ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਮਿਆਰੀ ਪ੍ਰਬੰਧ ਕਰਨ ਲਈ ਲਿਬਰੇਸ਼ਨ ਸੰਘਰਸ਼ ਕਰੇਗੀ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 21 ਅਗਸਤ (‌‌ਸਰਬਜੀਤ ਸਿੰਘ)– ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਸੀਪੀ ਐਮਐਲ‌ ਲਿਬਰੇਸ਼ਨ ਨੇ ਰਾਜਨੀਤਿਕ ਕਾਨਫਰੰਸ ਕੀਤੀ ਜਿਸ ਦੀ ਪ੍ਰਧਾਨਗੀ ਸ਼ੋਸ਼ਣ ਧਰਮਕੋਟ ਗੁਰਦੇਵ ਸਿੰਘ ਰਾਮਦਵਾਲੀ, ਸੁਰਜੀਤ ਸਿੰਘ ਬਾਜਵਾ, ਰਾਜਵੰਤ ਕੌਰ ਬਦੋਵਾਲ, ਹਰਪ੍ਰੀਤ ਸਿੰਘ ਹੈਪੀ ਖੰਨਾਚੰਮਾਰਾ ਅਤੇ ਮੋਨਕਾ ਕੋਰ ਨੇ ਸਾਂਝੇ ਤੌਰ ਤੇ ਕੀਤੀ।ਇਸ ਸਮੇਂ ਬੋਲਦਿਆਂ ਪਾਰਟੀ ਆਗੂ ਦਲਬੀਰ ਭੋਲਾ ਮਲਕਵਾਲ, ਵਿਜੇ ਸੋਹਲ, ਗੁਲਜਾਰ ਸਿੰਘ ਭੁੰਬਲੀ, ਅਸ਼ਵਨੀ ਕੁਮਾਰ ਲੱਖਣ ਕਲਾਂ, ਸੁਖਦੇਵ ਸਿੰਘ ਭਾਗੋਕਾਵਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ‌ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਮਜ਼ਦੂਰਾਂ ਕਿਸਾਨਾਂ ਅਤੇ ਆਮ ਮਿਹਨਤ ਕਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ 17 ਨੁਕਾਤੀ ਪ੍ਰੋਗਰਾਮ ਤੈਅ ਕੀਤਾ ਹੈ ਜਿਸ ਪ੍ਰੋਗਰਾਮ ਆਧਾਰਤ ਪੰਜਾਬ ਦੀ ਜਨਤਾ ਨੂੰ ਸਿਆਸੀ ਤੌਰ ਤੇ ਜਾਗਰੂਕ ਕੀਤਾ ਜਾਵੇਗਾ ਅਤੇ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਰੋਟੀ ਕੱਪੜਾ ਮਕਾਨ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਮਿਆਰੀ ਪ੍ਰਬੰਧ ਕਰਨ ਲਈ ਲਿਬਰੇਸ਼ਨ ਸੰਘਰਸ਼ ਕਰੇਗੀ, ਮਜ਼ਦੂਰਾਂ ਨੂੰ 200 ਦਿਨ ਮਨਰੇਗਾ ਦਾ ਰੁਜ਼ਗਾਰ ਦੇਣ , ਦਿਹਾੜੀ 700ਰੁਪਏ ਕਰਨ ਸਮੇਤ 10/10 ਮਰਲੇ ਦੇ ਪਲਾਟ ਅਤੇ ਲਾਲ‌‌ ਲਕੀਰ ਦੇ ਅੰਦਰ ਪੈਦੇ ਘਰਾਂ ਦਾ ਮਾਲ ਮਹਿਕਮੇ ਵਿੱਚ ਇੰਤਰਾਜ ਕਰਾਉਣ ਲਈ ਲੜਿਆ ਜਾਵੇਗਾ। ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂਨੀ ਜਾਮਾ ਪਹਿਨਾਉਣ, ਰੁਜ਼ਗਾਰ ਨੂੰ ਮੂਲ ਅਧਿਕਾਰਾਂ ਵਿੱਚ ਸ਼ਾਮਿਲ ਕਰਨ, ਹਰ ਕਿਰਤੀ ਅਤੇ ਕਿਸਾਨ ਪਰਿਵਾਰ ਨੂੰ 10 ਹਜ਼ਾਰ ਰੁਪਏ ਸਹਾਇਤਾ ਦੇਣ ਵਾਹਗਾ ਤੇ ਹੁਸੈਨੀਵਾਲਾ ਬਾਰਡਰ ਰਾਹੀਂ ਵਪਾਰ ਖੋਲਣ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਆਧਾਰਤ ਸ਼ਰਤ ਰੱਖਣ ,ਪਾਕਿਸਤਾਨ ਸਰਕਾਰ ਵੱਲੋਂ 20 ਡਾਲਰ ਫੀਸ ਲੈਣ ਦਾ ਵਿਰੋਧ ਕਰਨ,ਹਰ ਹਰ ਤਰ੍ਹਾਂ ਦਾ ਭਰਿਸ਼ਟਾਚਾਰ ਖਾਸ ਕਰ ਰਾਜਨੀਤਿਕ ਭਰਿਸ਼ਟਾਚਾਰ ਰੋਕਣ ਜਮੀਨ ਸੁਧਾਰ ਕਰਨ ਅਤੇ ਸਰਕਾਰੀ ਜਮੀਨਾਂ ਤੇ ਨਜਾਇਜ਼ ਕਬਜ਼ੇ ਛਡਾਉਣ ਫੌਜ ਦੀ ਅਗਨੀਪੱਥ ਯੋਜਨਾ ਵਾਪਸ ਕਰਨ ਅਤੇ ਦੁਬਾਰਾ ਪਹਿਲਾਂ ਦੀ ਤਰ੍ਹਾਂ ਫੌਜੀ ਭਰਤੀ ਕਰਨ ਅਤੇ ਹਰ ਪੱਧਰ ਦੇ ਕੱਚੇ ਵਰਕਰਾਂ ਨੂੰ ਪੱਕੇ ਕਰਨ ਵਰਗੇ ਮੁੱਦਿਆਂ ਤੇ ਲਿਬਰੇਸ਼ਨ ਲਗਾਤਾਰ ਸੰਘਰਸ਼ ਕਰੇਗੀ। ਕਾਨਫਰੰਸ ਵਿੱਚ ਗੁਰਦੀਪ ਸਿੰਘ ਕਾਹਲੋ, ਜਰਨੈਲ ਸਿੰਘ ਸਪਰਾ ਕੋਠੀ, ਕੁਲਵੰਤ ਸਿੰਘ ਰਾਮਦਵਾਲੀ‌ ਬੀਰ ਸਿੰਘ ਸਜਾਦਾ, ਬਚਨ ਸਿੰਘ ਤੇਜਾ ਅਤੇ ਹੋਰ ਦਰਜਣਾ ਪਾਰਟੀ ਸਾਥੀ ਸ਼ਾਮਿਲ ਸਨ।

Leave a Reply

Your email address will not be published. Required fields are marked *