂਬਾ ਆਗੂ ਹਰਮੇਸ਼ ਢੇਸੀ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਨੇ ਕਿਹਾ ਕਿ ਸਿੱਖ ਨਸਲ ਕੁਸ਼ੀ ਦੇ 40 ਸਾਲ ਬੀਤ ਜਾਣ ਮਗਰੋਂ ਵੀ ਕੋਈ ਇਨਸਾਫ ਮਿਲਿਆ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਦੀ ਮੌਤ ਤੋਂ ਬਾਅਦ ਜੋ ਦੇਸ਼ ਵਿੱਚ ਸਿੱਖ ਨਸਲ ਕੁਸ਼ੀ ਕੀਤੀ ਗਈ ਅਤੇ ਇਸਦੇ ਪਿੱਛੇ ਉਸ ਟਾਈਮ ਦੀ ਕਾਂਗਰਸ ਸਰਕਾਰ ਅਤੇ ਆਰਐਸਐਸ ਦੀ ਸੋਝੀ ਸਮਝੀ ਸਾਜਿਸ਼ ਸੀ ਪਹਿਲਾਂ ਵੀ ਦੇਸ਼ ਦੇ ਹਿੱਸੇ ਸਿਆਸੀ ਨੇਤਾਵਾਂ ਦੀਆਂ ਹੱਤਿਆਵਾਂ ਹੋਈਆਂ ਉਸ ਸਮੇਂ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰੀਆਂ ਪਰ 1984 ਵਿੱਚ ਸਿੱਖਾਂ ਪ੍ਰਤੀ ਇਨੀ ਨਫਰਤ ਦਾ ਮਾਮਲਾ ਅਸਲ ਵਿੱਚ ਆਰਐਸਐਸ ਦੇ ਘੱਟ ਗਿਣਤੀ ਨਿਸ਼ਾਨੇ ਤੇ ਲਿਆਉਣਾ ਮੁੱਖ ਸੀ।
ਆਗੂਆਂ ਨੇ ਕਿਹਾ ਕਿ ਮੌਕੇ ਦੀ ਭਾਜਪਾ ਆਰਐਸਐਸ ਸਰਕਾਰ ਇਸ ਦੇਸ਼ ਦੀ ਭਵਿੰਨਤਾ ਨੂੰ ਭੰਗ ਕਰਕੇ ਇੱਕ ਰੰਗ ਵਿੱਚ ਰੰਗਣ ਦੀ ਫਾਂਸੀਵਾਦੀ ਨੀਤੀ ਤਹਿਤ ਕੰਮ ਕਰ ਰਹੀ ਹੈ, ਉਹ ਮੁਲਕ ਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਇਕਸਾਰ ਸਿਵਲ ਕੋਡ ਥਾਪ ਕੇ ਲਾਗੂ ਕਰਨ ਦੇ ਲਈ ਯਤਨਸ਼ੀਲ ਹੈ। ਇਹ ਦੋਵੇਂ ਕਾਨੂੰਨ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹਨ। ਇਹਨਾਂ ਕਾਨੂੰਨਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੇਖਕ ਬੁੱਧੀਜੀਵੀ ਅਤੇ ਜਥੇਬੰਦਕ ਕਾਰਕੁੰਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ। ਅਤੇ ਜਮਾਨਤ ਦੇ ਹੱਕ ਵੀ ਨਹੀਂ ਦਿੱਤੇ ਜਾ ਰਹੇ ਅਤੇ ਇਹੋ ਜਿਹੀਆਂ ਨੀਤੀਆਂ ਤਹਿਤ ਇਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਵੀ ਜੇਲਾਂ ਵਿੱਚ ਡੱਕਿਆ ਹੋਇਆ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਕੁਲਵਿੰਦਰ ਚਾਹਲ,ਸੁਰਜੀਤ ਸਿੰਘ ਬਡੇਸਰੋਂ, ਡੀਟੀਐਫ ਆਗੂ ਸੁਖਦੇਵ ਡਾਨਸੀਵਾਲ,ਜਰਨੈਲ ਸਿੰਘ,ਜਸਵਿੰਦਰ ਸਿੰਘ,ਪੈਨਸ਼ਨਰ ਆਗੂ ਬਲਵੀਰ ਸਿੰਘ ਖਾਨਪੁਰੀ, ਹੰਸ ਰਾਜ ਗੜਸ਼ੰਕਰ,ਸਤਪਾਲ ਕਲੇਰ,ਗੁਰਮੇਲ ਸਿੰਘ, ਪਿੰਸੀਪਲ ਡਾ ਬਿੱਕਰ ਸਿੰਘ ਅਤੇ ਪੰਜਾਬ ਸਟੂਡੈਂਟ ਯੂਨੀਅਨ ਸੂਬਾ ਆਗੂ ਬਲਜੀਤ ਸਿੰਘ ਧਰਮਕੋਟ ਨੇ ਸੰਬੋਧਨ ਕੀਤਾ।