ਬਲਾਤਕਾਰੀ ਤੇ ਕਤਲਾ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ‘ਚ ਸਜਾ ਭੁਗਤ ਰਹੇ ਰਾਮ ਰਹੀਮ ਵਲੋਂ ਹਾਈਕੋਰਟ ‘ਚ ਪਰੋਲ ਦੀ ਗੁਹਾਰ ਲਾਉਣੀ ਸਿੱਖ ਕੌਮ ਨੂੰ ਚਿੜਾਉਣ ਬਰਾਬਰ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)— ਬਲਾਤਕਾਰੀ ਤੇ ਕਤਲਾ ਵਰਗੇ ਸੰਗੀਨ ਦੋਸ਼ਾਂ ਤਹਿਤ ਰੋਹਤਕ ਦੀ ਸਨਾਰੀਆ ਜੇਲ੍ਹ ਵਿੱਚ ਬੰਦ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਭਾਜਪਾਈਆਂ ਦੀ ਹਰਿਆਣਾ ਸਰਕਾਰ ਵੱਲੋਂ ਵਾਰ ਵਾਰ ਪੈਰੋਲ ਛੁੱਟੀ ਤੇ ਬਾਹਰ ਲਿਆ ਕੇ ਸਿੱਖਾਂ ਨੂੰ ਚਿੜਾਉਣ ਵਾਲੀ ਸਿੱਖ ਵਿਰੋਧੀ ਲਹਿਰ ਚਲਾਈ ਹੋਈ ਸੀ ,ਜਿਸ ਤਹਿਤ ਰਾਮ ਰਹੀਮ ਨੂੰ ਬਾਰ ਬਾਰ ਜੇਲ੍ਹ ਤੋਂ ਪਰੌਲ ਛੁੱਟੀ ਤੇ ਬਾਹਰ ਲਿਆ ਕੇ ਸਿੱਖ ਕੌਮ ਨੂੰ ਚਿੜਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਅਤੇ ਇਸ ਚੁਣੌਤੀ ਨੂੰ ਠੱਲ੍ਹ ਪਾਉਣ ਲਈ ਸਿੱਖਾ ਦੀ ਮਿੰਨੀ ਪਾਰਲੀਮੈਂਟ ਐਸ ਜੀ ਪੀ ਸੀ ਨੇ ਇਸ ਸਾਜ਼ਿਸ਼ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੇ ਸਖ਼ਤ ਫੈਸਲਾ ਸੁਣਾਉਂਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਝਾੜ ਪਾਈ ਅਤੇ ਫੈਸਲਾ ਸੁਣਾਇਆ ਕਿ ਅੱਗੇ ਤੋਂ ਰਾਮ ਰਹੀਮ ਨੂੰ ਹਾਈ ਕੋਰਟ ਦੇ ਹੁਕਮਾ ਤੋਂ ਬਗ਼ੈਰ ਪਰੋਲ ਨਹੀਂ ਦਿੱਤੀ ਜਾਵੇਗੀ, ਇਸ ਕਰਕੇ ਹੁਣ ਵੋਟਾਂ ਤੋਂ ਪਹਿਲਾਂ ਭਾਜਭਾਈ ਹਰਿਆਣਾ ਸਰਕਾਰ ਸਰਸੇ ਵਾਲੇ ਸਾਧ ਨੂੰ ਪਰੋਲ ਤੇ ਬਾਹਰ ਲਿਆਉਣ ਦੇ ਮਨਸੂਬਿਆਂ ਨਾਲ ਪੰਜਾਬ ਹਰਿਆਣਾ ਹਾਈਕੋਰਟ ਨੂੰ ਸਾਧ ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪਹਿਲਾਂ ਵਾਂਗ ਹੀ ਸੂਬਾ ਸਰਕਾਰ ਨੂੰ ਪਰੌਲ ਦੇ ਅਧਿਕਾਰ ਦਿੱਤੇ ਜਾਣ ,ਅਤੇ ਮੈਨੂੰ 41 ਦਿੱਨ ਦੀ ਪੈਰੋਲ ਛੁੱਟੀ ਦਿੱਤੀ ਜਾਵੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਨਯੋਗ ਉੱਚ ਅਦਾਲਤ ਹਾਈ ਕੋਰਟ ਨੂੰ ਬੇਨਤੀ ਕਰਦੀ ਹੈ ਕਿ ਰਾਮ ਰਹੀਮ ਨੂੰ ਪਰੌਲ ਛੁੱਟੀ ਨਾ ਦਿੱਤੀ ਜਾਵੇ ਅਤੇ ਆਪਣੇ ਪਹਿਲੇ ਫੈਸਲੇ ਤੇ ਕਾਇਮ ਰਹੇ ਕਿ ਲੋਕਾਂ ਦਾ ਅਦਾਲਤੀ ਇਨਸਾਫ’ਚ ਭਰੋਸਾ ਯੌਕੀਨੀ ਬਣਾਇਆਂ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਸੇ ਵਾਲੇ ਬਲਾਤਕਾਰੀ ਤੇ ਕਤਲਾ ਦੇ ਦੋਸ਼ਾਂ ਤਹਿਤ ਜੇਲ’ਚ ਬੰਦ ਰਾਮਰਹੀਮ ਵੱਲੋਂ ਪਰੌਲ ਛੁੱਟੀ ਲਈ ਪੰਜਾਬ ਹਰਿਆਣਾ ਹਾਈਕੋਰਟ’ਚ ਪਾਈਂ ਪਟੀਸ਼ਨ ਨੂੰ ਮੁੱਖ ਰੱਖਦਿਆਂ ਅਤੇ ਹਾਈਕੋਰਟ ਨੂੰ ਇਹ ਅਰਜੀ ਖਾਰਜ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਐਸ ਜੀ ਪੀ ਸੀ ਵੱਲੋਂ ਸਰਸੇ ਵਾਲੇ ਸਾਧ ਨੂੰ ਬਾਰ ਬਾਰ ਪਰੌਲ ਦੇਣ ਦੇ ਵਿਰੋਧ ਪਾਈ ਪਟੀਸ਼ਨ ਵਿਚ ਵਕੀਲ ਸਾਹਿਬ ਨੇ ਅਦਾਲਤ ਨੂੰ ਕਿਹਾ ਸੀ ਕਿ ਰਾਮ ਰਹੀਮ ਵਰਗੇ ਬਲਾਤਕਾਰੀ ਤੇ ਕਤਲਾ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ਭੁਗਤ ਰਹੇ ਹੋਰ ਕੈਦੀਆਂ ਨੂੰ ਅਜਿਹੀ ਪਰੌਲ ਵਾਲੀ ਸਹੂਲਤ ਤੋਂ ਕਿਉਂ ਦੂਰ ਰੱਖਿਆ ਜਾ ਰਿਹਾ ਹੈ , ਭਾਈ ਖਾਲਸਾ ਨੇ ਸਪਸ਼ਟ ਕੀਤਾ ਇਸੇ ਹੀ ਦਲੀਲ ਨੂੰ ਮੰਨਦਿਆਂ ਹਾਈ ਕੋਰਟ ਨੇ ਸਰਸੇ ਵਾਲੇ ਸਾਧ ਨੂੰ ਭਵਿੱਖ ਵਿੱਚ ਨਾਂ ਪਰੌਲ ਦੇਣ ਦਾ ਸਖ਼ਤ ਫੈਸਲਾ ਸੁਣਾਇਆ ਸੀ ਅਤੇ ਕਿਹਾ ਸੀ ਹੁਣ ਸਾਧ ਨੂੰ ਪਰੌਲ ਦੇਣ ਦਾ ਫੈਸਲਾ ਹਾਈ ਕੋਰਟ ਹੀ ਕਰੇਗਾ ਭਾਈ ਖਾਲਸਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਕੇਂਦਰ ਦੀ ਭਾਜਪਾਈ ਸਰਕਾਰ ਵੋਟ ਰਾਜਨੀਤੀ ਦੀ ਭੁੱਖ ਖਾਤਰ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਪਰੌਲ ਛੁੱਟੀ ਤੇ ਬਾਹਰ ਲਿਆ ਕੇ ਸਿੱਖਾਂ ਨੂੰ ਚਿੜਾਉਣ ਦਾ ਯਤਨ ਕਰ ਰਹੀ ਹੈ ਜੋ ਸਿੱਖਾਂ ਲਈ ਵੱਡੀ ਚੁਣੌਤੀ ਤੇ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਨਯੋਗ ਹਾਈਕੋਰਟ ਨੂੰ ਬੇਨਤੀ ਕਰਦੀ ਹੈ ਕਿ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਪਰੌਲ ਛੁੱਟੀ ਤੇ ਬਾਹਰ ਨਾਂ ਲਿਆਂਦਾ ਜਾਵੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸ਼ਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਜਪਰੀਤ ਸਿੰਘ ਮਜੀਠਾ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।।

Leave a Reply

Your email address will not be published. Required fields are marked *