ਈ ਟੀ ਟੀ ਤੋ ਐਚ ਟੀ ਦੀਆਂ ਤਰੱਕੀਆਂ ਤ ਵਿੱਚ ਬੇਲੋੜੀ ਦੇਰੀ ਕਾਰਨ ਅਧਿਆਪਕਾਂ ਕੀਤੀ ਨਾਅਰੇਬਾਜ਼ੀ

ਪੰਜਾਬ

ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)–ਅੱਜ ਜ਼ਿਲ੍ਹਾ ਸਿਖਿਆ ਅਫਸਰ ਦਫ਼ਤਰ ਅੈ. ਸਿਖਿਆ ਗੁਰਦਾਸਪੁਰ ਦੇ ਬਾਹਰ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹਾ ਕਨਵੀਨਰ ਕੁਲਦੀਪ ਪੁਰੋਵਾਲ ਦਿਲਦਾਰ ਭੰਡਾਲ ਪ੍ਰਧਾਨਗੀ ਹੇਠ ਰੋਸ਼ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂਆਂ ਰੋਸ਼ ਪ੍ਰਗਾਟਾਵਾ ਕਰਦੇ ਹੋਏ ਦੱਸਿਆ ਕਿ ਈ ਟੀ ਟੀ ਤੋਂ ਅੈਚ ਟੀ ਅਤੇ ਰਹਿੰਦੇ ਅੈਚ ਟੀ ਤੋਂ ਸੀ ਅੈਚ ਟੀ , ਦੀਆਂ ਤੱਰਕੀਆਂ ਪਿਛਲੇ ਛੇ ਸਾਲਾਂ ਤੋਂ ਉਡੀਕ ਕਰ ਰਹੇ ਹਨ, ਇਸ ਸਮੇਂ ਦੌਰਾਨ ਤਿੰਨ ਜ਼ਿਲ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ ਹੋ ਚੁਕੇ ਹਨ , ਅਤੇ ਮੋਜੂਦਾ ਅਧਿਕਾਰੀ ਵੱਲੋਂ ਮੋਰਚੇ ਨਾਲ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਰੋਸਟਰ ਰਜਿਸਟਰ ਅਤੇ ਇਸ ਨਾਲ ਸੰਬੰਧਤ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ, ਅਤੇ ਦੋ ਦਿਨਾਂ ਵਿੱਚ ਪ੍ਰਮੋਸ਼ਨਾਂ ਦੀ ਲਿਸਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ , ਪਿਛਲੇ ਕੁੱਝ ਦਿਨ ਪਹਿਲਾਂ ਸਾਂਝੇ ਅਧਿਆਪਕ ਮੋਰਚਾ ਗੁਰਦਾਸਪੁਰ ਦੇ ਸੰਘਰਸ਼ ਦੇ ਦਬਾਅ ਸਦਕਾ, ਇਸ ਦਫ਼ਤਰ ਵੱਲੋਂ 116 ਅੈੱਚ ਟੀ ਤਰੱਕੀਆਂ ਦੀ ਸੂਚੀ ਜ਼ਾਰੀ ਕਰਕੇ ਇਤਰਾਜ਼ ਮੰਗੇ ਗਏ ਸੀ, 12 ਦਿਨ ਬੀਤਣ ਤੋਂ ਬਾਅਦ ਵੀ ਸੂਚੀ ਅੰਤਿਮ ਰੂਪ ਵਿੱਚ ਜ਼ਾਰੀ ਨਹੀਂ ਕੀਤੀ ਗਈ। ਇਸ ਦੇ ਰੋਸ਼ ਵਿੱਚ ਅੱਜ ਇੱਕ ਵਾਰ ਫਿਰ ਸਾਂਝੇ ਮੋਰਚੇ ਦੇ ਬੈਨਰ ਹੇਠ ਧਰਨਾ ਦਿੱਤਾ ਤੇ ਦਫਤਰ ਜ਼ਿਲ੍ਹਾ ਸਿਖਿਆ ਅਫਸਰ ਅੈਲੀਮੈਂਟਰੀ ਸਿਖਿਆ ਦਾ ਘਿਰਾਓ ਕੀਤਾ ਗਿਆ। ਆਗੂਆਂ ਨੇ ਅੈਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਲੜੀਵਾਰ ਧਰਨਾ ਜ਼ਾਰੀ ਕਰਨ ਦਾ ਅੈਲਾਨ ਕੀਤਾ। ਮੰਗਾਂ ਦੀ ਪੂਰਤੀ ਨਾ ਹੋਣ ਤੇ ਆਗੂਆਂ ਸੰਘਰਸ਼ ਨੂੰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ। ਇਸ ਆਗੂਆਂ ਅੱਜ ਦਾ ਧਰਨਾ ਸਮੇਟਦੇ ਹੋਏ ਇਸ ਗੱਲ ਦਾ ਅੈਲਾਨ ਕੀਤਾ ਕਿ ਜੇਕਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਅਾਂ ਗੲੀਅਾਂ ਤੇ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਅਧਿਆਪਕ ਆਗੂ ,ਅਨਿਲ ਕੁਮਾਰ , ਸੁਭਾਸ਼ ਚੰਦਰ , ਸੁਖਵਿੰਦਰ ਰੰਧਾਵਾ , ,ਪਵਨ ਕੁਮਾਰ , ਕਮਲ ਕੁਮਾਰ, ਮੰਗਲ ਕੁਮਾਰ , ਕੰਸ, ਬਲਵਿੰਦਰ ਕੌਰ,ਮ,ਮੰਗਲ ਦੀਪ, ਰਜਿੰਦਰ ਕੁਮਾਰ, ਰਣਜੀਤ ਸਿੰਘ ,ਸੁਖਦੇਵ ਸਿੰਘ ,ਜਗਦੀਸ਼ ਬੈੰਸ, ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।

Leave a Reply

Your email address will not be published. Required fields are marked *