3 ਸਤੰਬਰ ਦੇ ਪ੍ਰਦਰਸਨ ਦੀ ਤਿਆਰੀ ਹਿੱਤ ਪਿੰਡ ਕੋਟ ਧਰਮੂ ਤੇ ਮਾਖਾ ਵਿੱਖੇ ਕੀਤੀਆ ਜਨਤਕ ਮੀਟਿੰਗਾ
ਮਾਨਸਾ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਕਿਸਾਨ , ਮਜਦੂਰ ਤੇ ਛੋਟੇ ਕਾਰੋਬਾਰੀ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ , ਕਿਉਕਿ ਪੰਜਾਬ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਨੇ ਹਰ ਵਰਗ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਕੋਟ ਧਰਮੂ ਤੇ ਮਾਖੇ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਪੰਜਾਬੀਆ ਨੂੰ ਦਿੱਤੀਆ ਆਪਣੀਆ ਗਰੰਟੀਆ ਵਿਸਾਰ ਦਿੱਤੀਆ ਹਨ ਤੇ ਕਾਰਪੋਰੇਟ ਘਰਾਣਿਆਂ ਦੇ ਪਿੱਛਲੱਗ ਬਣ ਕੇ ਕੰਮ ਕਰ ਰਹੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਨੇ ਪਹਿਲਾ ਮੋਦੀ ਸਰਕਾਰ ਦੇ ਇਸਾਰਿਆ ਤੇ ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋ ਵਧਾ ਕੇ 12 ਕਰਨ ਵਾਲਾ ਨੋਟੀਫਿਕੇਸ਼ਨ ਲਾਗੂ ਤੇ ਮਨਰੇਗਾ ਸਕੀਮ ਨੂੰ ਅਸਿੱਧੇ ਢੰਗ ਨਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ , ਜਿਸਨੂੰ ਨੂੰ ਮਨਰੇਗਾ ਮਜ਼ਦੂਰ ਬਰਦਾਸਤ ਨਹੀ ਕਰਨਗੇ। ਉਨ੍ਹਾ ਨੇ ਮਨਰੇਗਾ ਮਜਦੂਰਾ ਨੂੰ 3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਵਿੱਚ ਪਰਿਵਾਰਾ ਸਮੇਤ ਕਾਫਲੇ ਬਣਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਦੇਸਰਾਜ ਕੋਟ ਧਰਮੂ, ਬਲਵਿੰਦਰ ਸਿੰਘ ਕੋਟਧਰਮੂ, ਗੁਰਪਿਆਰ ਸਿੰਘ ਕੋਟ ਧਰਮੂ, ਬੱਗਾ ਸਿੰਘ , ਸੀਤਾ ਸਿੰਘ , ਗੁਰਮੀਤ ਸਿੰਘ ਕੋਟਧਰਮੂ, ਚੇਤ ਸਿੰਘ ਕੋਟ ਧਰਮੂ , ਰਾਜਵੀਰ ਕੌਰ ਤੇ ਗੁਰਪ੍ਰੀਤ ਕੌਰ ਕੋਟ ਧਰਮੂ ਆਦਿ ਵੀ ਹਾਜਰ ਸਨ।


