ਵਿਰੋਧੀ ਪਾਰਟੀਆਂ ਦੇ ਉਮੀਦਵਾਰ ਚੋਣਾਂ ਤੋਂ ਬਾਅਦ ਹੋ ਜਾਂਦੇ ਨੇ ਗਾਇਬ
ਬੁਢਲਾਡਾ, ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਆਖਰੀ ਸਾਂਹ ਤੱਕ ਲੋਕ ਸਭਾ ਹਲਕਾ ਬਠਿੰਡਾ ਦੀ ਸੇਵਾ ਕਰਦੀ ਰਹਾਂਗੀ। ਇਹ ਵਿਚਾਰ ਅੱਜ ਇੱਥੇ ਸ਼ਹਿਰ ਅੰਦਰ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਮੈਂ ਹਲਕੇ ਦੀ ਸੇਵਾ ਕਰਦੀ ਆ ਰਹੀ ਹਾਂ। ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਕਿ ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦਾ ਪਹਿਲਾ ਹਲਕਾ ਹੋਵੇਗਾ ਜਿਸ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰੌੜਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰ ਤੇ ਜਾ ਕੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਵੀ ਲਗਾਤਾਰ ਹਲਕੇ ਦੇ ਹਰ ਵੋਟਰ ਤੱਕ ਪਹੁੰਚ ਕਰਕੇ ਸਮੱਸਿਆਵਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ 70 ਸਾਲਾਂ ਦੇ ਰਾਜ ਵਿੱਚ ਸਭ ਤੋਂ ਵੱਧ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸ਼ਨ ਦੌਰਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ, ਚੌੜੀਆਂ ਸੜਕਾਂ, ਪਿੰਡਾਂ ਦਾ ਨਵੀਨੀਕਰਨ, ਆਰ.ਓ. ਪਲਾਟਾਂ ਦੀ ਸਥਾਪਨਾ ਵਰਗੀਆਂ ਸਹੂਲਤਾਂ ਦੇ ਕੇ ਹਲਕੇ ਨੂੰ ਖੁਸ਼ਹਾਲ ਬਣਾਇਆ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਤੇ ਤੰਜ ਕੱਸਦਿਆਂ ਕਿਹਾ ਕਿ ਚੋਣਾਂ ਦੌਰਾਨ ਹੀ ਤੁਹਾਨੂੰ ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਨਜਰ ਆਉਂਦੇ ਹਨ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਤਾਂ ਖੜ੍ਹੇ ਕਰਨ ਲਈ ਉਮੀਦਵਾਰ ਹੀ ਨਹੀਂ ਹਨ। ਇਸ ਮੌਕੇ ਤੇ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ, ਹਲਕਾ ਇੰਚਾਰਜ ਨਿਸ਼ਾਨ ਸਿੰਘ, ਸ਼ਾਮ ਲਾਲ ਧਲੇਵਾ, ਗੁਰਮੇਲ ਸਿੰਘ ਫਫੜੇ, ਕੌਂਸਲਰ ਤਾਰੀ ਫੋਜੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਕੌਂਸਲਰ ਕਾਲੂ ਮਦਾਨ, ਬਿੰਦਰੀ ਮੈਂਬਰ, ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਬ੍ਰਿਸ਼ਭਾਨ ਬਾਂਸਲ, ਸੁਭਾਸ਼ ਗੋਇਲ, ਗਿਆਨ ਚੰਦ ਗੋਇਲ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਟੀਟਾ, ਜਗਤਾਰ ਸਿੰਘ ਗੁਰਨੇ ਕਲਾਂ, ਕਾਕਾ ਕੋਚ, ਬਾਂਕੇ ਬਿਹਾਰੀ, ਕਾਕਾ ਬੋੜਾਵਾਲੀਆਂ, ਵਿਸ਼ਾਲ ਸ਼ਾਲੂ, ਰਾਜੇਸ਼ ਕੁਮਾਰ ਲੱਕੀ, ਨੀਟੂ ਗੋਇਲ, ਯਾਦਵਿੰਦਰ ਯਾਦੀ, ਰਮੇਸ਼ ਕੁਮਾਰ ਗੋਇਲ, ਅਸ਼ੋਕ ਰਸਵੰਤਾ, ਕਾਲਾ ਬੀਰੋਕੇ, ਕੌਂਸਲਰ ਦੀਪੂ ਤੋਂ ਇਲਾਵਾ ਵਰਕਰ ਮੌਜੂਦ ਸਨ।