ਗੁਰਦਾਸਪੁਰ, 24 ਅਗਸਤ ( ਸਰਬਜੀਤ ਸਿੰਘ)– ਬੀਤੀ ਸਾਲ ਤੋਂ ਦਸਮੇਸ਼ ਤਰਨਾਦਲ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ 55 ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਮਰ ਸਹੀਦ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ ) ਦਾ ਸਹੀਦੀ ਦਿਹਾੜਾ ਜਿਥੇ ਬਹੁਤ ਹੀ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ , ਉਥੇ ਇਸ ਨੂੰ ਹਰ ਸਾਲ ਹੀ ਪੰਜ ਸਤੰਬਰ ਨੂੰ ਕੇਸਗੜ੍ਹ ਆਨੰਦਪੁਰ ਸਾਹਿਬ ਵਿਖੇ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਅਤੇ ਇਸੇ ਹੀ ਲੜੀ ਤਹਿਤ ਇਸ ਵਾਰ ਪੰਜ ਸਤੰਬਰ ਨੂੰ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸਰਧਾ ਭਾਵਨਾਵਾਂ ਤੇ ਚਾਵਾਂ ਨਾਲ ਗੁਰਦੁਵਾਰਾ ਕੇਸਗੜ੍ਹ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਦੀ ਅਗਵਾਈ’ਚ ਸਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ਾ ਵਿਦੇਸ਼ਾਂ ਦੀਆਂ ਨਾਨਕ ਨਾਮ ਲੇਵਾ ਸੰਗਤਾ ਤੋ ਇਲਾਵਾ 55 ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚ ਰਹੀਆ ਹਨ।
ਭਾਈ ਖਾਲਸਾ ਨੇ ਦਸਿਆ ਸਮਾਗਮ ਦੇ ਕਰਤਾ ਧਰਤਾ ਅਤੇ ਕੌਮ ਦੇ ਜੁਝਾਰੂ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਮੁਖੀ ਦਸਮੇਸ ਤਰਨਾਦਲ ਵਲੋਂ ਇਸ ਸਬੰਧੀ ਜੰਗੀ ਪਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਭਾਈ ਖਾਲਸਾ ਨੇ ਦਸਿਆ 3 ਸਤੰਬਰ ਨੂੰ ਕੇਸਗੜ੍ਹ ਆਨੰਦਪੁਰ ਸਾਹਿਬ ਵਿਖੇ ਆਦਿ ਸੀਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡਪਾਠ ਆਰੰਭ ਹੋ ਜਾਣਗੇ ਜਿੰਨਾ ਦੇ ਸੰਪੂਰਨ ਭੋਗ 5 ਸਤੰਬਰ ਨੂੰ ਪਾਉਣ ਤੋਂ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ ਜੋ ਰਾਤ ਗਿਆਰਾ ਵਜੇ ਤਕ ਜਾਰੀ ਰਹਿਣਗੇ ਅਤੇ ਸਮਾਪਤੀ ਤੋ ਉਪਰੰਤ ਨਿਹੰਗ ਸਿੰਘਾਂ ਵਲੋ ਗਤਕੇਬਾਜ਼ ਦੇ ਜੌਹਰ ਵਿਖਾਏ ਜਾਣਗੇ ਅਤੇ ਗੁਰੂ ਕੇ ਲੰਗਰ ਦੇਗਾ ਸਰਦਾਈਆਂ ਅਤੁੱਟ ਵਰਤਾਏ ਜਾਣਗੇ।। ਇਸ ਸਬੰਧੀ ਪਰੈਸ ਨੂ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਰਬੰਧਕੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡ ਮੁੱਖੀ ਮਾਲਵਾ ਤਰਨਾਦਲ ਸਹੀਦ ਬਾਬਾ ਸੰਗਤ ਸਿੰਘ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵਲਾ ਮੁਖੀ ਸਹੀਦ ਬਾਬਾ ਜੀਵਨ ਸਿੰਘ ਤਰਨਾਦਲ ਨਾਲ ਸਮਾਗਮ ਸਬੰਧੀ ਮੁਕੰਬਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪਰੈਸ ਬਿਆਨ ਰਾਹੀ ਦਿਤੀ ।