ਗੁਰਦਾਸਪੁਰ, 8 ਜੂਨ ( ਸਰਬਜੀਤ ਸਿੰਘ)– ਸਿੱਖਾਂ ਦੇ ਵਿਸ਼ਵ ਮਹਾਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ 8 ਜੂਨ 84 ਨੂੰ ਭਾਰਤੀ ਫੌਜਾਂ ਨੇ ਬੰਬਾਂ ਟੈਂਕਾਂ ਅਤੇ ਤੋਪਾਂ ਰਾਹੀਂ ਜ਼ਬਰਦਸਤ ਅਟੈਕ ਕਰਕੇ ਸਰਵਉਚ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਨਾਲ 40000 ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਕਈ ਲਾਪਤਾ ਕਰ ਦਿੱਤੇ ਗਏ ,ਪਰ ਅੱਜ ਦੇ ਦਿਨ 8 ਜੂਨ ਨੂੰ ਹੈਂਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਵੱਲੋਂ ਸਿੱਖ ਫੌਜੀਆਂ ਤੇ ਹੋਰਾਂ ਦੀ ਮਦਦ ਨਾਲ ਸਾਰੀ ਸਾਫ ਸਫਾਈ ਹੋਣ ਤੋਂ ਉਪਰੰਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ, ਭਰੇ ਮਨ ਨਾਲ ਭਾਈ ਹਰਪਾਲ ਸਿੰਘ ਅਰਦਾਸੀਏ ਹਰਮੰਦਿਰ ਸਾਹਿਬ ਨੇ ਗੁਰੂ ਰਾਮਦਾਸ ਅੱਗੇ ਅਰਦਾਸ ਕੀਤੀ ਜਦੋਂ ਕਿ ਇਸ ਸਮੇਂ ਹਰਮੰਦਿਰ ਸਾਹਿਬ ਅੰਦਰ ਫ਼ੌਜੀ ਮੌਜੂਦ ਸਨ,ਇਸ ਸਿੱਖ ਨਸ਼ਲਕੁਸ਼ੀ ਵਾਲੇ ਦੁਖਾਂਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ 1 ਜੂਨ ਤੋਂ 6 ਜੂਨ ਤੱਕ ਸਿੱਖ ਕੌਮ ਨੇ ਘੱਲੂਘਾਰਾ ਦਿਵਸ ਮਨਾਇਆ ਤੇ ਧਾਰਮਿਕ ਸਮਾਗਮਾ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਉਪਰਾਲਾ ਕਿਹਾ ਸਕਦਾ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੋਕਾਂ ਨੂੰ ਅੱਜ ਦੇ ਦਿਨ ਸਬੰਧੀ ਜਾਣਕਾਰੀ ਦੇਣ ਲਈ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਅੱਜ ਦੇ ਦਿਨ 8 ਜੂਨ 84 ਨੂੰ ਇੱਕ ਵਾਰ ਫਿਰ ਕਰਫਿਊ ਲਗਾ ਕੇ ਪੰਜਾਬ ਦੇ ਲੋਕਾਂ ਦਾ ਸੰਪਰਕ ਤੋੜਿਆਂ ਗਿਆ, ਅਤੇ ਬਾਅਦ ਦੁਪਹਿਰ ਨੂੰ ਸਿੱਖ ਫੌਜੀਆਂ ਤੇ ਹੋਰਾਂ ਦੀ ਮਦਦ ਨਾਲ ਪਹਿਲਾਂ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਅੱਜ ਦੇ ਦਿਨ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਸਾਹਿਬ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਤੇ ਹੁਕਮਨਾਮਾ ਸ੍ਰਵਣ ਕਰਵਾਇਆਂ ਭਾਈ ਖਾਲਸਾ ਨੇ ਕਿਹਾ ਗਿਆਨੀ ਹਰਪਾਲ ਸਿੰਘ ਅਰਦਾਸੀਏ ਵੱਲੋਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਬੇਨਤੀ ਅਰਜ਼ੋਈ ਕਰਨ ਤੋਂ ਬਾਅਦ ਮਰਿਯਾਦਾ ਨੂੰ ਬਹਾਲ ਕਰਨ ਦੀ ਅਰੰਭਤਾ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਇਹ ਸਭ ਕੁਝ ਦੇਸ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਹਰਿਮੰਦਿਰ ਸਾਹਿਬ ਆਉਣ ਤੋਂ ਬਾਅਦ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਸੰਗਤਾਂ ਦੇ ਵੱਡੇ ਰੋਸ਼ ਦੇ ਬਾਵਜੂਦ ਸਰਕਾਰ ਨੇ ਇੱਕ ਵਾਰ ਫੇਰ ਅੱਜ ਦੇ ਦਿਨ ਕਰਫਿਊ ਲਗਾ ਕੇ ਲੋਕਾਂ ਦਾ ਸੰਪਰਕ ਤੋੜਿਆ ਭਾਈ ਖਾਲਸਾ ਨੇ ਕਿਹਾ ਭਾਵੇਂ ਅੱਜ ਦੇ ਦਿਨ ਪ੍ਰਕਾਸ਼ ਕਰਕੇ ਮਰਿਯਾਦਾ ਬਹਾਲ ਦੀ ਸ਼ੁਰੂਆਤ ਕੀਤੀ ਗਈ, ਪਰ ਸਿੱਖ ਕੌਮ ਨੂੰ ਦਰਬਾਰ ਸਾਹਿਬ ਤੇ ਸਰਕਾਰੀ ਪਿੱਠੂਆਂ ਦਾ ਕਬਜ਼ਾ ਤੇ ਕਾਰਸੇਵਾ ਮਨਜ਼ੂਰ ਨਹੀਂ ਸੀ ਕਿਉਂਕਿ ਸਮੁੱਚੇ ਪੰਥ ਪੂਰੀ ਮਿਲਟਰੀ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਤੋਂ ਬਾਅਦ ਮਰਿਯਾਦਾ ਬਹਾਲ ਕਰਨਾ ਚਾਹੁੰਦੀ ਸੀ ਭਾਈ ਖਾਲਸਾ ਨੇ ਦੱਸਿਆ ਇਸੇ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਕਾਰਸੇਵਾ ਕਰਨ ਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮੇ ਰਾਹੀਂ ਛੇਕ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿਚ ਪੇਸ਼ ਹੋ ਕੇ ਮੁਆਫੀ ਮੰਗਣੀ ਪਈ,ਭਾਈ ਖਾਲਸਾ ਨੇ ਦੱਸਿਆ ਸੰਗਤ ਨੇ ਸਰਕਾਰ ਸੇਵੇ ਵਾਲੇ ਬਣਾਏ ਅਕਾਲ ਤਖ਼ਤ ਸਾਹਿਬ ਨੂੰ ਢਾਹ ਕੇ ਦੁਬਾਰਾ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਨੂੰ ਸੌਪੀ, ਇਸ ਵਿੱਚ ਮੋਹਰੀ ਭੂਮਿਕਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰੀਜੀਡੀਅਮ) ਨੇ ਨਿਭਾਈ,ਜੋਂ ਭਾਈ ਮਨਜੀਤ ਸਿੰਘ ਦੀ ਅਗਵਾਈ ਨੂੰ ਛੱਡ ਕੇ ਹੋਂਦ ਵਿੱਚ ਆਈ ਸੀ ਅਤੇ ਉਸ ਵਕਤ ਫੈਡਰੇਸ਼ਨ ਪ੍ਰੀਜੀਡੀਅਮ’ ਦਫ਼ਤਰ ਸਕੱਤਰ ਦਾ ਅਹੁੱਦਾ ਸੰਭਾਲ ਰਹੇ ਸਨ ਭਾਈ ਖਾਲਸਾ ਨੇ ਦੱਸਿਆ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਕੀਤਾ ਅਟੈਕ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਆਪਣੇ ਮਨਾਂ ਹਿਰਦਿਆਂ ਤੋਂ ਭੁਲਾ ਨਹੀਂ ਸਕਦੇ।।


