ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਵਿੱਚ ਮਠਿਆਈ ਤੇ ਡੇਅਰੀਆਂ ਆਦਿ ਦੁਕਾਨਾਂ ਦੀ ਚੈਕਿੰਗ

ਗੁਰਦਾਸਪੁਰ

ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸਨਰ , ਗੁਰਦਾਸਪੁਰ, ਸ੍ਰੀ ਉਮਾ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਫੂਡ ਸੇਫਟੀ ਟੀਮ ਗੁਰਦਾਸਪੁਰ ਵੱਲੋਂ ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਵਿੱਚ ਖਾਣ-ਪੀਣ ਦਾ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਜੀ. ਐਸ. ਪੰਨੂ ਸਹਾਇਕ ਕਮਿਸ਼ਨਰ , ਫੂਡ , ਗੁਰਦਾਸਪੁਰ ਨੇ ਦੱਸਿਆ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਹੋਇਆ ਮਠਿਆਈ ਵਾਲੀਆਂ ਅਤੇ ਡੇਅਰੀਆਂ ਆਦਿ ਤੋਂ ਮਠਿਆਈਆਂ, ਪਨੀਰ, ਦਹੀਂ ਤੇ ਦੁੱਧ ਆਦਿ ਦੇ ਸੈਂਪਲ ਲਏ ਗਏ ।ਉਨ੍ਹਾਂ ਅੱਗੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਸਾਫ ਸੁਥਰੀਆਂ ਅਤੇ ਮਿਲਾਵਟ ਤੋ ਰਹਿਤ ਖਾਣ ਪੀਣ ਦੀਆਂ ਵਸਤਾਂ ਮੁਹੱਈਆਂ ਕਰਵਾਉਣ ਦੇ ਲਈ ਚੈਕਿੰਗ ਕੀਤੀ ਗਈ , ਜਿਸ ਵਿੱਚ ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ , ਹੱਥਾਂ ਤੇ ਦਸਤਾਨੇ , ਸਿਰ ਤੇ ਟੋਪੀ , ਐਪਰਨ ਪਾਉਣ ਦੀ ਹਦਾਇਤ ਕੀਤੀ ਗਈ ਅਤੇ ਨਾਲ ਹੀ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਲਾਈਸੈਂਸ ਜਾਂ ਰਜਿਸ਼ਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ।ਉਨ੍ਹਾਂ ਖਾਣ ਪੀਣ ਦੀਆ ਵਸਤੂਆਂ ਨੂੰ ਢੱਕ ਕੇ ਰੱਖਣ ਦੀ ਹਦਾਇਤ ਵੀ ਦੁਕਾਨਦਾਰਾਂ ਨੂੰ ਕੀਤੀ ਗਈ ਤਾਂ ਜੋ ਸਾਫ ਸੁਥਰੀਆਂ ਅਤੇ ਮਿਆਰੀ ਖਾਸ ਪਦਾਰਥ ਹੀ ਲੋਕਾਂ ਨੂੰ ਮੁਹੱਈਆ ਹੋਣ। ਇਸ ਦੇ ਨਾਲ ਹੀ ਉਨ੍ਹਾ ਆਮ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਰੰਗਦਾਰ ਮਠਿਆਈਆਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਗਈਉਨ੍ਹਾਂ ਅੱਗੇ ਦੱਸਿਆ ਕਿ ਲਏ ਸੈਂਪਲ ਫੂਡ ਲੈਬ ,ਖਰੜ ਵਿਖੇ ਭੇਜ ਦਿੱਤੇ ਗਏ ਹਨ , ਜਿੰਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਫੂਡ ਸੇਫਟੀ ਐਕ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *