ਗੁਰਦਾਸਪੁਰ, 26 ਅਪ੍ਰੈਲ (ਸਰਬਜੀਤ ਸਿੰਘ)– ਹਰ ਕੌਮੀ ਪਾਰਟੀ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਤ ਦੀ ਉਮੀਦ ਨੂੰ ਲੈ ਕੇ ਪਾਰਟੀ ਲਈ ਮਿਹਨਤ ਲਗਨ ਨਾਲ ਕੰਮ ਕਰਨ ਵਾਲਿਆਂ ਦੀ ਕੋਈ ਵੁੱਕਤ ਨਹੀਂ ਰੱਖਦੀ ,ਅਗਰ ਉਹਨਾਂ ਕੋਲ ਪੈਸਾ ਨਹੀਂ ਹੈ ? ਇਸੇ ਹੀ ਕਰਕੇ ਪੰਜਾਬ ਦੀ ਸਿਆਸਤ ਵਿੱਚ ਦਲਬਦਲੂਆਂ ਤੇ ਮਾਇਆਧਾਰੀਆਂ ਦੀ ਸਿਆਸਤ ਨੇ ਲੋਕਾਂ ਅਤੇ ਪਾਰਟੀ ਲਈ ਮਿਹਨਤ ਨਾਲ ਦਰੀਆਂ ਵਿਛਾਉਣ, ਝਾੜੂ ਮਾਰਨ ਤੇ ਹੋਰ ਪਾਰਟੀ ਮੁਦਿਆਂ ਤੇ ਡਾਂਗਾਂ ਸੋਟੇ ਅਤੇ ਜੇਲ੍ਹਾਂ ਕੱਟਣ ਵਾਲੇ ਸਾਫ਼ ਸੁਥਰੇ ਮਿਹਨਤੀ ਅਤੇ ਲਗਨ ਨਾਲ ਕੰਮ ਕਰਕੇ ਦੇਸ਼ ਦੀ ਸਿਆਸਤ ਨੂੰ ਬਦਲਣ ਦੇ ਚਾਹਵਾਨ ਗਰੀਬ ਨੌਜਵਾਨਾਂ ਦੇ ਸਿਆਸੀ ਮਨੋਬਲ ਨੂੰ ਡੇਗਣ’ਚ ਕੋਈ ਕਸਰ ਬਾਕੀ ਨਹੀਂ ਛੱਡੀ ,ਪਰ ਅੱਜ ਪੁਰਾਣਾ ਜਮਾਨਾਂ ਬਦਲ ਚੁੱਕਾ ਹੈ ਅਤੇ ਹੁਣ ਲੋਕ ਅਜਿਹੇ ਦਲ ਬਦਲੂਆਂ ਤੇ ਮਾਇਆਧਾਰੀ ਲੋਕਾਂ ਨੂੰ ਸਬਕ਼ ਸਿਖਾਉਣ ਲਈ ਵੋਟਾਂ ਵਾਲੇ ਦਿਨ ਦਾ ਇਨਜਾਰ ਕਰ ਰਹੇ ਹਨ ਤਾਂ ਕਿ ਇਸ ਸਿਆਸਤ ਨੂੰ ਬਦਲਿਆਂ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ’ਚ ਦਲਬਦਲੂਆਂ ਅਤੇ ਮਾਇਆਧਾਰੀਆਂ ਦੀ ਸਿਖਰਾਂ ਤੇ ਪੁੱਜੀ ਸਿਆਸਤ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਬਠਿੰਡਾ ਸੰਗਰੂਰ, ਜਲੰਧਰ ਖਡੂਰ ਸਾਹਿਬ ਹੁਸ਼ਿਆਰਪੁਰ ਸਮੇਤ ਕਈ ਲੋਕ ਸਭਾ ਹਲਕਿਆਂ ਵਿੱਚ ਹਰ ਕੌਮੀ ਪਾਰਟੀ ਵੱਲੋਂ ਆਪਣੇ ਗਰੀਬ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਸਿਆਸਤ ਨੂੰ ਬਦਲਣ ਦੇ ਚਾਹਵਾਨ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਕੇ ਦਲਬਦਲੂਆਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਨਾਲ ਬੇਇਨਸਾਫ਼ੀ ਤੇ ਧੱਕੇਸ਼ਾਹੀ ਕੀਤੀ ਗਈ,ਭਾਈ ਖਾਲਸਾ ਨੇ ਦੱਸਿਆ ਇਸ ਮਾੜੀ ਸਿਆਸਤ ਦਾ ਰੁਝਾਨ ਦੇਸ਼ ਅਤੇ ਆਮ ਜਨਤਾ ਵਿਰੋਧੀ ਹੈ ਅਤੇ ਉਹ ਇਸ ਦਾ ਵੱਡਾ ਵਿਰੋਧ ਵੀ ਕਰ ਰਹੇ ਹਨ,ਉਥੇ ਦਲ ਬਦਲੂਆਂ ਕਾਰਨ ਬੇਇਨਸਾਫ਼ੀ ਦਾ ਸ਼ਿਕਾਰ ਹੋਏ ਮਿਹਨਤੀ ਵਰਕਰਾਂ ਵਿੱਚ ਵੀ ਚੋਣਾਂ ਵਿੱਚ ਦਲਬਦਲੂਆਂ ਅਤੇ ਮਾਇਆਧਾਰੀਆਂ ਨਾਲ ਤੁਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ, ਇਸ ਤੋਂ ਸਾਫ ਜ਼ਾਹਰ ਹੈ ਕਿ ਮਿਹਨਤ ਲਗਨ ਨਾਲ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਵੱਲੋਂ ਪਾਰਟੀਆਂ ਦੀਆਂ ਇਨ੍ਹਾਂ ਨੀਤੀਆਂ ਦਾ ਭਾਰੀ ਰੋਸ ਕੀਤਾ ਜਾ ਰਿਹਾ ਹੈ’ ਪਰ ਉਹ ਚੁੱਪ ਹਨ, ਭਾਈ ਖਾਲਸਾ ਨੇ ਕਿਹਾ ਬਠਿੰਡਾ ਹਲਕਾ ਤੋਂ ਸ੍ਰ ਬਲਕੌਰ ਸਿੰਘ ਵੱਲੋਂ ਅਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆਉਣ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਜੇਲ੍ਹ’ਚ ਬੰਦ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਮੈਦਾਨ ਵਿੱਚ ਉਤਰਨ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿੱਚ ਵੜਕੰਬ ਮਚਾ ਦਿੱਤਾ ਹੈ ਭਾਵੇਂ ਕਿ ਇਸ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਦਾ ਪ੍ਰਵਾਰ ਅਜੇ ਚੁੱਪ ਹੈ ਤੇ ਉਸ ਦੇ ਵਕੀਲ ਨੇ ਹੀ ਐਲਾਨ ਕੀਤਾ ਹੈ ਇੱਧਰ ਬਠਿੰਡਾ ਤੋਂ ਸ੍ਰ ਬਲਕੌਰ ਸਿੰਘ ਜਿਸ ਨੇ ਕਾਂਗਰਸ ਟਿਕਟ ਤੋਂ ਇੰਨਕਾਰ ਕਰਕੇ ਹੁਣ ਅਜ਼ਾਦ ਉਮੀਦਵਾਰ ਬਣਨ ਲਈ ਇਕ ਵਿਸ਼ਾਲ ਇਕੱਠ 27 ਨੂੰ ਮੂਸੇ ਵਾਲੀ ਹਵੇਲੀ ਵਿਖੇ ਸੱਦਿਆ ਹੈ ,ਭਾਈ ਖਾਲਸਾ ਨੇ ਸਪਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦਲਬਦਲੂਆਂ ਤੇ ਮਾਇਆਧਾਰੀਆਂ ਦੀ ਗਰੀਬ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਤੇ ਹੈਵੀ ਹੋਈ ਪੰਜਾਬ ਦੀ ਸਿਆਸਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਕੌਮੀ ਪਾਰਟੀਆਂ ਤੋਂ ਮੰਗ ਕਰਦੀ ਹੈ ਕਿ ਪਾਰਟੀ ਲਈ ਕੰਮ ਕਰਨ ਵਾਲੇ ਗਰੀਬ ਮਿਹਨਤੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜੋਂ ਦੇਸ਼ ਦੀ ਅਜਿਹੀ ਸਿਆਸਤ ਬਦਲਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ।। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।


