4 ਨਵੰਬਰ ਨੂੰ ਚੰਡੀਗੜ ਅਤੇ 11 ਨਵੰਬਰ ਨੂੰ ਗਿੱਦੜਬਾਹਾ ਵਿਖੇ ਕਰਨਗੇ ਰੈਲੀ
ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵੱਖ ਵੱਖ ਹੈਲਥ ਐਂਡ ਵੈਲਨੈਸ ਸੈਂਟਰਾਂ / ਡਿਸਪੈਂਸਰੀਆ ਵਿੱਚ ਤੈਨਾਤ ਕਮਿਊਨਿਟੀ ਹੈਲਥ ਅਫਸਰ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਸ਼ਿਕਾਰ ਹੋ ਰਹੇ ਹਨ। ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਕੰਮ ਕਰਦੇਆਂ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਜਿਲਾ ਦੇ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਸੂਬਾਈ ਮੀਤ ਪ੍ਰਧਾਨ ਡਾ ਰਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਲਗਭਗ 2500 ਸੀਐਚਓ ਸੂਬਾ ਪੰਜਾਬ ਵਿੱਚ ਐਨਐਚਐਮ ਅਧੀਨ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਪਹੁੰਚਾਉਣ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਆਪਦਾ ਜਿਵੇਂ ਕਰੋਨਾ ਕਾਲ , ਹੜਾਂ ਦੀ ਸਥਿਤੀ ਆਦਿ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਹੋਰ ਵੀ ਕਿੰਨੀਆਂ ਹੀ ਤਰ੍ਹਾਂ ਦੀਆਂ ਜਿੰਮੇਵਾਰੀਆਂ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਹਨ । ਸਰਕਾਰ ਤੇ ਵਿਭਾਗ ਵੱਲੋਂ ਲਗਾਤਾਰ ਉਹਨਾਂ ਦੇ ਆਪਣੇ ਕੰਮਾਂ ਤੋਂ ਇਲਾਵਾ ਹੋਰ ਕਿੰਨੇ ਕੰਮਾਂ ਦਾ ਬੋਝ ਉਹਨਾਂ ਤੇ ਸੁੱਟਿਆ ਜਾ ਰਿਹਾ ਹੈ ਅਤੇ ਉਨਾਂ ਕੰਮਾਂ ਨੂੰ ਕਰਨ ਲਈ ਕਿਸੇ ਵੀ ਤਰਹਾਂ ਦੀ ਕੋਈ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ ਤੇ ਨਾ ਹੀ ਉਹਨਾਂ ਦੀਆਂ ਕਿਸੇ ਵੀ ਤਰਹਾਂ ਦੀਆਂ ਮੁਸ਼ਕਲਾਂ ਦਾ ਕੋਈ ਵਾਜਬ ਹੱਲ ਕੀਤਾ ਜਾਂਦਾ ਹੈ। ਸਗੋਂ ਉਹਨਾਂ ਦੇ ਆਪਣੇ ਮਿਹਨਤਾਂਨੇ ਦੇ ਪੈਸੇ ਵੀ ਜਾਂ ਕੱਟ ਲਏ ਜਾਂਦੇ ਹਨ ਜਾਂ ਰੋਕ ਲਏ ਜਾਂਦੇ ਹਨ। ਪਿਛਲੇ ਤਿੰਨ ਚਾਰ ਮਹੀਨਿਆਂ ਦਾ ਰੁਕਿਆ ਹੋਇਆ ਇਨਸੈਂਟਿਵ ਬੜੀ ਮੁਸ਼ਕਿਲਾਂ ਨਾਲ ਬਹਾਲ ਹੋਇਆ ਸੀ ਤੇ ਹੁਣ ਤਿਉਹਾਰਾਂ ਦੇ ਦਿਨਾਂ ਵਿੱਚ ਅਤੇ ਵੱਧਦੀ ਮਹਿੰਗਾਈ ਦੇ ਦਿਨਾਂ ਵਿੱਚ ਮੁੜ ਉਹਨਾਂ ਦੀ ਲਗਭਗ ਅੱਧੀ ਤਨਖਾਹ ਅਜੇ ਤਕ ਨਹੀਂ ਮਿਲੀ ਹੈ । ਇਸੇ ਸਿਲਸਿਲੇ ਦੇ ਚਲਦਿਆਂ ਪਿਛਲੇ ਮਹੀਨੇ ਵਿਭਾਗ ਨਾਲ ਉਹਨਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਦੀ ਮੁਸ਼ਕਲਾਂ ਜਿਵੇਂ ਜਰੂਰੀ ਸਮਾਨ ਦੀ ਸਪਲਾਈ, ਦਵਾਈਆਂ, ਬਿਜਲੀ -ਪਾਣੀ ਦੀ ਸਹੂਲਤ , ਕੰਮ ਦੀ ਵੰਡ ਆਦਿ ਦੇ ਹੱਲ ਕਰਨ ਤੇ ਦੁਬਾਰਾ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਮੀਟਿੰਗ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸੀ ਪ੍ਰੰਤੂ ਹਜੇ ਤੱਕ ਬਾਰ ਬਾਰ ਜਾਣੂ ਕਰਵਾਉਣ ਦੇ ਬਾਵਜੂਦ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੰਦੇਸ਼ ਨਹੀਂ ਆਇਆ ਜਿਸਤੋਂ ਮਜਬੂਰ ਹੋਕੇ ਅਤੇ ਲਮੇ ਸਮੇਂ ਤੋਂ ਆ ਰਹੀ ਆਰਥਿਕ ਤੰਗੀ ਦੇ ਚਲਦਿਆਂ ਸੂਬੇ ਦੇ ਸਾਰੇ ਸੀ ਐਚ ਓ ਇਸ ਦੇ ਰੋਸ ਵਜੋਂ ਮਿਤੀ 4/11/24 ਨੂੰ MD ਐਨ.ਐਚ.ਐਮ ਦਫ਼ਤਰ, ਚੰਡੀਗੜ੍ਹ ਵਿਖੇ ਧਰਨਾ ਲਗਾਉਣਗੇ ਅਤੇ ਜੇਕਰ , ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਆਉਣ ਵਾਲੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਮਿਤੀ 11/11/24 ਨੂੰ ਸੂਬੇ ਦੇ ਸਾਰੇ ਸੀ. ਐਚ. ਓ . ਵਲੋਂ ਗਿੱਦੜਬਾਹਾ ਵਿਖੇ ਸਰਕਾਰ ਅਤੇ ਵਿਭਾਗ ਵਿਰੁੱਧ ਇੱਕ ਰੈਲੀ ਕੀਤੀ ਜਾਵੇਗੀ। ਇਸ ਸਭ ਦੀ ਨਿਰੋਲ ਜਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ। ਉਨ੍ਹਾਂ ਆਪਣੀਆਂ ਮੰਗਾਂ ਦੌਰਾਂਦੇ ਹੋਏ ਦੱਸਿਆ ਕਿ ਬਾਕੀ ਸੂਬਿਆਂ ਨਾਲੋਂ 5000 ਘੱਟ ਮਿਲ ਰਹੀ ਤਨਖਾਹ , ਇਨਸੈਂਟਿਵ ਅਤੇ ਮਹੀਨਾਵਾਰ ਤਨਖਾਹ ਨੂੰ ਮਰਜ ਕਰਨਾ , ਲੋਇਲਟੀ ਬੋਨਸ , ਕੰਮ ਦੀ ਵੰਡ ਅਤੇ ਜਰੂਰੀ ਸਮਾਨ ਦੀ ਸਪਲਾਈ ਆਦਿ ਦੇ ਹੱਲ ਕੀਤੇ ਜਾਣ।ਇਸ ਸਮੇਂ ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।