ਤਰਨਤਾਰਨ, ਗੁਰਦਾਸਪੁਰ, 3 ਅਗਸਤ ( ਸਰਬਜੀਤ ਸਿੰਘ)– ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂਆਂ ਵਾਲਾ ਪਿੰਡ ਸੰਗਵਾ ਨੇੜੇ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਹਰ ਮੱਸਿਆ ਤੋਂ ਇੱਕ ਦਿਨ ਪਹਿਲਾਂ ਚੋਦਿਆ ਤੇ ਭਾਰਾ ਦੀਵਾਨ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ ਅਤੇ ਇਸੇ ਹੀ ਕੜੀ ਤਹਿਤ ਸੌਣ ਮਹੀਨੇ ਦੇ ਚੋਦਿਆ ਤੇ ਜਿਥੇ ਸਮੂਹ ਸੰਗਤਾਂ ਨੇ ਰਲਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਤੇ ਦੀਵਾਨ ਲਾਏ ਉਥੇ ਇਸ ਵਾਰ ਸੌਣ ਮਹੀਨੇ ਨੂੰ ਮੁੱਖ ਰੱਖਦਿਆਂ ਦਾਲ ਫੁਲਕੇ ਤੋਂ ਇਲਾਵਾ ਖੀਰ ਪੂੜਿਆਂ ਤੇ ਚਾਹ ਪਕੌੜਿਆ ਦੇ ਲੰਗਰ ਵੀ ਅਟੁੱਟ ਵਰਤਾਏ ਗਏ ਸੈਂਕੜੇ ਸੰਗਤਾਂ ਨੇ ਇਸ ਧਾਰਮਿਕ ਸਮਾਗਮ ਦੀਆਂ ਹਾਜ਼ਰੀਆਂ ਭਰ ਕੇ ਆਪਣਾਂ ਮਨੁੱਖੀ ਜੀਵਨ ਸਫਲ ਬਣਾਇਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਇਹ ਗੁਰਦੁਆਰਾ ਗੁਰੂਆਂ ਵਾਲਾ ਬਾਬਾ ਬਿੱਧੀ ਚੰਦ ਦਲਪੰਥ ਸੁਰਸਿੰਘ ਵਾਲਿਆਂ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦੀ ਦੇਖ ਰੇਖ ਚੱਲ ਰਿਹਾ ਹੈ ਅਤੇ ਇਸ ਸਥਾਨ ਦੇ ਹੈਡ ਗ੍ਰੰਥੀ ਤੇ ਮਹੰਤ ਬਾਬਾ ਨਿਮਾਣਾ ਜੀ ਦੀ ਇਥੇ ਡਿਊਟੀ ਲਗਾਈ ਗਈ ਹੈ ਭਾਈ ਖਾਲਸਾ ਨੇ ਹਰ ਮਹੀਨੇ ਦੀ ਮਰਯਾਦਾ ਅਨੁਸਾਰ ਚੋਦੇ ਦਿਹਾੜੇ ਦੇ ਸਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਜਾਪ ਸ਼ੁਰੂ ਕੀਤੇ ਗਏ ਅਤੇ ਠੀਕ ਗਿਆਰਾਂ ਵਜੇ ਸਮੂਹ ਸੰਗਤਾਂ ਨੇ ਰਲਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਭੋਗ ਪਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ, ਪਿੰਡ ਸੰਗਵਾ ਤੇ ਹੋਰਾਂ ਬੁਲਾਰਿਆਂ ਵੱਲੋਂ ਢਾਡੀ ਵਾਰਾਂ ਤੇ ਕਵੀਸ਼ਰੀ ਸਰਵਣ ਕਰਵਾਈ ਗਈ ਅਤੇ ਮੁੱਖ ਪ੍ਰਬੰਧਕ ਹੈਂਡ ਗ੍ਰੰਥੀ ਗਿਆਨੀ ਨਿਮਾਣਾ ਜੀ ਵੱਲੋਂ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਸਾਵਣ ਮਹੀਨੇ ਦੇ ਮਹਾਤਮ ਸਬੰਧੀ ਵਿਸਥਾਰ ਚਾਨਣਾ ਪਾਇਆ ਗਿਆ, ਰੇਸ਼ਮ ਸਿੰਘ, ਜਰਨੈਲ ਸਿੰਘ ਮੈਂਬਰ, ਰਣਜੀਤ ਸਿੰਘ, ਸ੍ਰ ਹਰਪ੍ਰੀਤ ਸਿੰਘ ਬੰਟੀ ਸਰਪੰਚ ਆਦਿ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ।।