ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਚਲਦੇ ਕਿਸਾਨ ਅੰਦੋਲਨ ਵੱਲੋਂ ਕੀਤੇ ਐਲਾਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਫੇਰੀ ਦੌਰਾਨ ਸਵਾਲ ਕਰਨ ਦੇ ਪ੍ਰੋਗਰਾਮ ਤਹਿਤ ਪਹਿਲੇ ਦਿੱਲੀ ਅੰਦੋਲਨ ਦੌਰਾਨ ਮੰਨੀਆ ਮੰਗਾਂ ਲਾਗੂ ਨਾ ਕਰਨ ਅਤੇ ਚਲ ਰਹੇ ਅੰਦੋਲਨ ਦੀਆਂ 10 ਮੰਗਾਂ ਅਤੇ ਅੰਦੋਲਨ ਦੌਰਾਨ ਕਿਸਾਨਾਂ ਤੇ ਤਸ਼ੱਦਦ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਫੱਟੜ ਕਰਨ ਅਤੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਨੂੰ ਗੋਲੀ ਚਲਾ ਕੇ ਸ਼ਹੀਦ ਕਿਉ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਸੁਖਜੀਤ ਸਿੰਘ ਹਰਦੋਝੰਡੇ ਅਤੇ ਸੁਖਦੇਵ ਸਿੰਘ ਭੋਜਰਾਜ ਨੇ ਦਿੰਦੇ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਸਾਨ ਮਜਦੂਰ ਅਤੇ ਔਰਤਾਂ ਸਵਾਲ ਕਰਨ ਲਈ ਗੁਰਦਾਸਪੁਰ ਅੰਮ੍ਰਿਤਸਰ ਰੋਡ ਰਾਹੀਂ ਮੋਦੀ ਦੀ ਰੈਲੀ ਵੱਲ ਰਵਾਨਾ ਹੋਏ ਪਰ ਸੜਕ ਤੇ ਜਗ੍ਹਾ ਜਗ੍ਹਾ ਬੇਰੀਕੇਡਿੰਗ ਕਰਕੇ ਅਤੇ ਮਿੱਟੀ ਦੇ ਭਰੇ ਟਿੱਪਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਖੀਰ ਗੁਰਦਾਸਪੁਰ ਕੋਲ ਬਬਰੀ ਚੌਂਕ ਕੋਲ ਭਾਰੀ ਫੋਰਸ ਲਗਾ ਕੇ ਰੋਕ ਦਿੱਤਾ ਗਿਆ, ਜਿੱਥੇ ਓਹਨਾ ਨੇ ਸ਼ਾਂਤਮਈ ਤਰੀਕੇ ਨਾਲ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਫਿਰ ਦੇਸ਼ ਦੇ ਕਿਸਾਨਾਂ ਮਜਦੂਰਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਕਰਨ ਤੋਂ ਰੋਕਿਆ ਗਿਆ ਹੈ ਇਸ ਨੇ ਦੇਸ਼ ਦੇ ਦੁਨੀਆ ਭਰ ਦੇ ਵਧੀਆ ਲੋਕਤੰਤਰ ਦੇਸ਼ਾਂ ਦੀ ਸੂਚੀ ਵਿੱਚ ਹੇਠਲੇ ਦਰਜੇ ਤੇ ਹੋਣ ਪਿਛਲੀ ਇੱਕ ਵੱਡੀ ਵਜ੍ਹਾ ਤੇ ਮੋਹਰ ਲਗਾ ਦਿੱਤੀ ਹੈ । ਓਹਨਾ ਕਿਹਾ ਕਿ ਰੈਲੀ ਵਿਚ ਦੂਜੇ ਸੂਬਿਆਂ ਤੋਂ ਬੱਸਾਂ ਭਰ ਕੇ ਲੋਕਾਂ ਨੂੰ ਲਿਆ ਕੇ ਇੱਕਠ ਕੀਤੇ ਜਾ ਰਹੇ ਹਨ,ਪੰਜਾਬ ਦੇ ਲੋਕ ਦੀ ਨਫਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਉਹਨਾਂ ਕਿਹਾ ਕਿ ਪੀ ਐਮ ਨੂੰ ਦੱਸਣਾ ਚਾਹੀਦਾ ਸੀ ਕਿ ਉਹਨਾਂ ਨੇ ਦਿੱਲੀ ਅੰਦੋਲਨ ਦੀਆਂ ਮੰਨੀਆ ਮੰਗਾਂ ਲਾਗੂ ਕਿਉ ਨਹੀਂ ਕੀਤੀਆਂ, 2014 ਵਿੱਚ ਕੀਤੇ ਚੋਣ ਵਾਅਦੇ ਅਨੁਸਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉ ਨਹੀਂ ਲਾਗੂ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਝਿਰਮਲ ਸਿੰਘ ਬੱਜੂਮਾਨ, ਸਤਨਾਮ ਸਿੰਘ ਮਧਰਾ, ਗੁਰਪ੍ਰੀਤ ਸਿੰਘ ਖ਼ਾਨਪੁਰ, ਮਾਸਟਰ ਗੁਰਜੀਤ ਸਿੰਘ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਗੁਰਪ੍ਰੀਤ ਸਿੰਘ ਖਾਸਾਵਾਲਾ, ਅਮਨਦੀਪ ਸਿੰਘ ਭੰਡਾਲ, ਮੁਖਤਾਰ ਸਿੰਘ ਉਗਰੇਵਾਲ, ਸ਼ਮਸ਼ੇਰ ਸਿੰਘ, ਪਲਵਿੰਦਰ ਸਿੰਘ ਮਾਹਲ, ਮਾਸਟਰ ਗੁਰਜੀਤ ਸਿੰਘ, ਅਨੂਪ ਸਿੰਘ ਸੁਲਤਾਨੀ, ਗੁਰਲਾਲ ਸਿੰਘ ਮਾਨ, ਗੁਰਭੇਜ ਸਿੰਘ ਝੰਡੇ, ਕੁਲਜੀਤ ਸਿੰਘ ਹਯਾਤ, ਜਤਿੰਦਰ ਸਿੰਘ ਵਰਿਆ, ਸਤਨਾਮ ਸਿੰਘ ਖਜਾਨਚੀ, ਬੀਬੀ ਸੁਖਦੇਵ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਮਨਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਤੋਂ ਕਿਸਾਨ ਮਜਦੂਰ ਅਤੇ ਬੀਬੀਆਂ ਹਾਜ਼ਿਰ ਰਹੇ।