ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)– ਜਗਸੀਰ ਸਿੰਘ ਮਿੱਤਲ ਨੇ ਅੱਜ ਗੁਰਦਾਸਪੁਰ ਤਹਿਸੀਲਦਾਰ ਦਾ ਅਹੁੱਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਤੇ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਤਹਿਸਲੀਦਾਰ ਜਗਸੀਰ ਸਿੰਘ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਜੋ ਵੀ ਲੋਕਾਂ ਦੇ ਰੈਵੀਨਿਊ ਰਿਕਾਰਡ ਨਾਲ ਸਬੰਧ ਕੰਮ ਹਨ, ਤੁਰੰਤ ਨੇਪੜੇ ਚਾੜੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇੰਤਕਾਲ ਵਿੱਚ ਕੋਈ ਤਕਨੀਕੀ ਕਾਰਨ ਕਰਕੇ ਉਸ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਲਈ ਤੁਰੰਤ ਯੋਗ ਵਿਧੀ ਅਪਣਾਈ ਜਾਵੇਗਾ ਤਾਂ ਜੋ ਉਸ ਪ੍ਰਣਾਲੀ ਨੂੰ ਸੋਖਾ ਕਰਕੇ ਇੰਤਕਾਲਾਂ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿਨ੍ਹੇਂ ਵੀ ਕੇਸ ਪੈਡਿੰਗ ਪਏ ਹਨ, ਉਸ ਲਈ ਸਮੂਹ ਪਟਵਾਰੀਆ ਅਤੇ ਕਾਨੂੰਨਗੋ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਤੁਰੰਤ ਕਿਸਾਨਾਂ ਤੇ ਹੋਰ ਲੋਕਾਂ ਦੀ ਖਰੀਦ ਫਰੋਖਤ ਜਾਇਦਾਦ ਸਬੰਧੀ ਦਸਤਾਵੇਜ ਪੂਰੇ ਕਰਕੇ ਮੇਰੇ ਕੋਲ ਲੈ ਕੇ ਆਉਣ ਤਾਂ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰੇ ਕੋਈ ਵੀ ਆਪਣਾ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਲਈ ਕੋਈ ਸਮਾਂਬੱਧ ਨਹੀਂ ਹੈ। ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਦੋਂ ਮਰਜੀ ਆਪਣਾ ਕੰਮ ਕਰਵਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸਲੀਦਾਰ ਹਿਰਦੇਪਾਲ ਸਿੰਘ ਤੋਂ ਇਲਾਵਾ ਸਮੂਹ ਸਟਾਫ ਵੀ ਮੌਜੂਦ ਸਨ।