ਗੁਰਦਾਸਪੁਰ, 8 ਜੂਨ ( ਸਰਬਜੀਤ ਸਿੰਘ)– ਸੀਮਾ ਸੁਰੱਖਿਆ ਬਲ ਦੀ 137 ਬਟਾਲੀਅਨ ਦੇ ਸ਼ਹੀਦ ਕਾਂਸਟੇਬਲ ਗੁਰਵਿੰਦਰ ਸਿੰਘ ਦਾ ਸੱਤਵਾਂ ਸ਼ਹੀਦੀ ਦਿਵਸ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਜੱਦੀ ਪਿੰਡ ਮਾਨੇਪੁਰ ਵਿਖੇ ਮਨਾਇਆ ਗਿਆ, ਜਿਸ ਵਿੱਚ ਬੀ.ਐਸ.ਐਫ. ਹੈੱਡਕੁਆਰਟਰ ਗੁਰਦਾਸਪੁਰ ਤੋਂ ਕਮਾਂਡੈਂਟ ਹਿਦਮ ਸ਼ੁਬੋਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਸਰਵਜੀਤ ਕੌਰ, ਪਿਤਾ ਸਤਵਿੰਦਰ ਸਿੰਘ, ਭਰਾ ਰੁਪਿੰਦਰ ਸਿੰਘ, ਭਰਜਾਈ ਗੁਰਜੀਤ ਕੌਰ, ਭਤੀਜੀ ਸਵਰੀਤ ਕੌਰ, ਭਤੀਜਾ ਗੁਰਤੇਜਵੀਰ ਸਿੰਘ, ਡਿਪਟੀ ਕਮਾਂਡੈਂਟ ਰਜਨੀਸ਼ ਕਸ਼ਯਪ, ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ, ਸ਼ਹੀਦ ਕਾਂਸਟੇਬਲ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਕਾਂਸਟੇਬਲ ਮਨਦੀਪ ਕੁਮਾਰ ਦੇ ਪਿਤਾ ਨਾਨਕ ਚੰਦ, ਸ਼ਹੀਦ ਨਾਇਕ ਰਜਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ, ਸ਼ਹੀਦ ਕਾਂਸਟੇਬਲ ਰਣਧੀਰ ਸਿੰਘ ਦੇ ਭਰਾ ਬਲਬੀਰ ਸਿੰਘ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ ਅਤੇ ਰਾਗੀ ਜਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਮਾਂਡੈਂਟ ਹਿਦਮ ਸ਼ੁਬੋਲ ਸਿੰਘ ਨੇ ਕਿਹਾ ਕਿ ਕਾਂਸਟੇਬਲ ਗੁਰਵਿੰਦਰ ਸਿੰਘ ਦੀ ਕੁਰਬਾਨੀ ਉਨ੍ਹਾਂ ਦੀ ਯੂਨਿਟ ਲਈ ਹੀ ਨਹੀਂ, ਸਗੋਂ ਸਮੁੱਚੀ ਬੀ.ਐਸ.ਐਫ ਦੇ ਜਵਾਨਾਂ ਲਈ ਵੀ ਪ੍ਰੇਰਨਾਸਰੋਤ ਹੈ, ਜਦੋਂ ਤੱਕ ਅਜਿਹੇ ਬਹਾਦਰ ਯੋਧੇ ਭਾਰਤੀ ਸਰਹੱਦਾਂ ਦੇ ਰਾਖੇ ਹਨ, ਕੋਈ ਵੀ ਦੁਸ਼ਮਣ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹੇ ਯੋਧੇ ਦੇਸ਼ ਅਤੇ ਬੀ.ਐਸ.ਐਫ ਦੇ ਗੌਰਵ ਹਨ।ਕਮਾਂਡੈਂਟ ਨੇ ਕਿਹਾ ਅਸੀਂ ਸ਼ਹੀਦ ਗੁਰਵਿੰਦਰ ਨੂੰ ਵਾਪਸ ਤਾਂ ਨਹੀਂ ਕਰ ਸਕਦੇ, ਪਰ ਉਸ ਦੇ ਮਾਤਾ-ਪਿਤਾ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਸੀਮਾ ਸੁਰੱਖਿਆ ਬਲ ਦਾ ਹਰ ਜਵਾਨ ਉਹਨਾਂ ਦੇ ਪੁੱਤਰ ਵਰਗਾ ਹੀ ਹੈ। ਉਹਨਾਂ ਕਿਹਾ ਜਦੋਂ ਵੀ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਕੰਮ ਹੁੰਦਾ ਹੈ ਤਾਂ ਸੈਕਟਰ ਹੈੱਡਕੁਆਰਟਰ ਦੇ ਦਰਵਾਜ਼ੇ ਉਨ੍ਹਾਂ ਲਈ ਦਿਨ-ਰਾਤ ਖੁੱਲ੍ਹੇ ਹਨ, ਜਦੋਂ ਵੀ ਉਹ ਚਾਹੁਣ ਤਾਂ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਮਿਲ ਸਕਦੇ ਹਨ।
