ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)– ਬਟਾਲਾ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮਾਂ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੇ ਸਮੂਹ ਇਕੱਤਰਤਾ ਰਾਹੀਂ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਨੌਜਵਾਨ ਪੀੜੀ ਨੂੰ ਘੋੜਸਵਾਰੀ, ਨੇਜਾਬਾਜ਼ੀ, ਗਤਕੇਬਾਜ਼ੀ, ਪੈਤੜੇ ਕੱਢਣ ਵਰਗੀਆਂ ਕਈ ਤਰ੍ਹਾਂ ਦੀਆਂ ਖਾਲਸਾਈ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਨ ਦੇ ਜੰਗੀ ਉਪਰਾਲੇ ਕੀਤੇ , ਮੁਹੱਲਾ ਖੇਡਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ, ਲੰਗਰ ਸਰਦਾਈਆ ਤੋਂ ਹੋਰ ਕਈ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਸਬੰਧੀ ਪਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮਾਂ ਦੀਆਂ ਹਾਜਰੀਆ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਵੱਖ ਵੱਖ ਨਿਹੰਗ ਸਿੰਘ ਫੌਜਾਂ ਨੇ ਆਪਣੇ ਘੋੜਿਆਂ ਤੇ ਫੌਜਾਂ ਨਾਲ ਅਲੱਗ ਅਲੱਗ ਥਾਵਾਂ ਤੇ ਪੜ੍ਹ ਕੀਤੇ ਹੋਏ ਸਨ ਉਥੇ ਦਸ਼ਮੇਸ਼ ਤਰਨਾਦਲ ਪੰਜਵਾਂ ਨਿਸ਼ਾਨ ਵੱਲੋਂ ਪੁਰਾਣੀ ਮਾਲ ਮੰਡੀ, ਗਾਂਧੀ ਚੌਕ, ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਣ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਧਾਰਮਿਕ ਬੁਲਾਰਿਆਂ ਨੇ ਵਿਆਹ ਪੁਰਬ ਸਬੰਧੀ ਜਾਣਕਾਰੀ ਦਿੱਤੀ, ਭਾਈ ਖਾਲਸਾ ਨੇ ਦੱਸਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫ਼ੌਜਾਂ ਨੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੱਥਾਂ’ਚ ਖੰਡੇ, ਬਰਛੇ ਬਰਛੀਆਂ, ਨੇਜੇ, ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕਿ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਦੀ ਅਗਵਾਈ ਵਿੱਚ ਸ਼ਾਨਦਾਰ ਮਹੱਲੇ ਦਾ ਪਰਦਰਸ਼ਨ ਕੀਤਾ ਅਤੇ ਨੌਜਵਾਨ ਪੀੜੀ ਨੂੰ ਸਿਖੀ ਦੇ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਇਸ ਮੌਕੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ਼ ਤਰਨਾ ਦਲ ਨਾਲ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁਖੀ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸਹੀਦ ਬਾਬਾ ਜੀਵਨ ਸਿੰਘ ਤਰਨਾ ਦਲ, ਜਥੇਦਾਰ ਬਾਬਾ ਸਤਨਾਮ ਸਿੰਘ ਪਰਧਾਨ ਖਾਪੜਖੇੜੀ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਾ ਪੁਰ, ਜਥੇਦਾਰ ਬਾਬਾ ਪਰਗਟ ਸਿੰਘ, ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਤੋਂ ਇਲਾਵਾ ਸੈਕੜੇ ਜਥੇਦਾਰ ਸਾਹਿਬਾਨ ਤੇ ਹਜਾਰਾਂ ਨਿਹੰਗ ਸਿੰਘ ਲਾਡਲੀਆਂ ਫੌਜਾਂ ਹਾਜਰ ਸਨ।



