ਰੀਜਨ ਚੇਅਰਮੈਨ ਰਾਜੀਵ ਵਿੱਗ ਨੇ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ
ਲਾਇਨਜ ਕਲੱਬ ਬਟਾਲਾ ਮੁਸਕਾਨ ਮਨੁੱਖਤਾ ਦੀ ਸੇਵਾ ‘ਚ ਅਹਿਮ ਰੋਲ ਅਦਾ ਕਰ ਰਹੀ ਹੈ-ਲਾਇਨ ਰਾਜੀਵ ਵਿੱਗ
ਬਟਾਲਾ, ਗੁਰਦਾਸਪੁਰ, 24 ਜਨਵਰੀ (ਸਰਬਜੀਤ ਸਿੰਘ)– ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਧਾਨ ਪਰਵਿੰਦਰ ਸਿੰਘ ਗੋਰਾਇਆ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਰੀਜਨ ਚੇਅਰਮੈਨ ਵੱਲੋਂ ਕਲੱਬ ਦਾ ਵਿਭਾਗੀ ਦੌਰਾ ਕਰਕੇ ਕਲੱਬ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜੋਨ ਚੇਅਰਮੈਨ ਲਾਇਨ ਯੋਗੇਸ਼ ਬੇਰੀ , ਜੋਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ , ਜੋਨ ਚੇਅਰਮੈਨ ਲਾਇਨ ਹਰਵੰਤ ਮਹਾਜਨ , ਲਾਇਨ ਨਰੇਸ਼ ਲੁਥਰਾ , ਸਾਬਕਾ ਰੀਜਨ ਚੇਅਰਮੈਨ ਲਾਇਨ ਹੈਪੀ ਗੁਪਤਾ, ਲਾਇਨ ਵੀ.ਕੇ. ਸਹਿਗਲ, ਲਾਇਨ ਵਿਕਰਮ ਚੋਪੜਾ, ਲਾਇਨ ਪੁਨੀਤ ਬਾਂਸਲ, ਐਮ.ਜੇ.ਐਫ. ਲਾਇਨ ਵਿਜੇ ਪ੍ਰਭਾਕਰ, ਸਕੱਤਰ ਲਾਇਨ ਸੁਰਿੰਦਰ ਹੈਪੀ, ਪੀ.ਆਰ.ਓ. ਲਾਇਨ ਅੰਕਿਤ ਅਗਰਵਾਲ, ਲਾਇਨ ਜਸਵੰਤ ਪਠਾਣੀਆਂ ਵੱਲੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਵੱਖ-ਵੱਖ ਸਮੇਂ ਤੇ ਸਮਾਜ ਭਲਾਈ ਅਨੇਕਾਂ ਪ੍ਰੋਜੈਕਟ ਕੀਤੇ ਹਨ , ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਅਹੁੱਦੇਦਾਰਾਂ ਵੱਲੋਂ ਆਪਣੇ ਆਪਣੇ ਵਿਭਾਗ ਦੀ ਰਿਪੋਰਟ ਪੜੀ ਤੇ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੇ ਵੇਰਵੇ ਸਾਂਝੇ ਕੀਤੇ। ਇਸ ਦੌਰਾਨ ਰੀਜਨ ਚੇਅਰਮੈਨ ਲਾਇਨ ਰਾਜੀਵ ਵਿੱਗ ਨੇ ਕਲੱਬ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਬਰੇਰੀ ਕਲੱਬ ਬਟਾਲਾ ਮੁਸਕਾਨ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ ਅਤੇ ਇਸ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਕਲੱਬ ਵੱਲੋਂ ਲਾਇਨ ਰਾਜੀਵ ਵਿੱਗ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਵਿੱਚ ਮਾਸਟਰ ਆਫ਼ ਸੈਰੇਮਨੀ ਦੀ ਭੂਮਿਕਾ ਲਾਇਨ ਭਾਰਤ ਭੂਸ਼ਨ ਤੇ ਲਾਇਨ ਡਾ. ਰਣਜੀਤ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਈ। ਇਸ ਮੌਕੇ ਖਜਾਨਚੀ ਲਾਇਨ ਪ੍ਰਦੀਪ ਚੀਮਾ, ਪੀ.ਆਰ. ਓ. ਲਾਇਨ ਗਗਨਦੀਪ ਸਿੰਘ, ਸਕੱਤਰ ਲਾਇਨ ਡਾ. ਰਣਜੀਤ ਸਿੰਘ , ਉੱਪਰੋਂ ਰੀਜਨ ਚੇਅਰਮੈਨ ਲਾਇਨ ਭਾਰਤ ਭੂਸ਼ਨ ਡੋਗਰਾ, ਲਾਇਨ ਸ਼ੁਸੀਲ ਕੁਮਾਰ, ਲਾਇਨ ਗੋਬਿੰਦ ਸੈਣੀ, ਲਾਇਨ ਹਰਭਜਨ ਸਿੰਘ ਸੇਖੋਂ, ਲਾਇਨ ਅਨੂਪ ਸਿੰਘ , ਲਾਇਨ ਬਲਕਾਰ ਸਿੰਘ, ਲਾਇਨ ਬਖਸ਼ਿੰਦਰ ਸਿੰਘ, ਲਾਇਨ ਰਾਜਨ ਜੁਲਕਾ , ਲਾਇਨ ਲੇਡੀ ਸੁਮਨ ਬਾਲਾ, ਲਾਇਨ ਲੇਡੀ ਮਨਦੀਪ ਕੌਰ , ਲਾਇਨ ਲੇਡੀ ਮਨਜਿੰਦਰ ਕੌਰ, ਲਾਇਨ ਲੇਡੀ ਨਰੁਤਮਪਾਲ ਕੌਰ,ਲਾਇਨ ਲੇਡੀ ਰੇਖਾ ਸੈਣੀ , ਲਾਇਨ ਲੇਡੀ ਮਮਤਾ ਮਹਾਜਨ , ਅੰਕੁਰਪ੍ਰੀਤ ਸਿੰਘ, ਆਇਨਾ ਸੈਣੀ, ਦੀਆ ਸੈਣੀ ਆਦਿ ਹਾਜ਼ਰ ਸਨ।