ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਿੰਤਾਂ ਜਾਹਰ ਕੀਤੀ ਕਿ ਹਾਈ ਕੋਰਟ ਦੇ ਕਿਸਾਨ ਆਗੂਆਂ ਲਈ ਲਏ ਗਏ ਸਖਤ ਇਤਿਹਾਸਕ ਫੈਸਲੇ ਤੋਂ ਸਾਫ ਹੋ ਰਿਹਾ ਹੈ ਕਿ ਭਵਿਖ’ਚ ਕਿਸਾਨ ਸੰਗਰਸੀ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਦਿੱਲੀ ਵਿਖੇ ਜਲਦੀ ਤੇ ਅਸਾਨੀ ਨਾਲ ਨਹੀਂ ਪਹੁੱਚ ਸਕਦੇ। ਉਨ੍ਹਾਂ ਭਾਈ ਖਾਲਸਾ ਨੇ ਕਿਹਾ ਦੇਸ਼ ਦੀ ਉੱਚ ਅਦਾਲਤ ਮਾਨਯੋਗ ਹਾਈਕੋਰਟ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਬਾਰਡਰ ਪ੍ਰਦਰਸ਼ਨ ਦੀਆਂ ਕੁੱਝ ਵੀਡੀਓਜ ਅਤੇ ਫੋਟੋ ਵੇਖਣ ਤੋਂ ਬਾਅਦ ਕਿਸਾਨ ਸੰਗਰਸ਼ੀ ਆਗੂਆਂ ਨੂੰ ਸਖਤ ਹੋ ਕੇ ਪੁੱਛਿਆਂ ਕਿ ਬੱਚਿਆਂ ਅਤੇ ਔਰਤਾਂ ਦੀ ਆੜ’ਚ ਹੱਥ ਵਿੱਚ ਕ੍ਰਿਪਾਨਾ, ਗੰਡਾਸੇ ਡਾਗਾਂ ਰਾਹੀ ਤੁਸੀ ਕੇਹੜਾ ਸਾਤਮਈ ਪ੍ਰਦਰਸਨ ਕਰ ਰਹੇ ਸੀ,ਹਾਈ ਕੋਰਟ ਨੇ ਕਿਹਾ ਬੱਚਿਆਂ ਤੇ ਐਰਤਾਂ ਦੀ ਆੜ’ਚ ਅੱਗੇ ਵਧਣਾ ਬਹੁਤ ਹੀ ਸਰਮ ਵਾਲੀ ਗੱਲ ਹੈ, ਭਾਈ ਖਾਲਸਾ ਨੇ ਕਿਹਾ ਮਾਨਯੋਗ ਹਾਈਕੋਰਟ ਨੇ ਸਭ ਕੁਝ ਦੇਖਣ ਤੋਂ ਬਾਦ ਜਿਥੇ ਕਿਸਾਨ ਆਗੂਆਂ ਨੂੰ ਗ੍ਰਿਰਫਤਾਰ ਕਰਕੇ ਚੇਨਈ ਭੇਜਣ ਤੱਕ ਦੀ ਗੱਲ ਕਹੀ। ਉਥੇ ਕਿਸਾਨਾ ਵੱਲੋਂ ਪੇਸ ਹੋਏ ਵਕੀਲਾਂ ਨੂੰ ਵੀ ਨਹੀਂ ਬਖਸਿਆਂ ਤੇ ਕਿਹਾ ਕਿਰਪਾਨਾਂ ਡਾਗਾਂ ਤੇ ਹਥਿਆਰਾਂ ਨਾਲ ਲੈਸ ਹੋ ਕਿ ਲੜਨ ਆਏ ਕਿਸਾਨੀ ਪ੍ਰਦਰਸਨ ਨੂੰ ਤੁਸੀ ਕੇਵੇ ਸਾਤਮਈ ਦੱਸ ਰਹੇ ਹੋ।
ਭਾਈ ਖਾਲਸਾ ਨੇ ਦੱਸਿਆਂ ਮਾਨਯੋਗ ਹਾਈ ਕੋਰਟ ਨੇ ਬਾਰਡਰ ਤੇ ਮਾਰੇ ਗਏ ਕਿਸਾਨ ਬੱਚੇ ਸੁੱਭਕਰਨ ਸਿੰਘ ਦੇ ਮਾਮਲੇ’ਚ ਪੰਜਾਬ ਸਰਕਾਰ ਨੂੰ ਝਾੜ ਪਾਉਦਿਆਂ ਕਿਹਾ ਕਿਉ ਜੀਰੋ ਐਫ ਆਈ ਆਰ ਦਰਜ ਕੀਤੀ ਗਈ? ਅਤੇ ਇਹ ਦਰਜ ਕਰਨ ਵਾਸਤੇ ਸੱਤ ਦਿੱਨ ਕਿਉ ਲੱਗੇ, ਹਾਈ ਕੋਰਟ ਦੇ ਇਸ ਸਖਤ ਅਤੇ ਇਤਿਹਾਸਕ ਫੈਸਲੇ ਨੇ ਜਿਥੇ ਕਿਸਾਨ ਸੰਗਰਸੀਆਂ ਦਾ ਅਸਲੀ ਚੇਹਰਾ ਲੋਕਾਂ ਸਹਾਮਣੇ ਨੰਗਾ ਕਰਨ ਦਾ ਯਤਨ ਕੀਤਾ ਹੈ ਉੱਥੇ ਕਿਸਾਨਾਂ ਦੇ ਵਕੀਲਾਂ ਨੂੰ ਝਾੜ ਪਾਈ ਜੋ ਇਸ ਨੂੰ ਸਾਤਮਈ ਪਰਦਰਸਨ ਦੱਸ ਰਹੇ ਸਨ, ਭਾਈ ਖਾਲਸਾ ਨੇ ਕਿਹਾ ਇਹ ਸਭ ਕੁਝ ਹਾਈ ਕੋਰਟ ਨੇ ਹਰਿਆਣਾ ਪੁਲਿਸ ਵੱਲੋਂ ਬਾਰਡਰ ਤੇ ਪਰਦਰਸਨ ਕਾਰੀਆਂ ਵੱਲੇ ਪੁਲਿਸ ਤੇ ਕੀਤੇ ਪਥਰਾਅ ਅਤੇ ਬੱਚਿਆਂ ਔਰਤਾਂ ਦੀ ਆੜ’ਚ ਅੱਗੇ ਵਧਣ ਮੌਕੇ ਦੀਆਂ ਬਣਾਈਆਂ ਵੀਡੀਓਜ ਤੇ ਫੋਟੋ ਵੇਖਣ ਤੋਂ ਉਪਰੰਤ ਇੱਕ ਫੈਸਲ’ਚ ਕਿਹਾ ਭਾਈ ਖਾਲਸਾ ਚਿਤਾ ਜਾਹਰ ਕਰਦਿਆਂ ਕਿਹਾ ਜਿਸ ਤਰਾਂ ਹਾਈਕੋਰਟ ਨੇ ਇੰਨਾਂ ਸਾਰੇ ਕਿਸਾਨ ਆਗੂਆਂ ਨੂੰ ਕਾਬੂ ਕਰਕੇ ਚੇਨਈ ਭੇਜ ਦੇਣ ਤਕ ਦੀ ਗੱਲ ਕਹੇ ਦਿੱਤੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਅਜੇ ਭਵਿਖ’ਚ ਕਿਸਾਨਾ ਦਾ ਦਿੱਲੀ ਪਹੁੱਚਣਾ ਅਸਾਨ ਨਹੀਂ ਕਿਉਕ ਹੁਣ ਤਾਂ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਹੈ ਕਿ ਅਜਿਹੇ ਹਲਾਤਾ ‘ਚ ਕਿਸਾਨਾ ਨੂੰ ਅੱਗੇ ਕਿਉ ਵਧਣ ਦਿੱਤਾ ਗਿਆ, ਰੋਕਿਆਂ ਕਿਉਂ ਨਹੀਂ ਗਿਆ ? ਉਹਨਾਂ ਕਿਸਾਨਾ ਵੱਲੋਂ ਪੇਸ ਹੋਏ ਵਕੀਲਾ ਨੂੰ ਵੀ ਹਦਾਇਤ ਕੀਤੀ ਕਿ ਹਥਿਆਰਾਂ ਨਾਲ ਲੈਸ ਕਿਸਾਨਾ ਦੇ ਇਸ ਪਰਦਰਸਨ ਨੂੰ ਤੁਸੀ ਪੇਸ ਹੋ ਕੇ ਕੇਵੇ ਦੱਸ ਰਹੇ ਹੋ ਕਿ ਇਹ ਸਾਤਮਈ ਪਰਦਰਸਨ ਹੈ,ਇਸ ਫੈਸਲੇ ਨੇ ਸਾਰੇ ਸੰਗਰਸੀਆਂ ਨੂੰ ਚਿੰਤਾਂ ਪਾ ਦਿੱਤਾ ਹੈ ਇਸ ਕਰਕੇ ਆਲ ਇੰਡੀਆਂ ਸਿੰਖ ਸਟੂਡੈਂਟਸ ਫੈਡਰੇਸਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨ ਸੰਗਰਸੀਆਂ ਦੀਆਂ ਹੱਕੀ ਤੇ ਜਾਇਜ ਮੰਗਾ ਪਰਵਾਨ ਕੀਤੀਆਂ ਜਾਣ ਤਾਂ ਕਿ ਕਿਸਾਨਾ ਨੂੰ ਦਿੱਲੀ ਮੋਰਚਾ ਲਾਉਣ ਦੀ ਲੋੜ ਨਾ ਪਵੈ । ਇਸ ਮੌਕੇ ਭਾਈ ਖਾਲਸਾ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ,ਭਾਈ ਸਿੰਦਾ ਸਿੰਘ,ਭਾਈ ਪਿਰਥੀ ਸਿੰਘ ,ਭਾਈ ਮਨਜਿੰਦਰ ਸਿੰਘ,ਭਾਈ ਬਲਵਿੰਦਰ ਸਿੰਘ ਆਦਿ ਆਗੂ ਹਾਜਰ ਸਨ ।