ਚੰਡੀਗੜ੍ਹ, ਗੁਰਦਾਸਪੁਰ, 16 ਜਨਵਰੀ (ਸਰਬਜੀਤ ਸਿੰਘ)– ਸੂਬਾ ਪੰਜਾਬ ਦੇ ਐਨ.ਐਚ.ਐਮ ਅਧੀਨ ਪੇਂਡੂ ਖ਼ੇਤਰਾਂ ਵਿੱਚ ਐਚ.ਡਬਲਯੂ.ਸੀ ਉੱਤੇ ਕੰਮ ਕਰਦੇ ਲਗਪਗ 2600 ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਪਿਛਲੇ ਦਿਨੀਂ ਸਿਹਤ ਅਤੇ ਪਰਿਵਾਰ ਭਲਾਈ ਦਫ਼ਤਰ ਪੰਜਾਬ , ਚੰਡੀਗੜ੍ਹ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਲਗਾਇਆ ਗਿਆ ਸੀ।ਜਿਸਦੇ ਸਿੱਟੇ ਵਜੋਂ ਸੀ.ਐਚ.ਓ ਕਮੇਟੀ ਨੂੰ ਮਿਸ਼ਨ ਡਾਇਰੈਕਟਰ ਸਾਹਿਬਾਨ ਨਾਲ ਮੀਟਿੰਗ ਮਿਲ਼ੀ ਸੀ। ਮੀਟਿੰਗ ਮਾਣਯੋਗ ਸਕੱਤਰ ਸਿਹਤ ਵਿਭਾਗ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਸ਼ਨ ਜੀ ਦੀ ਪ੍ਰਧਾਨਗੀ ਵਿੱਚ ਹੋਈ। ਓਹਨਾਂ ਨਾਲ ਡਾਇਰੈਕਟ ਸਿਹਤ ਸੇਵਾਵਾਂ, ਸਟੇਟ ਪ੍ਰੋਗਰਾਮ ਅਫ਼ਸਰ ਐਚ ਡਬਲਯੂ ਸੀ, ਕੰਸਲਟੈਂਟ ਐਚ ਡਬਲਯੂ ਸੀ ਵੀ ਮੌਜੂਦ ਸਨ। ਸਟੇਟ ਕਮੇਟੀ ਵਲੋਂ 4 ਆਗੂ ਇਸ ਮੀਟਿੰਗ ਵਿਚ ਹਾਜ਼ਰ ਸਨ। ਮੀਟਿੰਗ ਬਹੁਤ ਹੀ positive ਮਾਹੌਲ ਵਿੱਚ ਹੋਈ ਅਤੇ ਮਾਣਯੋਗ ਐਮ ਡੀ ਸਾਹਿਬ ਨੇ ਸਾਰੀਆਂ ਮੰਗਾਂ ਅਤੇ ਓਹਨਾਂ ਨਾਲ ਪੇਸ਼ ਕੀਤੇ ਗਏ ਸਾਰੇ ਡਾਕੂਮੈਂਟਸ ਤੇ ਚੰਗੀ ਤਰ੍ਹਾਂ ਚਰਚਾ ਕੀਤੀ ਗਈ। ਉਨ੍ਹਾਂ ਵੱਲੋਂ ਸੀਐਚ ਓ ਦੀ ਤਨਖਾਹ ਦੇ ਵਿੱਚ ਸੋਧ ਕਰਨ ,ਨਵਾਂ ਆਇਆ ਇਨਸੈਂਟਿਵ ਪਰਫੋਰਮਾ ਹੋਲਡ ਤੇ ਰੱਖਣ, ਫੀਲਡ ਵਿੱਚ ਕੰਮ ਕਰਨ ਲਈ ਚਾਹੀਦੀ ਜਰੂਰੀ ਸਮਾਨ ਨੂੰ ਉਪਲਬਧ ਕਰਵਾਉਣ, ਬੀਏਐਮਐਸ ਸੀਐਚਓ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ, ਐਚ.ਡਬਲਯੂ.ਸੀ ਟੀਮ ਦੀਆਂ ਗਾਈਡਲਾਈਨਸ ਜਾਰੀ ਕਰਨ, ਸੈਂਟਰ ਉੱਤੇ ਇੰਟਰਨੈਟ ਸੁਵਿਧਾ ਉਪਲਬਧ ਕਰਵਾਉਣ ਆਦਿ ਸਾਰੀਆਂ ਮੰਗਾਂ ਦੇ ਹੱਲ ਲਈ ਹਾਮੀ ਭਰੀ ।
ਕਮੇਟੀ ਦੇ ਆਗੂਆਂ ਗੁਰਵਿੰਦਰ ਸਿੰਘ, ਡਾ. ਸੁਨੀਲ ਤਰਗੋਤਰਾ, ਡਾ. ਜਤਿੰਦਰ ਸਿੰਘ ਅਤੇ ਸੰਦੀਪ ਕੌਰ ਵਲੋਂ ਇਹ ਵੀ ਕਿਹਾ ਗਿਆ ਕਿ ਸੀ.ਐਚ.ਓ ਫੀਲਡ ਵਿੱਚ ਕੰਮ ਕਰਦਿਆਂ ਪਿਛਲੇ ਲਮੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ । ਪਿਛਲੇ ਲਗਪਗ ਸਾਲ ਤੋਂ ਵਿਭਾਗ ਨੂੰ ਇਹਨਾਂ ਬਾਰੇ ਜਾਣੂ ਕਰਵਾਇਆ ਜਾਂਦਾ ਰਿਹਾ ਸੀ ਪਰ ਕੋਈ ਵਾਜਿਬ ਹਲ਼ ਨਹੀਂ ਨਿਕਲ ਰਿਹਾ ਸੀ ਅਤੇ ਸਗੋਂ ਸੀ.ਐਚ.ਓ ਮਾਨਸਿਕ ਅਤੇ ਆਰਥਿਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਸਨ ।ਅੱਜ ਉਨ੍ਹਾਂ ਦੀਆਂ ਦਿੱਕਤਾਂ ਦੇ ਹਲ਼ ਅਤੇ ਮੰਗਾਂ ਦੀ ਸੁਣਵਾਈ ਹੋਈ ਹੈ, ਉਹ ਉਮੀਦ ਕਰਦੇ ਹਨ ਕਿ ਜਲਦ ਕੋਈ ਲਿਖਤੀ ਨੋਟੀਫਿਕੇਸ਼ਨ ਵਿਭਾਗ ਵੱਲੋਂ ਜ਼ਾਰੀ ਕੀਤਾ ਜਾਵੇਗਾ ਅਤੇ ਉਹ ਸਾਰੇ ਆਪਣੀਆਂ ਸਿਹਤ ਸੇਵਾਵਾਂ ਨਿਰਵਿਘਨ ਪ੍ਰਦਾਨ ਕਰਦੇ ਰਹਣਗੇ। ਉਨ੍ਹਾਂ ਇਹ ਵੀ ਦਸਿਆ ਕੇ ਜਦੋਂ ਤੱਕ ਲਿਖ਼ਤੀ ਨੋਟੀਫਿਕੇਸ਼ਨ ਜ਼ਾਰੀ ਨਹੀਂ ਹੁੰਦਾ ਓਦੋਂ ਤਕ ਆਨਲਾਈਨ ਕੰਮ ਬੰਦ ਹੀ ਰਹੇਗਾ।