ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ 01 ਅਗਸਤ 2024 ਤੋਂ ਕੰਪੀਟੈਂਸੀ ਇੰਨਹਾਂਸਮੈਂਟ ਪਲਾਨ (ਸੀ.ਈ.ਪੀ) ਦੀ ਸ਼ੁਰੂਆਤ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਕੀਤੀ ਗਈ ਹੈ ਜੋ 15 ਨਵੰਬਰ 2024 ਤੱਕ ਚੱਲੇਗੀ । ਇਸ ਕੜੀ ਤਹਿਤ ਗੁਰਦਾਸਪੁਰ ਜਿਲੇ ਦੇ ਸਮੂਹ ਸਸਸਸ, ਸਹਸ ਅਤੇ ਸਮਿਸ ਸਕੂਲਾਂ ਦੇ ਮੁਖੀਆਂ ਦੀ ਇੱਕ ਟ੍ਰੇਨਿੰਗ ਸੁਖਜਿੰਦਰ ਕਾਲਜ ਹਯਾਤਨਗਰ ਵਿਖੇ ਆਯੋਜਤ ਕੀਤੀ ਗਈ ਜਿਸ ਵਿੱਚ ਬਤੌਰ ਮੁਖ ਮਹਿਮਾਨ ਉੱਪ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਲਖਵਿੰਦਰ ਸਿੰਘ ਨੇ ਸ਼ਿਰਕਤ ਕੀਤੀ ।ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਸੀ.ਈ.ਪੀ ਤਹਿਤ ਜਿਲੇ ਦੇ 434 ਸਕੂਲ ਕਵਰ ਕੀਤੇ ਜਾਣਗੇ, ਜਿਸ ਵਿੱਚ ਮੁੱਖ ਤੌਰ ਤੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੇ ਫੋਕਸ ਕੀਤਾ ਜਾਵੇਗਾ ਅਤੇ ਉਨਾਂ ਦੀ ਚਾਰ ਵੱਖ ਵੱਖ ਵਿਸ਼ਿਆਂ ਪੰਜਾਬੀ, ਗਣਿਤ, ਸਾਇੰਸ ਅਤੇ ਸਮਾਜਿਕ ਸਿੱਖਿਆ ਵਿੱਚ ਕੰਪੀਟੈਂਸੀ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਦੇ ਯੋਗ ਹੋ ਜਾਣ । ਇਸ ਮੌਕੇ ਡਿਪਟੀ ਡੀ.ਈ.ੳ ਲਖਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵਿਿਦਆਰਥੀਆ ਤੇ ਕੰਨਟੈਂਟ ਬੇਸਡ ਸਿੱਖਣ ਕਿਰਆ ਰਾਹੀਂ ਜੋਰ ਦਿੱਤਾ ਜਾਂਦਾ ਸੀ ਪ੍ਰੰਤੂ ਸਮੇਂ ਦੀ ਲੋੜ ਅਨੁਸਾਰ ਵਿਭਾਗ ਦਾ ਇਹ ਉਪਰਾਲਾ ਵਿਿਦਆਰਥੀਆਂ ਵਿੱਚ ਇੱਕ ਨਵੀਂ ਜਾਗਰਿਤੀ ਪੈਦਾ ਕਰੇਗਾ, ਜਿਸ ਤਹਿਤ ਵਿਦਿਆਰਥੀ ਕੋਈ ਵੀ ਮੁਕਾਬਲੇ ਦੀ ਪ੍ਰੀਖਿਆ ਦੇਣ ਤੋਂ ਝਿਜਕ ਮਹਿਸੂਸ ਨਹੀਂ ਕਰਨਗੇ ।ਜਿਲਾ ਕੋਆਰਡੀਨੇਟਰ ਪੁਰੇਵਾਲ ਨੇ ਦੱਸਿਆ ਕਿ ਸੀਈਪੀ ਦੌਰਾਨ ਵਿਦਿਆਰਥੀਆਂ ਨੂੰ ਹਫਤਾਵਾਰੀ ਪ੍ਰੈਕਟਿਸ ਸੀਟਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤੌਂ ਵਿਦਿਆਰਥੀਆਂ ਦੀ ਰੈਗੂਲਰ ਸਿਲੇਬਸ ਦੇ ਨਾਲ ਨਾਲ ਤਿਆਰੀ ਕਰਵਾਈ ਜਾ ਰਹੀ ਹੈ ਅਤੇ ਹਰੇਕ ਦੋ ਹਫਤੇ ਬਾਅਦ ਵਿਦਿਆਰਥੀਆਂ ਦਾ ੳ.ਐਮ.ਆਰ ਸੀਟਾਂ ਤੇ ਟੈਸਟ ਕੰਡਕਟ ਕਰਵਾਇਆ ਜਾਵੇਗਾ। ਇਸ ਮੌਕੇ ਜਿਲਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਨੀ ਨੇ ਵੀ ਗਾਈਡੈਂਸ ਕਿਰਿਆਵਾਂ ਬਾਰੇ ਚਾਨਣਾ ਪਾਇਆ ।ਇਸ ਮੌਕੇ ਬੀ.ਐਨ.ੳ ਪਰਮਜੀਤ ਕੌਰ, ਗੱਜਣ ਸਿੰਘ, ਜਸਕਰਨਜੀਤ ਸਿੰਘ, ਅਮਨਦੀਪ, ਜਸਵਿੰਦਰ ਸਿੰਘ, ਨਿਰਮਲ ਸਿੰਘ, ਇਕਬਾਲ ਸਿੰਘ, ਤੋਂ ਇਲਾਵਾ ਜਿਲੇ ਦੇ ਸਮੂਹ ਸਕੂਲ ਮੁਖੀ ਅਤੇ ਸਾਰੇ ਬਲਾਕ ਰਿਸੋਰਸ ਕੋਆਰਡੀਨੇਟਰ ਵੀ ਹਾਜਰ ਸਨ ।



