ਜੇਕਰ ਮੋਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਵਿਚ ਫਾਸੀ ਰਾਜ ਦਾ ਬੋਲਬਾਲਾ ਹੋ ਜਾਵੇਗਾ-ਕਾਮਰੇਡ ਬੱਖਤਪੁਰਾ
ਅੰਮ੍ਰਿਤਸਰ, ਗੁਰਦਾਸਪੁਰ 19 ਮਈ ( ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਬੌਬੀ ਪੈਲਿਸ ਅਜਨਾਲਾ ਵਿਖੇ ਰੈਲੀ ਕੀਤੀ ਗਈ।
ਉਮੀਦਵਾਰ ਦੇ ਹੱਕ ਵਿੱਚ ਬੋਲਦਿਆਂ ਲਿਬਰੇਸ਼ਨ ਆਗੂ ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ, ਦਲਬੀਰ ਭੋਲਾ ਮਲਕਵਾਲ ਮੰਗਲ ਸਿੰਘ ਧਰਮਕੋਟ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਾਸੀ ਰਾਜ ਨੂੰ ਹਾਰ ਦੇਣ ਲਈ ਇੰਡੀਆ ਗਠਜੋੜ ਦੀ ਵੱਡੀ ਪਾਰਟੀ ਕਾਂਗਰਸ ਦੇ ਉਮੀਦਵਾਰਾ ਦੀ ਸਰਗਰਮ ਹਮਾਇਤ ਕਰਨੀ ਅਤਿ ਜ਼ਰੂਰੀ ਹੈ ਇਸ ਕਰਕੇ ਹੀ ਲਿਬਰੇਸ਼ਨ ਆਪਣੀਆ ਰੈਲੀਆਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਆਪਣੀਆਂ ਰੈਲੀਆਂ ਵਿੱਚ ਬੁਲਾ ਰਹੀ ਹੈ।
ਆਗੂਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਨਹੀਂ ਬੱਚ ਸਕੇਗਾ ਅਤੇ ਦੇਸ ਵਿਚ ਫਾਸੀ ਰਾਜ ਦਾ ਬੋਲਬਾਲਾ ਹੋ ਜਾਵੇਗਾ। ਉਨ੍ਹਾਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਦਾ ਰੋਜ਼ਗਾਰ 200ਦਿਨ ਅਤੇ ਦਿਹਾੜੀ 700 ਕਰਨ, ਮਜ਼ਦੂਰਾਂ ਨੂੰ 10/10 ਮਰਲੇ ਦੇ ਪਲਾਟ, ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਨ, ਮੁਫ਼ਤ ਵਿੱਦਿਆ ਅਤੇ ਮੁਫ਼ਤ ਸੇਹਤ ਸਹੂਲਤਾਂ ਲਾਗੂ ਕਰਵਾਉਣ ਲਈ, ਜਿੱਤਣ ਤੋਂ ਬਾਅਦ ਲੋਕ ਸਭਾ ਵਿੱਚ ਸੁਆਲ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇ।ਇਸ ਸਮੇਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲਿਬਰੇਸ਼ਨ ਪਾਰਟੀ ਦਾ ਹਮਾਇਤ ਕਰਨ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਉਦਿਆ ਕਿਹਾ ਕਿ ਉਹ ਹਮੇਸ਼ਾ ਗਰੀਬਾਂ ਨਾਲ ਖੜ੍ਹੇ ਰਹਿਣਗੇ।ਇਸ ਨਿਰਮਲ ਸਿੰਘ ਛੱਜਲਵੱਡੀ, ਕੁਲਦੀਪ ਰਾਜੂ, ਬਚਨ ਸਿੰਘ ਤੇਜਾ ਕਲਾਂ, ਕਪਤਾਨ ਸਿੰਘ ਬਾਸਰਪੁਰਾ, ਦਲਵਿੰਦਰ ਸਿੰਘ ਪੰਨੂ, ਬਲਵਿੰਦਰ ਕੌਰ, ਜਸਬੀਰ ਕੌਰ ਹੇਰ, ਨਰਿੰਦਰ ਤੇੜਾ, ਮਨਜੀਤ ਸਿੰਘ ਗਹਿਰੀ ਅਤੇ ਗੁਰਪਿੰਦਰ ਕੌਰ ਹਾਜ਼ਰ ਸਨ।