ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)—ਨੌਜਵਾਨ ਦੀ ਕਤਲ ਦੀ ਗੁੱਥੀ ਗੁਰਦਾਸਪੁਰ ਪੁਲਸ ਨੇ 24 ਘੰਟੇ ਦੇ ਅੰਦਰ ਸੁਲਝਾਉਂਦੇ ਹੋਏ 3 ਮੁਲਜਮਾਂ ਨੂੰ ਕਾਬੂ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਬਲਵਿੰਦਰ ਸਿੰਘ ਨੇ ਦੱਸਿਆ 14 ਅਪ੍ਰੈਲ ਨੂੰ ਪੰਡੋਰੀ ਧਾਮ ਵਿਖੇ ਮੇਲਾ ਦੇਖਣ ਗਏ ਵਿਅਕਤੀ ਦੇ ਮੋਢੇ ਨਾਲ ਟੱਕਰ ਮਾਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਰਾਜੂ ਨਾਮਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਪੁਰਾਣਾਸ਼ਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਵੀ ਤਕਨੀਕੀ ਤੌਰ ‘ਤੇ ਜਾਂਚ ਕੀਤੀ ਗਈ ਅਤੇ 24 ਘੰਟਿਆਂ ਦੇ ਅੰਦਰ ਟਰੇਸ ਕਰ ਲਿਆ ਗਿਆ ਅਤੇ ਤਿੰਨ ਦੋਸ਼ੀਆਂ ਰਾਹੁਲ, ਸੰਜੂ ਮਸੀਹ ਅਤੇ ਅਮਨ ਕੁਮਾਰ ਸਾਰੇ ਵਾਸੀ ਸਾਹੋਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।


