ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਤਰਨਤਾਰਨ ਦੇ ਥਾਣਾ ਝੂਬਾਲ ਦੀ ਪੁਲਸ ਵੱਲੋਂ ਵੱਡੀ ਬੇਇਨਸਾਫ਼ੀ ਤੇ ਧੱਕੇਸਾਹੀ ਰਾਹੀਂ ਇੱਕ ਗੁਰਦੁਆਰੇ ਦੇ ਗ੍ਰੰਥੀ ਸਿੰਘ ਤੇ 6 ਬੋਤਲਾਂ ਸ਼ਰਾਬ ਦਾ ਪ੍ਰਚਾ ਦਰਜ਼ ਕਰਨ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਮੰਗ ਕੀਤੀ ਅਤੇ ਸਥਾਨਕ ਪਿੰਡ ਵਾਸੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਮੇਟੀ ਮੈਂਬਰਾਂ ਵੱਲੋਂ ਪ੍ਰਚਾ ਰੱਦ ਕਰਵਾਉਣ ਲਈ ਨਿਭਾਈ ਭੂਮਿਕਾ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕੀਤੀ ਅਤੇ ਪੁਲਸ ਤੋਂ ਮੰਗ ਕੀਤੀ ਇਸ ਬੇਇਨਸਾਫ਼ੀ ਤੇ ਧੱਕੇਸਾਹੀ ਰਾਹੀਂ ਦਰਜ ਕੀਤੇ ਪ੍ਰਚੇ ਤੁਰੰਤ ਵਾਪਸ ਲਿਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਝੂਬਾਲ ਪੁਲਸ ਦੇ ਇਸ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਹੋਇਆ ਇਸ ਤਰ੍ਹਾਂ ਕਿ ਝੂਬਾਲ ਪੁਲਸ ਨੇ ਕਿਸੇ ਉੱਚ ਸਿਆਸੀ ਦੀ ਸਹਿ ਤੇ ਗੁਰਦੁਆਰਾ ਸਹਿਬ ਦੇ ਗ੍ਰੰਥੀ ਸਿੰਘ ਤੋ 6 ਬੋਤਲਾਂ ਪਾਣੀ ਦੀਆਂ ਭਰਵਾਈਆਂ, ਭਾਈ ਖਾਲਸਾ ਨੇ ਦੱਸਿਆ ਗ੍ਰੰਥੀ ਦੇ ਹੱਥ ਵਿੱਚ ਇਹ ਪਾਣੀ ਵਾਲੀਆਂ ਬੋਤਲਾ ਫੜਾ ਕੇ ਉਸ ਤੋਂ ਇਕਬਾਲ ਕਰਵਾਇਆ ਗਿਆ ਮੈਂ ਇਸ ਸ਼ਰਾਬ ਵੇਚਣ ਜਾ ਰਿਹਾ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਸ ਮੌਕੇ ਤੇ ਗ੍ਰੰਥੀ ਸਿੰਘ ਦੀ ਵੀਡੀਓ ਵੀ ਤਿਆਰ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਪੁਲਸ ਦੀ ਇਸ ਧੱਕੇਸਾਹੀ ਤੇ ਬੇਇਨਸਾਫ਼ੀ ਵਾਲੀ ਘਟਨਾ ਲਈ ਸਥਾਨਕ ਲੋਕਾਂ ਤੇ ਸਤਿਕਾਰ ਕਮੇਟੀ ਨੇ ਜਦੋਂ ਪੁਲਸ ਤੇ ਦਬਾਅ ਬਣਾਇਆ ਤੇ ਵਾਰਨਿੰਗ ਦਿੱਤੀ ਕਿ ਅਗਰ ਝੂਬਾਲ ਪੁਲਸ ਨੇ ਇਹ ਝੂਠਾਂ ਪ੍ਰਚਾ ਦਰਜ਼ ਨਾਂ ਕੀਤਾ ਤਾਂ ਤਰਨਤਾਰਨ ਦੇ ਐਸ ਐਸ ਪੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਸਥਾਨਕ ਲੋਕਾਂ ਤੇ ਸਤਿਕਾਰ ਕਮੇਟੀ ਮੈਂਬਰਾਂ ਵੱਲੋਂ ਦਬਾਅ ਬਣਾਉਣ ਦੀ ਸੂਰਤ ਵਿੱਚ ਹੁਣ ਝੁਬਾਲ ਪੁਲਸ ਨੇ ਝੂਠਾ ਪਰਚਾ ਰੱਦ ਕਰਨ ਦੀ ਗੱਲ ਮੰਨ ਲਈ ਹੈ, ਭਾਈ ਖਾਲਸਾ ਨੇ ਦੱਸਿਆ ਪੁਲਸ ਦੀ ਇਸ ਧੱਕੇਸਾਹੀ ਤੇ ਬੇਇਨਸਾਫ਼ੀ ਦੀ ਸਥਾਨਕ ਲੋਕਾਂ ਵੱਲੋਂ ਨਿੰਦਿਆ ਕੀਤੀ ਜਾ ਰਹੀ ਕਿ ਧੱਕੇ ਸ਼ਾਹੀ ਰਾਹੀਂ ਗ੍ਰੰਥੀ ਸਿੰਘ ਤੇ ਪ੍ਰਚਾ ਦਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਪ੍ਰਚਾ ਦਰਜ ਕੀਤਾ ਜਾਵੇ ਤਾਂ ਕਿ ਸਿਆਸੀ ਦਬਾਅ ਹੇਠ ਕਿਸੇ ਸ਼ਰੀਫ਼ ਧਾਰਮਿਕ ਆਗੂ ਨੂੰ ਬਦਨਾਮ ਕਰਨ ਦੀ ਕੋਈ ਪੁਲਸ ਅਧਿਕਾਰੀ ਹਿੰਮਤ ਨਾ ਕਰ ਸਕੇ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਸਿਆਸੀ ਦਬਾਅ ਹੇਠ ਪ੍ਰਚਾ ਦਰਜ਼ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਪ੍ਰਚਾ ਦਰਜ ਕੀਤਾ ਜਾਵੇ ।


