20 ਫਰਬਰੀ ਦੀ ਲਲਕਾਰ ਰੈਲੀ ਤੇ 16 ਫਰਵਰੀ ਦੇ ਪੇਡੂ ਭਾਰਤ ਬੰਦ ਦੀ ਤਿਆਰੀ ਲਈ ਜਨਤਕ ਮੀਟਿੰਗ
ਮਾਨਸਾ, ਗੁਰਦਾਸਪੁਰ, 8 ਫਰਵਰੀ (ਸਰਬਜੀਤ ਸਿੰਘ)– ਅਜਾਦੀ ਤੋ ਬਾਅਦ ਮਜਦੂਰਾ ਦੇ ਲਈ ਬਣੇ ਸੱਭ ਤੋ ਵੱਧ ਲਾਹੇਵੰਦ ਕਾਨੂੰਨ ਮਨਰੇਗਾ ਨੂੰ ਦੇਸ ਦੀ ਫਾਸੀਵਾਦੀ ਮੋਦੀ ਹਕੂਮਤ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਦੇਸ ਦੇ ਪ੍ਰਧਾਨ ਮੰਤਰੀ ਖੁਲੇਆਮ ਮਨਰੇਗਾ ਸਕੀਮ ਨੂੰ ਬਿਨਾ ਲੋੜੀ ਤੇ ਪਿਛਲੀ ਸਰਕਾਰ ਦਾ ਬੋਝ ਦੱਸ ਰਹੇ ਹਨ , ਜਿਸ ਤੋ ਦੇਸ ਦੇ ਹੁਕਮਰਾਨਾ ਦਾ ਮਜਦੂਰ ਵਿਰੋਧੀ ਚਿਹਰੇ ਦੀ ਤਸਵੀਰ ਨਜਰ ਆਉਦੀ ਹੈ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਇੱਥੋ ਥੋੜੀ ਦੂਰ ਸਥਿਤ ਪਿੰਡ ਸੱਦਾ ਸਿੰਘ ਵਾਲਾ ਵਿੱਖੇ ਮਜਦੂਰਾ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜ਼ਦੂਰਾਂ ਦੇ ਸਵਾਲਾ ਪੰਜਾਬ ਦੀ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਰਸਤੇ ਤੇ ਚੱਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੀ , ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਚੋਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਭਗਵੰਤ ਮਾਨ ਕਹਿੰਦੇ ਹੁੰਦੇ ਸਨ ਕਿ ਮਨਰੇਗਾ ਸਕੀਮ ਵਿੱਚ ਘਪਲੇਬਾਜੀ ਕਰਨ ਵਾਲੇ ਅਧਿਕਾਰੀਆਂ ਤੇ ਪੰਚਾਇਤਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਸੱਤਾ ਵਿੱਚ ਆਉਣ ਤੋ ਬਾਅਦ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਕੇ ਮਜਦੂਰਾ ਦੇ ਚੁੱਲ੍ਹੇ ਤੱਲੇ ਕੀਤੇ ਜਾਣਗੇ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਮਾਨ ਸਾਹਿਬ ਨੇ ਇਨਾਂ ਐਲਾਨਾ ਨੂੰ ਵਿਸਾਰ ਦਿੱਤਾ ਹੈ ।
ਮੀਟਿੰਗ ਵਿੱਚ ਮਜਦੂਰਾ ਵੱਲੋ ਐਲਾਨ ਕੀਤਾ ਕਿ 16 ਫਰਬਰੀ ਦੇ ਪੇਡੂ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕੀਤਾ ਜਾਵੇਗਾ ਤੇ 20 ਫਰਬਰੀ ਦੀ ਲਲਕਾਰ ਰੈਲੀ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਸਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਜਗਰੂਪ ਸਿੰਘ ਸੱਦਾ ਸਿੰਘ ਵਾਲਾ , ਬਾਬੂ ਸਿੰਘ ਸੱਦਾ ਸਿੰਘ ਵਾਲਾ , ਰਾਜਿੰਦਰ ਸਿੰਘ ਹੀਰੇਵਾਲਾ , ਬਲਵਿੰਦਰ ਸਿੰਘ ਕੋਟਧਰਮੂ , ਬਲਦੇਵ ਸਿੰਘ ਉੱਡਤ , ਜੀਤ ਸਿੰਘ ਸੱਦਾ ਸਿੰਘ ਵਾਲਾ , ਜਗਰੂਪ ਸਿੰਘ ਨੰਬਰਦਾਰ , ਦਰਸਨ ਸਿੰਘ , ਪ੍ਰੀਤਮ ਸਿੰਘ , ਚਰਨਜੀਤ ਕੌਰ ਸੱਦਾ ਸਿੰਘ ਵਾਲਾ , ਊਸਾ ਰਾਣੀ , ਸੁਮਨਰਾਣੀ ਤੇ ਪਰਮਜੀਤ ਕੌਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।