ਤਰਨਤਾਰਨ ਵਿਖੇ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀਆ ਖਿਲਾਫ ਡੀ.ਸੀ ਦਫਤਰ ਦੇ ਅੱਗੇ ਦਿੱਤਾ ਧਰਨਾ-ਕਾਮਰੇਡ ਬੱਖਤਪੁਰਾ

ਤਰਨਤਾਰਨ

ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 18 ਨੂੰ ਤਰਨਤਾਰਨ ਅਤੇ 25‌ ਨੂੰ ਗੁਰਦਾਸਪੁਰ ਵਿਖੇ ਕੀਤੀ ਜਾਵੇਗੀ ਰੈਲੀ

ਤਰਨਤਾਰਨ,ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– ਤਰਨ ਤਾਰਨ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਧਕੇਸਾਹੀਆ ਵਿਰੁੱਧ ਰੈਲੀ ਕੀਤੀ ਗਈ।ਇਸ ਸਮੇਂ ਬੋਲਦਿਆਂ ਮਜ਼ਦੂਰ ਆਗੂ ਮੰਗਲ ਸਿੰਘ ਧਰਮਕੋਟ, ਦਲਵਿੰਦਰ ਸਿੰਘ ਪੰਨੂ , ਬਲਬੀਰ ਸਿੰਘ ਝਾਮਕਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਬੜੇ ਵੱਡੇ ਪੈਮਾਨੇ ਉਪਰ ਗਰੀਬ ਪਰਿਵਾਰਾਂ ਨੂੰ ਆਪਣੇ ਮੋਟੇ ਵਿਆਜ਼ ਦੇ ਕਰਜ਼ਾ ਜਾਲ ਵਿਚ ਫਸਾ ਰੱਖਿਆ ਹੈ, ਇਕ ਇਕ ਘਰ ਵਿਚ ਚਾਰ ਚਾਰ, ਪੰਜ ਪੰਜ ਕੰਪਨੀਆਂ ਨੇ ਕਰਜ਼ਾ ਦੇ ਰਖਿਆ ਹੈ,ਇਸ ਹਾਲਤ ਵਿੱਚ ਦਿਹਾੜੀ ਦਾਰ ਪ੍ਰੀਵਾਰਾਂ ਤੋਂ ਕਿਸ਼ਤ ਦੇਣੀ ਸੰਭਵ ਹੀ‌ ਨਹੀਂ ਹੋ ਸਕਦੀ ਤਾਂ ਜ਼ਰੂਰੀ ਹੈ ਕਿ‌‌ ਗਰੀਬਾਂ ਨੂੰ ਖੁਦਕਸ਼ੀਆਂ ਤੋਂ ਬਚਾਉਣ ਲਈ ਸਰਕਾਰ ਉਨ੍ਹਾਂ ਦਾ‌‌ ਨਿਜੀ ਕੰਪਨੀਆਂ ਅਤੇ ਬੈਂਕਾਂ ਦਾ ਕਰਜ਼ਾ ਆਪਣੇ ਜੁਮੇਂ ਲਵੇ। ਨਿਜੀ ਕੰਪਨੀਆਂ ਦੁਆਰਾ ਵੰਡੇ ਕਰਜ਼ੇ ਅਤੇ ਉਨ੍ਹਾਂ ਦੇ ਸਮੁੱਚੇ ਰੋਲ ਦੀ ਜਾਂਚ ਕਰਵਾਈ ਜਾਵੇ, ਕੰਪਨੀਆਂ ਦੇ ਕਰਿੰਦਿਆਂ ਵਲੋਂ ਕਰਜ਼ਾ ਧਾਰਕਾ ਨੂੰ ਤੰਗ ਪ੍ਰੇਸਾਨ ਕਰਨਾ ਬੰਦ ਕੀਤਾ ਜਾਵੇ। ਕੰਪਨੀਆਂ ਵਲੋਂ ਕਰਜ਼ਾ ਧਾਰਕਾ ਤੋਂ‌ ਜਬਰੀ ਲਏ ਗਏ ਕੋਰੋ ਚੈਕਾ ਅਤੇ ਅਸ਼ਟਾਮਾ‌‌ ਬਾਬਤ ਕਨੂੰਨੀ ਕਾਰਵਾਈ ਕੀਤੀ ਜਾਵੇ, ਸਰਕਾਰ ਔਰਤਾਂ ਨੂੰ 1000‌ ਰੁਪਏ ਸਹਾਇਤਾ ਦੇਣ ਦੀ ਗਰੰਟੀ ਮਾਰਚ 2022 ਤੋਂ ਲਾਗੂ ਕਰੇ ਅਤੇ ਲਾਲ ਲਕੀਰ ਅੰਦਰ ਪੈਂਦੇ ਮਜ਼ਦੂਰਾਂ ਦੇ ਘਰਾਂ ਨੂੰ ਮਾਲ‌‌ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਕਰਕੇ ਮਜ਼ਦੂਰਾਂ ਦੀਆਂ ਲਿਮਟਾ ਬਣਾਈਆਂ ਜਾਣ। ਬੱਖਤਪੁਰਾ ਨੇ‌ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰ ਪਰਿਵਾਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 18 ਜਨਵਰੀ ਨੂੰ ਤਰਨਤਾਰਨ ਅਤੇ 25‌ਜਨਵਰੀ ਨੂੰ ਮਾਝਾ ਜੋਨ ਪੱਧਰੀ ਰੈਲੀ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ ਕੀਤੀ ਜਾਵੇਗੀ।ਇਸ ਸਮੇਂ ਦਲਬੀਰ ਭੋਲਾ ਮਲਕਵਾਲ, ਸਰਬਜੀਤ ਕੌਰ ਕਿਲਾ ਲਾਲ ਸਿੰਘ,ਸਹਿਬਾਂ, ਬਲਜੀਤ ਚੈਨਪੁਰ, ਪਲਵਿੰਦਰ ਨਵਾਂ ਪਿੰਡ, ਵੰਦਨਾ ਗੋਇੰਦਵਾਲ,ਰਾਜ ਕੌਰ ਤਰਨਤਾਰਨ, ਬਲਜੀਤ ਕੌਰ ਖੋਜਕੀਪੁਰ, ਹਰਦੇਵ ਸਿੰਘ, ਗੁਰਮੀਤ ਕੌਰ ਸਰਾਏ ਅਮਾਨਤ ਖਾਂ ਅਤੇ ਬਲਵਿੰਦਰ ਸਿੰਘ ਕੋਵਾੜੀਆ ਹਾਜ਼ਰ ਸਨ।

ਜਾਣਕਾਰੀ ਦਿੰਦੇ ਹੋਏ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ

Leave a Reply

Your email address will not be published. Required fields are marked *