ਬਠਿੰਡਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਐਸ ਐਕਸ ਐਸ ਮੈਂਬਰਸ਼ਿਪ ਪੰਜਾਬ ਜਥੇਬੰਦੀ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਚਾਗਲੀ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦੇ ਸਰਪ੍ਰਸਤ ਤੇ ਮਾਲਵਾ ਤਰਨਾਦਲ ਸਹੀਦ ਬਾਬਾ ਸੰਗਤ ਸਿੰਘ ਤੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਚਾਗਲੀਵਾਲਿਆਂ ਤੋਂ ਇਲਾਵਾ ਸੈਕੜੇ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੇ ਨਾਲ ਨਾਲ ਸੀਨੀਅਰ ਆਗੂ ਸ਼ਾਮਲ ਹੋਏ ਅਤੇ ਵੱਖ ਵੱਖ ਮਤੇ ਪਾਸ ਕੀਤੇ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੀਟਿੰਗ’ਚ ਹਾਜਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀ ਦਿੱਤੀ। ਮੀਟਿੰਗ ਚ ਜਥੇਬੰਦੀ ਦੇ ਸਰਪ੍ਰਸਤ ਜੱਥੇਦਾਰ ਬਾਬਾ ਬਲਦੇਵ ਸਿੰਘ ਨੇ ਦੱਸਿਆਂ ਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਅਦਬੀ ਘਟਨਾਵਾਂ ਕੌਮ ਲਈ ਵੱਡਾ ਮਸਲਾ ਤੇ ਚੂਣੌਤੀ ਬਣ ਗਈਆਂ ਹਨ। ਜਿਸ ਨੂੰ ਰੋਕਣਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਗਿਆ ਹੈ। ਬਾਬਾ ਸੁਖਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਦੇ ਨਾਲ ਪਿੰਡਾਂ ਪਿੰਡਾਂ ਵਿਚ ਬਹੁਤ ਗ੍ਰੰਥੀ ਅਤੇ ਕਮੇਟੀ ਮੈਂਬਰ ਖੰਡ ਬਾਟੇ ਦੇ ਅੰਮ੍ਰਿਤ ਤੋਂ ਬਗੈਰ ਸੇਵਾ ਨਿਭਾ ਕੇ ਅਕਾਲ ਤਖਤ ਦੀ ਮਰਿਯਾਦਾ ਦੀ ਉਲੰਘਣਾ ਕਰ ਰਹੇ ਹਨ। ਉਹਨਾਂ ਕਿਹਾ ਅਜਿਹੇ ਲੋਕਾਂ ਨੂੰ ਪਹਿਲਾ ਪਿਆਰ ਨਾਲ ਸਮਝਾਇਆਂ ਜਾਵੇਗਾ ਅਤੇ ਨਾ ਮੰਨਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭਾਈ ਖਾਲਸਾ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਚਾਗਲੀ ਨੇ ਮੀਟਿੰਗ ਵਿਚ ਪਾਸ ਕੀਤੇ ਮਤੇ ਸਭ ਨੂੰ ਪੜ ਕੇ ਸੁਣਾਏ ਅਤੇ ਸਮੂਹ ਮੈਬਰਾਂ ਨੇ ਇਨ੍ਹਾਂ ਮਤਿਆਂ ਨੂੰ ਆਪਣੇ ਦਸਤਕ ਕਰਕੇ ਪ੍ਰਵਾਨਗੀ ਦਿੱਤੀ। ਮੀਟਿੰਗ ਵਿਚ ਮਤੇ ਰਾਹੁ ਸਮੂਹ ਪਿੰਡ ਵਾਸੀਆਂ ਨੂੰ ਕਿਹਾ ਕਿ ਗੁਰੂ ਗ੍ਰੰਥ ਦੀ ਮਰਿਯਾਦਾ ਬਹਾਲ ਰਖਣ ਲਈ ਗ੍ਰੰਥੀ ਸਿੰਘ ਟਕਸਾਲ ਜਾਂ ਹੋਰ ਸੰਪਰਦਾਵਾਂ ਦੇ ਵਿਦਿਵਾਨਾਂ ਤੋ ਸੰਦੀਆਂ ਪ੍ਰਾਪਤ ਹੋਣਾ ਚਾਹੀਦਾ। ਮੀਟਿੰਗ ਵਿਚ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਹਰ ਪਿੰਡ ਸਹਿਰ ਵਿਚ ਬਹਾਲ ਕਰਵਾਉਣ ਲਈ ਜਥੇਬੰਦੀ ਦੇ ਪੰਜ ਪੰਜ ਗਰੁੱਪਾਂ ਦੀ ਡਿਊਟੀ ਲਗਾਈ ਜਾਵੇਗੀ ਅਤੇ ਮਰਿਯਾਦਾ ਹਰ ਹੀਲੇ ਬਹਾਲ ਕੀਤੀ ਜਾਵੇਗੀ।ਇਸ ਮੌਕੇ ਸੈਂਕੜੇ ਸੰਗਤਾਂ ਤੇ ਜਥੇਬੰਦੀ ਦੇ ਆਗੂਆਂ ਨੇ ਹਿਸਾ ਲਿਆ ਅਤੇ ਸਭਨਾਂ ਨੂੰ ਗੁਰੂ ਕੇ ਲੰਗਰ ਚਲਾਏ ਗਏ।