ਕਠਿਨ ਹਾਲਾਤਾਂ ਵਿੱਚ ਡਿਊਟੀ ਨਿਭਾਉਂਦੇ ਹਨ ਦੇਸ਼ ਦੇ ਜਾਂਬਾਜ: ਕੁੰਵਰ ਵਿੱਕੀ
ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਸਾਡੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਮਨੋਬਲ ਚਟਾਨ ਵਾਂਗ ਮਜ਼ਬੂਤ ਹੈ, ਜੋ ਹਰ ਸਰਦੀ ਗਰਮੀ ਨੂੰ ਅਪਣੇ ਸੀਨੇ ਉਪਰ ਝੱਲਦੇ ਹੋਏ ਕਠਿਨ ਹਾਲਤਾਂ ਵਿੱਚ ਸਰਹੱਦ ’ਤੇ ਡਿਊਟੀ ਨਿਭਾਉਂਦੇ ਹਨ, ਤਾਂ ਜੋ ਦੇਸ਼ ਵਾਸੀ ਅਮਨ ਅਤੇ ਚੈਨ ਦੀ ਨੀਂਦਰੇ ਸੋ ਸਕਣ। ਇਸੇ ਲਈ ਕਰਕੇ ਬੀ.ਐਸ.ਐਫ ਨੂੰ ਦੇਸ਼ ਦੀ ‘ਫਸਟ ਲਾਈਨ ਆਫ ਡਿਫੈਂਸ’ ਕਿਹਾ ਜਾਂਦਾ ਹੈ। ਕੁੰਵਰ ਵਿੱਕੀ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਕੋਲ ਸਾਡੇ ਬਹਾਦਰ ਸੈਨਿਕਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਹੈ, ਇਸ ਲਈ ਉਹ ਆਏ ਦਿਨ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜ ਕੇ ਇੱਕ ਨਵੇਂ ਅੱਤਵਾਦ ਨੂੰ ਜਨਮ ਦੇ ਰਿਹਾ ਹੈ, ਪਰ ਸਾਡੇ ਸੀਮਾ ਸੁਰਖਿਆ ਬਲ ਦੇ ਵੀਰ ਜਵਾਨ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਇਸ ਮੌਕੇ ਮੁੱਖ ਮਹਿਮਾਨ ਨੇ ਸ਼ਹੀਦ ਦੇ ਪਰਿਵਾਰ ਸਮੇਤ 8 ਹੋਰ ਸ਼ਹੀਦ ਪਰਿਵਾਰਾਂ ਨੂੰ ਸਿਰੋਪੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਰਜਿੰਦਰ ਸਿੰਘ, ਸਾਬਕਾ ਸਰਪੰਚ ਧਰਮਿੰਦਰ ਸਿੰਘ, ਨੱਥਾ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ, ਅਜੀਤ ਸਿੰਘ, ਧਰਮਪਾਲ, ਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਅਜੈਪਾਲ ਸਿੰਘ, ਅਮਨਜੀਤ ਸਿੰਘ, ਵਿਕਰਮਜੀਤ ਸਿੰਘ, ਸ਼ੇਰ ਸਿੰਘ, ਬੂਟਾ ਸਿੰਘ , ਪਾਲ ਸਿੰਘ, ਦਰਸ਼ਨ ਸਿੰਘ, ਬਾਬਾ ਮੰਗਲ ਸਿੰਘ, ਬਲਕਾਰ ਸਿੰਘ, ਜਸਕਰਨ ਸਿੰਘ, ਗੋਲਡੀ ਮਾਨੇਪੁਰ ਆਦਿ ਹਾਜ਼ਰ ਸਨ।


