“ਅੱਗ ਸੁਰੱਖਿਆ ਨੂੰ ਯਕੀਨੀ ਬਣਾਓ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਓ” ਵਿਸ਼ਾ-2024 ‘ਤੇ ਹੋਵੇਗਾ ਜਨ-ਜਾਗਰੂਕ
ਬਟਾਲਾ, ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ ) ਡਾਇਰੈਕਟਰ ਜਨਰਲ ਫਾਇਰ ਸਰਵਿਸਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਗ੍ਰਹਿ ਵਿਭਾਗ, ਭਾਰਤ ਸਰਕਾਰ ਅਤੇ ਡਾਇਰੈਕਰੇਟ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਅਤੇ ਡਾ. ਸ਼ਾਇਰੀ ਭੰਡਾਰੀ ਕਮਿਸ਼ਨਰ ਨਗਰ ਨਿਗਮ ਦੇ ਦਿਸ਼ਾ ਨਿਰਦੇਸ਼ ਅਨੁਸਾਰ 80ਵਾਂ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦੀ ਸ਼ੁਰੂਆਤ ਸਥਾਨਕ ਫਾਇਰ ਬ੍ਰਿਗੇਡ ਵਿਖੇ ਕੀਤੀ ਗਈ ।
ਅੱਜ ਸ਼ਰਥਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦਲਜੀਤ ਸਿੰਘ ਸੈਕਟਰੀ ਨਗਰ ਨਿਗਮ ਦੇ ਨਾਲ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਓਂਕਾਰ ਸਿੰਘ ਤੇ ਰਾਕੇਸ਼ ਸ਼ਰਮਾਂ, ਅਮਨਦੀਪ ਅਕਾਊਟੈਂਟ, ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਜਸਬੀਰ ਸਿੰਘ, ਇੰਸ. ਮੈਡਮ ਜੋਤੀ, ਇੰਸ: ਪਵਨ, ਦਰਪਨ, ਸਟਾਫ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਹੋਏ।
ਸਮਾਰੋਹ ਦੇ ਸ਼ੁਰੂਆਤ ਵਿਚ ਆਏ ਮਹਿਮਾਨ ਨੂੰ ਫਾਇਰ ਫਾਈਟਰਾਂ ਵਲੋਂ ਸਲਾਮੀ ਦਿੱਤੀ ਗਈ ਉਪਰੰਤ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਬਾਅਦ ਵਿਚ ਹਾਜ਼ਰ ਸਾਰਿਆ ਵਲੋਂ 2 ਮਿੰਟ ਦਾ ਮੋਨ ਧਾਰਨ ਕਰਕੇ, ਉਹਨਾਂ ਸ਼ਹੀਦਾ ਨੂੰ ਸਿਜਦਾ ਕੀਤਾ ਜੋ 14 ਅਪ੍ਰੈਲ 1944 ਨੂੰ ਬੰਬਈ ਦੀ ਵਿਕਟੋਰੀਆ ਬੰਦਰਗਾਹ ‘ਤੇ ਐਸ.ਐਸ. ਫੋਰਟ ਸਟਰਾਇਕ ਨਾਮ ਦੇ ਜਹਾਜ ਨੂੰ ਅੱਗ ਲੱਗ ਗਈ, ਜਿਸ ਵਿਚ 1400 ਟਨ ਵਿਫੋਟਕ ਲੋਡ ਸੀ । ਇਸ ਹਾਦਸੇ ਵਿੱਚ 1000 ਤੋਂ ਜਿਆਦਾ ਲੋਕ ਮਾਰੇ ਗਏ ਅਤੇ ਲਗਭਗ 3000 ਲੋਕ ਜਖਮੀ ਹੋਏ। ਇਸ ਵਿਚ ਬੰਬਈ ਫਾਇਰ ਸਰਵਿਸ ਦੇ 71 ਜਵਾਨ ਵੀ ਸ਼ਹੀਦ ਹੋਏ ਸਨ। ਇਸ ਤੋ ਬਾਅਦ ਵਿਚ ਫਾਇਰ ਸਰਵਿਸ ਵੀਕ ਦੇ ਫਲੈਗ ਲਗਾਏ ਗਏ।
ਇਸ ਮੌਕੇ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ ਦਸਿਆ ਗਿਆ ਕਿ 14 ਅਪ੍ਰੈਲ ਤੋ 20 ਅਪ੍ਰੈਲ ਤੱਕ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦਾ ਵਿਸ਼ਾ “ਅੱਗ ਸੁਰੱਖਿਆ ਨੂੰ ਯਕੀਨੀ ਬਣਾਓ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਓ” ਤਹਿਤ ਵੱਧ ਤੋਂ ਵੱਧ ਲੋਕਾਂ ਵਿੱਚ ਅੱਗ ਸੁਰੱਖਿਆ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੋਰਾਨ ਸਕੂਲਾਂ, ਕਾਲਜਾਂ, ਉਚ-ਸਿੱਖਿਆਂ ਸੰਸਥਾਵਾਂ, ਹਸਪਤਾਲਾਂ, ਮਾਲ, ਹੋਟਲ, ਪੈਲੇਸਾਂ, ਬੈਂਕਾਂ, ਬੁਹ ਮੰਜਲਾ ਇਮਾਰਤਾਂ, ਬਜ਼ਾਰਾਂ, ਬੱਸ ਸਟੈਂਡ, ਸਰਕਾਰੀ ਇਮਾਰਤਾਂ, ਫੈਕਟਰੀਆਂ, ਕਾਰਖਾਨਿਆਂ, ਮਿੱਲਾਂ, ਕਲੱਬਾਂ, ਐਸੋਸੀਏਸ਼ਨਾਂ ਧਾਰਮਿਕ ਅਸਥਾਨਾਂ ਵਿਖੇ ਸੈਮੀਨਾਰ ਤੇ ਮੋਕ ਡਰਿਲਾਂ ਕਰਵਾਈਆਂ ਜਾਣਗੀਆਂ। ਇਸੇ ਦੋਰਾਨ ਫਾਇਰ ਟੈਂਡਰ ਰੋਡ ਸ਼ੋ, ਫਲੈਕਸਾਂ, ਇਸ਼ਤਿਹਾਰਾਂ, ਪ੍ਰਿੰਟ ਤੇ ਸ਼ੋਸ਼ਲ ਮੀਡੀਏ ਰਾਹੀ ਜਾਗਰੂਕ ਕੀਤਾ ਜਾਵੇਗਾ । ਇਸ ਸ਼ਰਥਾਂਜਲੀ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।


