ਅਜ ਤੋਂ ਸਰਕਾਰੀ ਬੱਸਾਂ ਚ 52 ਸਵਾਰੀਆਂ ਤੋਂ ਵੱਧ ਵੀ ਸਫਰ ਕਰ ਸਕਣਗੇ ਲੋਕ
ਗੁਰਦਾਸਪੁਰ, 7 ਫਰਵਰੀ (ਸਰਬਜੀਤ ਸਿੰਘ)– ਸਰਕਾਰੀ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸ ਅੰਦਰ ਤੈਅ ਸੀਟਾਂ ਤੋਂ ਇਲਾਵਾ ਇਕ ਵੀ ਸਵਾਰੀ ਵਾਧੂ ਨਹੀਂ ਚੜਾਈ ਜਾਵੇਗੀ।ਜਦਕਿ ਅਕਸਰ ਦੇਖਿਆ ਗਿਆ ਹੈ ਕਿ ਮਹਿਲਾਵਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਬਸ ਚ ਮੁਫ਼ਤ ਸਫ਼ਾਰ ਹੋਣ ਦੇ ਚਲਦੇ ਖਾਸ ਕਰ ਸਰਕਾਰੀ ਬੱਸਾਂ ਚ ਲੋੜ ਤੋਂ ਜਿਆਦਾ ਸਵਾਰਿਆ ਹੁੰਦੀਆਂ ਸਨ।
ਲੋਕਾਂ ਦੀ ਸੜਕਾਂ ਤੇ ਹੋ ਰਹੀ ਖੱਜਲ ਖ਼ਵਾਰੀ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਰੋਡਵੇਜ਼/ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਸਿਰਫ ਪੰਜਾਬ ਸੂਬੇ ਚ ਚਲ ਰਹੇ ਰੂਟਾਂ ਤੇ ਉਹ 52 ਸਵਾਰੀਆਂ ਤੋਂ ਵੱਧ ਵੀ ਸਵਾਰੀਆਂ ਜਿਹਨਾਂ ਚ ਸਕੂਲ ਕਾਲਜ ਦੇ ਬੱਚੇ ਹਨ ਜਾਂ ਜੋ ਜਰੂਰੀ ਕੰਮਾਂ ਲਈ ਲੋਕ ਸਫਰ ਕਰ ਰਹੇ ਹਨ ਉਹਨਾਂ ਨੂੰ ਉਹ ਬੱਸਾਂ ਚ ਚੜਾ ਉਹਨਾਂ ਨੂੰ ਸਹੂਲਤ ਦੇਣਗੇ |