ਗੁਰਦਾਸਪੁਰ ਵਿੱਚ ਨਸ਼ਾ ਮੁੱਕਤੀ ਲਈ ਪੁਲਸ ਤੱਤਪਰ ਰਹੇਗੀ-ਐਸ.ਐਸ.ਪੀ ਦੀਪਕ ਹਿਲੌਰੀ

ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾਂ ਨੌਜਵਾਨ ਦੀ ਮੌਤ, ਦੋ ਲੋਕ ਕਾਬੂ

ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੌਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗੁਰਦਾਸਪੁਰ ਵਿੱਚੋਂ ਨਸ਼ਾ ਮੁੱਕਤ ਕਰਨ ਲਈ ਪੁਲਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਨਸ਼ਾ ਵੇਚਣ ਵਾਲਾ ਇਸ ਖੇਤਰ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਸਦੀ ਚੈਨ ਦਾ ਪਤਾ ਕੀਤਾ ਜਾਵੇਗਾ ਕਿ ਨਸ਼ਾ ਕਿੱਥੋਂ ਲੈ ਕੇ ਵੇਚਦਾ ਹੈ। ਉਸ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਆਉਣ ਵਾਲੀਆਂ ਨਵੀਆਂ ਪੀੜੀਆਂ ਨਸ਼ੇ ਦੀ ਲਾਹਨਤ ਤੋਂ ਬੱਚ ਕੇ ਆਪਣੇ ਕੰਮਕਾਜ ਨੂੰ ਤਰਜੀਹ ਦੇਣ।
ਇਸ ਸਬੰਧੀ ਪੁਲਸ ਕਪਤਾਨ ਦੀਪਕ ਹਿਲੌਰੀ ਨੇ ਦੱਸਿਆ ਕਿ ਥਾਣਾ ਸਿਟੀ ਵਿੱਚ ਦਵਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦੱਸੀ ਕਿ ਉਸਦਾ ਲੜਕਾ ਹਰਸ਼ ਜਿਸਦਾ ਬੀਤੇ ਦਿਨ ਜਨਮ ਦਿਨ ਸੀ। ਹਰਸ਼ ਦੇ ਦੋਸਤ ਜਸਬੀਰ ਸਿੰਘ ਪੁੱਤਰ ਮੋਹਬਤ ਸਿੰਘ ਵਾਸੀ ਨੰਗਲ ਕੋਟਲੀ ਅਤੇ ਜਸਬੀਰ ਸਿੰਘ ਪ੍ਰੀਤ ਵਾਸੀ ਪਾਹੜਾ ਜਿਨਾਂ ਦੀ ਕਚਹਿਰੀ ਅਦਾਲਤ ਵਿੱਚ ਤਾਰੀਖ ਪੇਸੀ ਸੀ ਜੋ ਅਦਾਲਤ ਵਿੱਚ ਪੇਸ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਜਸਬੀਰ ਸਿੰਘ ਅਤੇ ਜਸਬੀਰ ਸਿੰਘ੍ ਪ੍ਰੀਤ ਨੂੰ ਕੇਂਦਰੀ ਜੇਲ ਗੁਰਦਾਸਪੁਰ ਭੇਜ ਦਿੱਤਾ। ਜਸਬੀਰ ਸਿੰਘ ਪ੍ਰੀਤ ਦੀ ਕਾਰ ਇੰਨਾਂ ਦਾ ਦੋਸਤ ਈਸ਼ਰ ਕੁਮਾਰ ਉੱਕਤ ਚਲਾਉਦਾ ਸੀ ਜੋ ਮੁਦਈ ਦੇ ਲੜਕੇ ਹਰਸ਼ ਨੂੰ ਕਾਰ ਵਿੱਚ ਬਿਠਾ ਕੇ ਪਿੰਡ ਗਾਧੀਆ ਲੈ ਗਿਆ ਜਿਥੇ ਦੋਸ਼ੀ ਨੇ ਪਰਮਿਲਾ ਦੇਵੀ ਪਾਸੋਂ ਹੈਰੋਇਨ ਖਰੀਦ ਕੀਤੀ ਅਤੇ ਇਸ ਹੈਰੋਇਨ ਦੀ ਡੋਜ ਹਰਸ਼ ਨੂੰ ਲਗਾ ਦਿੱਤੀ ਜੋ ਉਵਰਡੋਜ ਹੋਣ ਕਰਕੇ ਹਰਸ਼ ਦੀ ਮੌਤ ਹੋ ਗਈ ਹੈ।
ਉਨਾਂ ਦੱਸਿਆ ਕਿ ਬਾਅਦ ਵਿੱਚ ਈਸਰ ਕੁਮਾਰ ਪੁੱਤਰ ਬਿਸੰਬਰ ਦਾਸ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ, ਪਰਮਿਲਾ ਦੇਵੀ ਪਤਨੀ ਅਵਨੀ ਕੁਮਾਰ ਵਾਸੀ ਪਿੰਡ ਗਾਂਧੀਆ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇੰਨਾਂ ਦੋਸ਼ੀਆਂ ਖਿਲਾਫ ਦਰਜ ਕੀਤਾ ਗਿਆ ਹੈ। ਇੰਨਾਂ ਦਾ ਹੋਰ ਜਾਂਚ ਪੜਤਾਲ ਲਈ ਪੁਲਸ ਆਪਣਾ ਕੰਮ ਸੰਜੀਦਗੀ ਨਾਲ ਕਰ ਰਹੀ ਹੈ।

Leave a Reply

Your email address will not be published. Required fields are marked *