ਬਟਾਲਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਲਖਵਿੰਦਰ ਸਿੰਘ ਸੇਖੋਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ-2 ਦਾ ਵਾਧੂ ਚਾਰਜ ਸੰਭਾਲ ਲਿਆ।
ਇਸ ਮੌਕੇ ਬੀ.ਪੀ.ਈ ਓ ਲਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਦੇ ਨਾਲ ਨਾਲ ਅਧਿਆਪਕਾਂ ਅਤੇ ਦਫਤਰ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਨਵਦੀਪ ਸਿੰਘ ਪਨਸਰ, ਸੈਂਟਰ ਮੁੱਖ ਅਧਿਆਪਕ ਜਗਜੀਤ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਕਾਹਨੂੰਵਾਨ, ਵਰਿੰਦਰ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਗਗਨਦੀਪ ਸਿੰਘ, ਜਸਪਿੰਦਰ ਸਿੰਘ, ਬੀ.ਆਰ.ਸੀ. ਦਲਜੀਤ ਸਿੰਘ ਧੰਦਲ, ਲਖਵਿੰਦਰ ਸਿੰਘ ਸੇਖੋਂ, ਚਮਕੌਰ ਸਿੰਘ, ਸੁਖਦੀਪ ਸਿੰਘ ਜੋਲੀ, ਦਲਜਿੰਦਰ ਸਿੰਘ, ਬਨਦੀਪ ਸਿੰਘ ਵਾਹਲਾ, ਕਮਲ ਡੱਬ, ਸੁਖਬੀਰ ਸਿੰਘ, ਰਮਿੰਦਰਜੀਤ ਸਿੰਘ, ਦਫਤਰੀ ਸਟਾਫ ਬਾਊ ਲਵਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਹਰਵਿੰਦਰ ਕੌਰ, ਗੀਤਾਂਜਲੀ, ਕਮਲਜੀਤ , ਬਲਜਿੰਦਰ ਸਿੰਘ ਬੱਲ ਆਦਿ ਹਾਜ਼ਰ ਸਨ ।


