ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਵਿਿਦਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ 01 ਅਪ੍ਰੈਲ 2024 ਤੋਂ ਮਿਸ਼ਨ ਸਮਰੱਥ ਦੀ ਸ਼ਰੂਆਤ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ ਜੋ 31 ਮਈ ਤੱਕ ਚੱਲੇਗਾ । ਇਸ ਕੜੀ ਤਹਿਤ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਅਤੇ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਵਲੋਂ ਜਿਲੇ ਦੇ ਵੱਖ ਵੱਖ ਬਲਾਕਾਂ ਦੇ ਸਕੂਲਾਂ ਦੀ ਵਿਜਟ ਕੀਤੀ ਗਈ ਜਿਸ ਵਿੱਚ ਸਸਸਸ ਕੈਂਪ ਬਟਾਲਾ, ਸਹਸ ਉਮਰਪੁਰਾ, ਸਸਸਸ ਝਾਵਰ, ਸਮਿਸ ਹਸਨਪੁਰ ਕਲਾਂ, ਸਸਸਸ ਛਾਲਾ, ਸਸਸਸ ਸ਼ੇਖਪੁਰ, ਸਸਸਸ ਵਡਾਲਾ ਗ੍ਰੰਥੀਆਂ, ਸਸਸਸ ਵਰਸੋਲਾ ਆਦਿ ਮੱੁਖ ਸਨ ।ਸ੍ਰੀ ਸ਼ਰਮਾ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਵਿਿਦਆਰਥੀਆਂ ਦਾ ਪੰਜਾਬੀ, ਹਿਸਾਬ ਅਤੇ ਅੰਗਰੇਜੀ ਵਿਿਸਆਂ ਦਾ ਪੱਧਰ ਉੱਚਾ ਚੁੱਕਣ ਲਈ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਪੜਦੇ ਵਿਿਦਆਰਥੀਆਂ ਦਾ ਬੇਸਲਾਈਨ ਟੈਸਟ ਅਪ੍ਰੈਲ ਦੇ ਪਹਿਲੇ ਹਫਤੇ ਕੰਡਕਟ ਕਰਵਾਇਆ ਜਾ ਚੁੱਕਾ ਹੈ, ਜਿਸ ਤਹਿਤ ਇਨਾਂ ਨੂੰ ਲੈਵਲ 1, 2 ਅਤੇ 3 ਵਿੱਚ ਵੰਡਿਆ ਗਿਆ ਹੈ ਅਤੇ ੁਿੲਨਾਂ ਵਿਿਦਆਰਥੀਆਂ ਦੀ ਸਕੂਲ ਪੱਧਰ ਤੇ ਗਰੁੱਪਿੰਗ ਕੀਤੀ ਗਈ ਹੈ । ਉਨਾਂ ਦੱਸਿਆ ਕਿ ਵਿਿਦਆਰਥੀਆਂ ਨੂੰ ਛੋਟੀਆਂ ਛੋਟੀਆਂ ਐਕਵਿਟੀਜ ਰਾਹੀਂ ਬਹੁਤ ਹੀ ਰੋਚਕ ਤਰੀਕੇ ਨਾਲ ਪੜਾਇਆ ਜਾ ਰਿਹਾ ਹੈ । ਜਿਲਾ ਕੋਆਰਡੀਨੇਟਰ ਪੁਰੇਵਾਲ ਨੇ ਦੱਸਿਆ ਕਿ ਮਈ ਦੇ ਪਹਿਲੇ ਹਫਤੇ ਵਿੱਚ ਇਨਾਂ ਵਿਿਦਆਰਥੀਆਂ ਦਾ ਮਿਡਲਾਈਨ ਟੈਸਟ ਲਿਆ ਜਾਵੇਗਾ ਅਤੇ ਮਈ ਦੇ ਅਖੀਰਲੇ ਹਫਤੇ ਵਿੱਚ ਐਂਡਲਾਈਨ ਟੈਸਟ ਕੰਡਕਟ ਕਰਵਾਇਆ ਜਾਵੇਗਾ । ਉਨਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਿਦਆਰਥੀਆਂ ਦੇ ਟੈਸਟ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਲਏ ਜਾਣ ।ਇਸ ਮੌਕੇ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕੌਂਸਲਰ ਨੇ ਵੀ ਸਕੂਲ ਵਿੱਚ ਚੱਲ ਰਹੇ ਗਾਈਡੈਂਸ ਕਾਰਨਰਾਂ ਦਾ ਵੀ ਨਿਰੀਖਣ ਕੀਤਾ ਅਤੇ ਵਿਿਦਆਰਥੀਆਂ ਨੂੰ ਕਿੱਤਾ ਮੁਖੀ ਕੋਰਸ਼ਾ ਬਾਰੇ ਅਗਵਾਈ ਦਿੱਤੀ ।ਇਸ ਮੌਕੇ ਗੁਰਮੀਤ ਸਿੰਘ ਭੋਮਾ, ਗਗਨਦੀਪ ਸਿੰਘ ਆਦਿ ਵੀ ਹਾਜਰ ਸਨ ।