ਮਸਲਾ ਹੜ੍ਹ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਅਤੇ ਸਾਰੇ ਦਰਿਆਵਾਂ ਵਿੱਚੋਂ ਰੇਤਾ ਕਢਵਾਉਣ ਦਾ
ਡੇਰਾ ਬਾਬਾ ਨਾਨਕ , ਗੁਰਦਾਸਪੁਰ 21 ਜੂਨ (ਸਰਬਜੀਤ ਸਿੰਘ)– ਘੋਨੇਵਾਲਾ ਨੇੜੇ ਰਾਵੀ ਦਰਿਆ ਉੱਤੇ ਨਵੇਂ ਬਣਾਏ ਜਾ ਰਹੇ ਪੁੱਲ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਆਪਣੀ ਟੀਮ ਸਮੇਤ ਮਿਲ ਕੇ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਹੜ ਦੀ ਮਾਰ ਤੋਂ ਬਚਾਉਣ ਲਈ ਲੋੜੀਂਦੇ ਪੁੱਖਤਾ ਪ੍ਰਬੰਧ ਕਰਨ ਲਈ ਜੋਰ ਦਿੱਤਾ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਡਾਲਾ, ਗੂਰਚਕ,ਮਨਸੂਰ,ਘੋਨਵਾਲਾ,ਮਾਸ਼ੀਵਾਲਾ,ਧਰਮਕੋਟ ਪਤਨ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਪਿਛਲੇ ਸਾਲ ਇਲਾਕੇ ਦੇ ਲੋਕਾਂ ਵੱਲੋਂ ਖ਼ੁਦ ਬਣਾਏ ਗਏ ਅਤੇ ਹੁਣ ਫ਼ੌਜ (ਆਰਮੀ) ਵੱਲੋਂ ਬਣਾਏ ਜਾ ਰਹੇ ਬੰਨ ਦੇ ਪੱਥਰ ਦੀ ਦੀਵਾਰ(ਪ੍ਰੋਟੈਕਸ਼ਨ) ਜਲਦੀ ਲਗਾਉਣ ਦੀ ਮੰਗ ਕੀਤੀ।
ਦਰਿਆ ਰਾਵੀ, ਬਿਆਸ ਅਤੇ ਸਤਲੁਜ ਵਿੱਚੋਂ ਰੇਤਾ ਕੱਢ ਕੇ ਪਾਣੀ ਲਈ ਸਪੇਸ ਬਣਾਉਣ ਦੀ ਮੰਗ ਵੀ ਜੋਰਦਾਰ ਢੰਗ ਨਾਲ ਉਠਾਈ ਗਈ।ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਜੇਕਰ ਸੂਬੇ ਦੇ ਸਾਰੇ ਦਰਿਆਵਾਂ ਵਿੱਚੋਂ ਰੇਤਾ ਕੱਢ ਲਈ ਜਾਵੇ ਤਾਂ ਪਾਣੀ ਲਈ ਖੇਤਰਫਲ ਵੱਧ ਜਾਵੇਗਾ ਅਤੇ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੱਡੀ ਮੱਦਦ ਮਿਲੇਗੀ ਅਤੇ ਲੋਕਾਂ ਨੂੰ ਰੇਤ ਦੇ ਮਹਿਗੇ ਭਾਅ ਤੋਂ ਵੀ ਨਿਜ਼ਾਤ ਮਿਲੇਗੀ।ਇਸ ਮੌਕੇ ਮੰਡੀ ਬੋਰਡ ਦੇ ਐਸ.ਈ ਰਜਿੰਦਰ ਮਹਾਜਨ,ਐਕਸੀਅਨ ਬਲਦੇਵ ਸਿੰਘ ਬਾਜਵਾ,ਐੱਸ ਡੀ ਓ ਅਸ਼ੋਕ ਕੁਮਾਰ, ਡਰੇਨ ਵਿਭਾਗ ਦੇ ਐੱਸ ਡੀ ਓ ਰਾਜ ਕੁਮਾਰ, ਇੰਜੀਨੀਅਰ ਪ੍ਰਿਤਪਾਲ ਸਿੰਘ,ਇੰਜੀਨੀਅਰ ਅਭਿਸ਼ੇਕ,ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾ ਵਾਲਾ, ਸਤਨਾਮ ਸਿੰਘ ਜੋੜੀਆਂ ਖੁਰਦ,ਗੁਰਸ਼ੇਰ ਸਿੰਘ ਬੋਹੜ ਵਡਾਲਾ, ਗੁਰਨਾਮ ਸਿੰਘ ਪੱਖੋਕੇ, ਬਲਰਾਜ ਸਿੰਘ ਗੁਰਚੱਕ,ਸਰਪੰਚ ਗੁਰਮੁਖ ਸਿੰਘ,ਸਰਪੰਚ ਮਿਹਰ ਸਿੰਘ ਮਨਸੂਰ,ਰਜਿੰਦਰ ਸਿੰਘ,ਸਤਿੰਦਰ ਸਿੰਘ ਰੰਧਾਵਾ ਸ਼ਾਮਿਲ ਰਹੇ।