ਸੀਪੀਆਈ ਦਾ ਵਫਦ ਜ਼ਿਲ੍ਹੇ ਵਿੱਚ ਹੋ ਰਹੀਆ ਚੋਰੀ ਤੇ ਲੁੱਟਾਂ-ਖੋਹਾਂ ਦੀਆ ਵਾਰਦਾਤਾ ਨੂੰ ਰੋਕਣ ਲਈ ਐਸ.ਐਸ.ਪੀ ਮਾਨਸਾ ਨੂੰ ਮਿਲਿਆ
ਮਾਨਸਾ, ਗੁਰਦਾਸਪੁਰ, 27 ਅਗਸਤ ( ਸਰਬਜੀਤ ਸਿੰਘ)– ਸੀਪੀਆਈ ਜਿਲ੍ਹਾ ਮਾਨਸਾ ਦਾ ਇੱਕ ਅਹਿਮ ਵਫ਼ਦ ਜਿਲ੍ਹੇ ਵਿੱਚ ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਤੇ ਚੋਰੀਆ ਦੀਆ ਵਾਰਦਾਤਾ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕੇ ਜਾਣ ਦੀ ਮੰਗ ਨੂੰ ਲੈਕੇ ਐਸ.ਐਸ. ਪੀ.ਮਾਨਸਾ ਨੂੰ ਮਿਲਿਆ ਤੇ ਇੱਕ ਮੰਗ ਪੱਤਰ ਸੌਂਪਿਆ।
ਪ੍ਰੈਸ ਬਿਆਨ ਜਾਰੀ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜਿਲ੍ਹੇ ਦੇ ਪਿੰਡਾ , ਕਸਬਿਆਂ ਵਿੱਚ ਦਿਨੋ-ਦਿਨ ਚੋਰੀਆ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਅਮਰਵੇਲ ਵਾਗ ਵੱਧ ਰਹੀਆ ਹਨ , ਜਾਪ ਰਿਹਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕਿਸਮ ਦਾ ਡਰ ਤੇ ਭੈਅ ਨਹੀ ਰਿਹਾ। ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਕਾਰਨ ਲੋਕ ਅੱਤਵਾਦ ਦੇ ਕਾਲੇ ਦੌਰ ਨਾਲੋਂ ਵੀ ਵੱਧ ਦਹਿਸ਼ਤ ਤੇ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਨ ਤੇ ਦਿਨ ਖ਼ੜੇ ਹੀ ਦਰਵਾਜੇ ਬੰਦ ਹੋ ਜਾਂਦੇ ਤੇ ਸਿਖ਼ਰ ਦੁਪਹਿਰ ਵੇਲੇ ਲੋਕ ਕੱਲਮ- ਕੱਲੇ ਬਾਹਰ ਨਿਕਲਣ ਤੋ ਕਤਰਾਉਂਦੇ ਹਨ। ਨਸ਼ੇ ਵਿੱਚ ਲੱਥ ਪੱਥ ਹੋਏ ਸਮਾਜ ਵਿਰੋਧੀ ਅਨਸਰ ਸ਼ਰੇਆਮ ਆਮ ਲੋਕਾ ਦੀ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ ਤੇ ਲੁੱਟਾਂ-ਖੋਹਾਂ ਕਰ ਰਹੇ ਹਨ ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਸਾਰਥਿਕ ਕਦਮ ਚੁੱਕਣ ਵਿੱਚ ਅਸਮਰਥ ਰਹਿੰਦਾ ਹੈ ਤਾਂ ਸੀਪੀਆਈ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗੀ।ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਨਰੇਸ਼ ਬੁਰਜਹਰੀ , ਕਾਮਰੇਡ ਰਤਨ ਭੋਲਾ , ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ , ਕਾਮਰੇਡ ਕਾਲਾ ਖਾਂ ਭੰਮੇ , ਕਾਮਰੇਡ ਹਰਪ੍ਰੀਤ ਸਿੰਘ ਮਾਨਸਾ , ਕੇਵਲ ਸਿੰਘ ਚਾਹਿਲਾ ਵਾਲਾ ਆਦਿ ਆਗੂ ਵੀ ਹਾਜ਼ਰ ਸਨ।