ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਜਥੇਦਾਰ ਅਕਾਲ ਤਖ਼ਤ ਸਾਹਿਬ ਸਤਿਕਾਰ ਯੋਗ ਗਿਆਨੀ ਰਘਬੀਰ ਸਿੰਘ ਜੀ ਨੇ ਅਕਾਲੀ ਦਲ ਦੇ ਵਫ਼ਦ ਨੂੰ ਸੁਖਬੀਰ ਦੇ ਚੋਣਾਂ’ਚ ਭਾਗ ਲੈਣ ਤੋਂ ਰੋਕਿਆ ਸੀ, ਕਿਉਂਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਏ ਕਰਾਰ ਦਿੱਤੇ ਹੋਏ ਹਨ, ਤੇ ਉਨ੍ਹਾਂ ਦਾ ਫੈਸਲਾ ਦੁਵਾਲੀ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ’ਚ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਸਿੱਖ ਪੰਥ ਦੀ ਸੁਪਰੀਮ ਪਾਵਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਵੇਗਾ, ਪਰ ਸਾਰੇ ਅਕਾਲੀ ਦਲ ਨੂੰ ਤਾਂ ਜ਼ਿਮਨੀ ਚੋਣਾਂ ਤੋਂ ਜਥੇਦਾਰ ਸਾਹਿਬ ਨੇ ਨਹੀਂ ਸੀ ਰੋਕਿਆ ? ਸਗੋਂ ਅਕਾਲੀ ਦਲ ਨੇ ਆਪਣੀਆਂ ਜਮਾਨਤਾਂ ਜਬਤ ਹੋਣ ਦੇ ਡਰੋਂ ਤੇ ਕਿਸੇ ਖਾਸ ਧਿਰ ਨੂੰ ਸਿਆਸੀ ਫਾਇਦਾ ਦੇਣ ਖਾਤਰ ਚੋਣਾਂ ਦਾ ਬਾਈਕਾਟ ਕੀਤਾ ਹੈ ਤੇ ਸਹਾਰਾ ਅਕਾਲ ਤਖ਼ਤ ਸਾਹਿਬ ਦਾ ਲਿਆ, ਅਕਾਲੀ ਦਲ ਦੀ ਇਹ ਨੀਤੀ ਸਿੱਖ ਇਤਿਹਾਸ’ਚ ਕਾਲ਼ੇ ਅੱਖਰਾਂ ਨਾਲ ਅੰਕਿਤ ਹੋਵੇਗੀ,ਕੇ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਲੰਮਾਂ ਸਮਾਂ ਪੰਜਾਬ ਤੇ ਰਾਜ ਕੀਤਾ ਹੋਵੇ, ਕਿਸੇ ਇੱਕ ਵਿਅਕਤੀ ਨੂੰ ਸੀ ਓ ਮੰਨ ਕੇ ਚੋਣਾਂ ਲੜਨ ਤੋਂ ਹੱਥ ਕਰਕੇ ਲੱਖਾਂ ਅਕਾਲੀ ਦਲ ਨਾਲ ਜੁੜੇ ਲੋਕਾਂ ਦੀਆਂ ਮਨ ਭਾਵਨਾਵਾਂ ਨੂੰ ਠੇਸ ਮਾਰੇ, ਸਿੱਖ ਕੌਮ ਕਦੇ ਵੀ ਅਜਿਹੀ ਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਸਮੇਂ ਆਉਂਣ ਅਕਾਲੀ ਦਲ ਦੇ ਅਜਿਹੇ ਆਗੂਆਂ ਤੋਂ ਹਿਸਾਬ ਕਿਤਾਬ ਜ਼ਰੂਰ ਲਿਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਰਾਜ ਦੀਆਂ ਚਾਰ ਜ਼ਿਮਨੀ ਚੋਣਾਂ’ਚ ਅਕਾਲੀ ਦਲ ਵੱਲੋਂ ਕਿਸੇ ਇੱਕ ਸੀ ਓ ਬਦਲੇ ਚੌਣਾਂ ਦਾ ਬਾਈਕਾਟ ਕਰਕੇ ਅਕਾਲੀ ਦਲ ਜੁੜੇ ਕਰੌੜਾਂ ਲੋਕਾਂ ਦੀਆਂ ਮਨ ਭਾਵਨਾਵਾਂ ਨੂੰ ਠੇਸ ਮਾਰਨ ਵਾਲੀ ਮੌਕਾ ਪ੍ਰਸਤ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਹਨਾਂ ਸਪਸ਼ਟ ਕੀਤਾ ਅਕਾਲੀ ਦਲ ਦਾ ਵਫ਼ਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਕੋਲ ਫਰਿਆਦ ਲੈ ਕੇ ਪਹੁੰਚਿਆ ਤੇ ਚੌਣਾਂ ਸਮੇਂ ਸੁਖਬੀਰ ਨੂੰ ਰਾਹਤ ਦੇਣ ਗੱਲ ਰੱਖੀ, ਭਾਈ ਖਾਲਸਾ ਨੇ ਕਿਹਾ ਸੁਖਬੀਰ ਨੂੰ ਚੋਣਾਂ ਲਈ ਅਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹਨਾਂ ਨੂੰ ਤਨਖਾਈਆ ਕ਼ਰਾਰ ਦਿੱਤਾ ਹੋਇਆ ਤੇ ਕੋਈ ਤਨਖਾਹੀਆ, ਤਨਖਾਹ ਪੂਰੀ ਹੋਣ ਤੋਂ ਪਹਿਲਾਂ ਚੋਣਾਂ’ਚ ਹਿੱਸਾ ਨਹੀਂ ਲੈ ਸਕਦਾ, ਜਥੇਦਾਰ ਸਾਹਿਬ ਜੀ ਦਾ ਇਹ ਫੈਸਲਾ ਸਿੱਖੀ ਸਿਧਾਂਤਾਂ ਤੇ ਅਕਾਲਤਖਤ ਸਾਹਿਬ ਦੀ ਮਰਿਯਾਦਾ ਤਹਿਤ ਸੀ, ਪਰ ਉਹਨਾਂ ਨੇ ਪੂਰੇ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਬਿੱਲਕੁਲ ਨਹੀਂ ਰੋਕਿਆ? ਸਗੋਂ ਅਕਾਲੀ ਦਲ ਦੇ ਆਗੂ ਕਿਸੇ ਇੱਕ ਵਿਅਕਤੀ ਨੂੰ ਪਾਰਟੀ ਸੀਓ ਮੰਨ ਕੇ ਕਿਸੇ ਖਾਸ ਧਿਰ ਜਾਂ ਸ਼ਖਸੀਅਤ ਨੂੰ ਸਿਆਸੀ ਫਾਇਦਾ ਦੇਣ ਹਿੱਤ ਚੌਣਾਂ ਦਾ ਬਾਈਕਾਟ ਕਰ ਰਹੇ ਹਨ, ਭਾਈ ਖ਼ਾਲਸਾ ਨੇ ਕਿਹਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਸਾਬਕਾ ਐਸ ਜੀ ਪੀ ਸੀ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕਾਲਕਾ ਸਾਹਿਬ ਆਦਿ ਆਗੂਆਂ ਨੇ ਵੀ ਅਕਾਲੀ ਦਲ ਵੱਲੋਂ ਚੋਣਾਂ’ਚ ਭਾਗ ਨਾਂ ਲੈਣ ਲਈ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਵੀ ਅਕਾਲੀ ਦਲ ਨੂੰ ਚੋਣਾਂ ਸਬੰਧੀ ਕਈ ਤਰ੍ਹਾਂ ਦੀਆਂ ਮੂੰਹ ਆਈਆਂ ਟਿੱਪਣੀਆਂ ਕਰਨ ਰਹੀਆਂ ਹਨ ਤੇ ਕਹੇ ਰਹੀਆਂ ਹਨ ਕਿ ਜਮਾਨਤਾਂ ਜਬਤ ਹੋਣ ਦੇ ਡਰੋਂ ਬਾਈਕਾਟ ਕੀਤਾ ਗਿਆ ਤੇ ਕੋਈ ਕਹੇ ਰਿਹਾ ਹੈ ਕਿ ਖਾਸ ਧਿਰ ਜਾਂ ਵਿਅਕਤੀ ਨੂੰ ਲਾਭ ਦੇਣ ਖਾਤਰ ਬਾਈਕਾਟ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਵਾਲੀ ਪੰਥ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਲੋਕਾਂ ਨੂੰ ਅਪੀਲ ਕਰਦੀ ਹੈ ਇਹਨਾਂ ਚੋਣਾਂ ਵਿਚ ਉਮੀਦਵਾਰ ਦੀ ਸ਼ਖ਼ਸੀਅਤ ਲਿਆਕਤ ਤੇ ਕੁਰਬਾਨੀ ਨੂੰ ਮੁੱਖ ਰੱਖ ਕੇ ਵੋਟਾਂ ਪਾਈਆਂ ਜਾਣ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਤੇ ਭਾਈ ਗੁਰਦੀਪ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਸੁਖਦੇਵ ਸਿੰਘ ਜਗਰਾਉਂ ਆਦਿ ਆਗੂ ਹਾਜਰ ਸਨ ।


