ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗਾ ਵਿਸ਼ੇਸ਼ ਰੋਜ਼ਗਾਰ ਕੈਂਪ

ਗੁਰਦਾਸਪੁਰ

200 ਤੋਂ ਵੱਧ ਪ੍ਰਾਰਥੀਆਂ ਨੂੰ ਬੀ.ਪੀ.ਓ. ਸੈਕਟਰ ਵਿੱਚ ਨੌਂਕਰੀ ਲਈ ਸ਼ਾਰਟ ਲਿਸਟ ਕੀਤਾ ਗਿਆ

ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ) – ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਭਾਮਬਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਬੀ.ਪੀ.ਓ. ਸੈਕਟਰ ਵਿੱਚ ਕਸਟਮਰ ਕੇਅਰ ਐਗਜੀਕਿਊਟਿਵ ਦੀ ਭਰਤੀ ਸਬੰਧੀ ਮੈਗਾ ਰੋਜਗਾਰ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਟੈਲੀਪਰਫਾਰਮੈਂਸ, ਡੀ.ਆਰ. ਆਈ.ਟੀ.ਐੱਮ. ਪ੍ਰਾਈਵੇਟ ਲਿਮਟਿਡ, ਵਿੰਡੋ ਟੈਕਨੌਲੋਜੀ ਪ੍ਰਾਈਵੇਟ ਲਿਮਟਿਡ ਅਤੇ ਟੈਕ. ਮਹਿੰਦਰਾ, ਮੋਹਾਲੀ ਵਰਗੀਆ ਨਾਮੀ ਕੰਪਨੀਆਂ ਵਲੋਂ ਫਿਜੀਕਲੀ ਅਤੇ ਵਰਚੁਅਲੀ ਇੰਟਰਵਿਊ ਲਈ ਗਈ।

ਇਸ ਰੋਜ਼ਗਾਰ ਕੈਪ ਵਿੱਚ ਹਿੱਸਾ ਲੈਣ ਲਈ ਕੁੱਲ 346 ਪ੍ਰਾਰਥੀਆ ਨੇ ਰਜਿਸਟਰੇਸ਼ਨ ਕਰਵਾਈ, ਜਿਹਨਾਂ ਵਿਚੋਂ 310 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਇੰਟਰਵਿਊ ਲਈ ਗਈ। ਇੰਟਰਵਿਊ ਕਰਨ ਉਪਰੰਤ 200 ਤੋਂ ਵੱਧ ਪ੍ਰਾਰਥੀਆਂ ਨੂੰ ਬੀ.ਪੀ.ਓ. ਸੈਕਟਰ ਵਿੱਚ ਨੌਂਕਰੀ ਲਈ ਸ਼ਾਰਟ ਲਿਸਟ ਕੀਤਾ ਗਿਆ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ 01 ਅਗਸਤ ਤੋਂ ਲੈ ਕੇ 16 ਅਗਸਤ ਤੱਕ ਦਫਤਰ ਵਿਖੇ ਬੀ.ਪੀ.ਓ. ਸੈਕਟਰ ਵਿੱਚ ਇੰਟਰਵਿਊ ਦੇਣ ਲਈ ਮੁਫਤ ਸਾਫਟ ਸਕਿੱਲ ਟ੍ਰੇਨਿੰਗ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਸਤੰਬਰ ਮਹੀਨੇ ਵਿੱਚ ਵੀ ਹਵੇਗੀ, ਜੋ ਪ੍ਰਾਰਥੀ ਬੀ.ਪੀ.ਓ. ਸੈਕਟਰ ਵਿੱਚ ਕੰਮ ਕਰਨ ਦੇ ਚਾਹਵਾਨ ਹਨ, ਉਹ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨਾਲ ਰਾਫਤਾ ਕਾਇਮ ਕਰਕੇ ਇਸ ਟ੍ਰੇਨਿੰਗ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਹਰ ਮਹੀਨੇ ਬੀ.ਪੀ.ਓ. ਸੈਕਟਰ ਲਈ ਇੱਕ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।    

Leave a Reply

Your email address will not be published. Required fields are marked *