ਦਿੱਲੀ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਜਿੱਥੇ ਝੂਠੇ ਗਵਾਹ ਤੋਂ ਬਿਆਨ ਦਿਵਾ ਕੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਨੂੰ ਜੇਲ ਭਿਜਵਾ ਦਿੱਤਾ ਜਾਵੇ ਤੇ ਉਸਦੇ ਦਰਜਨਾਂ ਸਾਥੀ ਸਲਾਖਾਂ ਪਿੱਛੇ ਭੇਜ ਦਿੱਤੇ ਜਾਣ। ਜਿਥੇ ਵਿਰੋਧੀ ਧਿਰ ਦੇ 95 ਫੀਸਦ ਲੀਡਰਾਂ ਪਿੱਛੇ ਏਜੰਸੀਆਂ ਲਾ ਕੇ ਉਨਾਂ ਨੂੰ ਫਰਜੀ ਕੇਸਾਂ ਚ ਉਲਝਾ ਦਿੱਤਾ ਜਾਵੇ। ਜਿਥੇ ਵਿਰੋਧੀ ਧਿਰ ਦੇ ਚੋਣ ਫੰਡ ਫਰੀਜ ਕਰਕੇ ਖੁਦ ਅਰਬਾਂ ਖਰਬਾਂ ਰੁਪਏ ਇਕੱਠੇ ਕਰਕੇ ਧਨਬਲ ਦੇ ਸਿਰ ‘ਤੇ ਚੋਣਾਂ ਜਿੱਤਣ ਲਈ ਤਾਣ ਲਾਇਆ ਜਾ ਰਿਹਾ ਹੋਵੇ। ਉਸ ਲੋਕਤੰਤਰ ਦਾ ਚੋਣ ਮੈਦਾਨ, ਨਿਰਪੱਖ, ਪਾਰਦਰਸ਼ੀ ਤੇ ਬਰਾਬਰੀ ਵਾਲਾ ਕਿਵੇਂ ਹੋ ਸਕਦਾ ਹੈ। ਯੂ ਐਨ ਓ ਤੇ ਹੋਰ ਦੇਸ਼ਾਂ ਚ ਭਾਰਤੀ ਚੋਣਾਂ ਬਾਰੇ ਉਠ ਰਹੇ ਸ਼ੰਕੇ ਨਿਰਮੂਲ ਨਹੀਂ ਹਨ