ਮੌਜੂਦਾ ਕਾਂਗਰਸੀ ਸਰਪੰਚ ਪੰਚਾਂ ਅਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਹੋਇਆ ਸ਼ਾਮਿਲ
ਚੇਅਰਮੈਨ ਰਮਨ ਬਹਿਲ ਨੇ ਕੀਤਾ ਸਵਾਗਤ
ਗੁਰਦਾਸਪੁਰ,18 ਮਾਰਚ (ਸਰਬਜੀਤ ਸਿੰਘ)-ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਪਿੰਡ ਦਾ ਮੌਜੂਦਾ ਸਰਪੰਚ ਆਪਣੇ ਸਾਥੀ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਇਸ ਸਰਪੰਚ ਅਤੇ ਪੰਚਾਇਤ ਮੈਂਬਰਾਂ ਸਮੇਤ ਹੋਰ ਆਗੂਆਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਪਹੁੰਚੇ ਪਿੰਡ ਦੇ ਆਗੂਆਂ, ਮੋਹਤਬਰਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਪੂਰੇ ਕੀਤੇ ਗਏ ਚੋਣ ਵਾਅਦਿਆਂ ਦੀ ਬਦੌਲਤ ਹਰੇਕ ਵਰਗ ਦੇ ਲੋਕ ਪੰਜਾਬ ਸਰਕਾਰ ਤੋਂ ਖੁਸ਼ ਹਨ। ਇਸ ਕਰਕੇ ਵੱਖ-ਵੱਖ ਪਾਰਟੀਆਂ ਦੇ ਪੰਚ ਸਰਪੰਚ ਅਤੇ ਹੋਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਰਪੰਚ ਹਰਪ੍ਰੀਤ ਸਿੰਘ ਗੋਲਡੀ ਤੇ ਹੋਰ ਮੋਹਤਵਾਰਾਂ ਨੇ ਕਿਹਾ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹਦ ਖੁਸ਼ ਹਨ ਅਤੇ ਹਲਕਾ ਗੁਰਦਾਸਪੁਰ ਵਿੱਚ ਚੇਅਰਮੈਨ ਰਮਨ ਬਹਿਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਵੀ ਬੇਹੱਦ ਸੰਤੁਸ਼ਟ ਹਨ। ਇਸ ਕਰਕੇ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਇਸ ਪਾਰਟੀ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪੰਚ ਗੁਰਮੀਤ ਸਿੰਘ, ਪੰਚ ਕਾਲਾ ਮਸੀਹ, ਪੰਚ ਪ੍ਰੇਮ ਚੰਦ ਬਿੱਟੂ, ਪੰਚ ਸੱਤੀ ਦੇਵੀ ਅਤੇ ਮੋਹਤਵਾਰ ਅਮਨਦੀਪ ਸਿੰਘ, ਗੁਰਦੇਵ ਸਿੰਘ, ਮਨਪ੍ਰੀਤ ਸਿੰਘ, ਦਿਆਲ ਸਿੰਘ, ਸੰਦੀਪ ਸਿੰਘ , ਸਤਨਾਮ ਸਿੰਘ ਸ਼ਾਮਿਲ ਸਨ।