ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ ਰੋਕਣ ਨਾਲ ਮੰਡੀਆਂ ਨੂੰ ਜਾਣ ਵਾਲੀ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਵਿੱਚ ਆ ਰਹੀ ਦਿੱਕਤ-ਚੇਅਰਮੈਨ ਬਰਸਟ
ਚੰਡੀਗੜ੍ਹ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਉਨ੍ਹਾਂ ਮੰਡੀ ਬੋਰਡ ਦੀ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਹੈ। ਜਿਸਦਾ ਮੁੱਖ ਮਨੋਰਥ ਇਹ ਹੈ ਕਿ ਪੂਰੇ ਪ੍ਰਾਂਤ ਤੋਂ ਯਾਤਰੀ ਮੰਡੀ ਬੋਰਡ ਦੇ ਕੰਪਲੈਕਸ ਅਧੀਨ ਤਿਆਰ ਕੀਤੇ ਗਏ ਹਾਲ, ਬੈਡਰੂਮ, ਜਿਸ ਵਿੱਚ 100 ਲੋਕਾਂ ਤੋਂ ਲੈ ਕੇ ਹਜਾਰ ਲੋਕਾਂ ਦੇ ਰਹਿਣ ਦੇ ਨਾਲ-ਨਾਲ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੱਥੇ ਰਿਹਾਇਸ਼ ਕੀਤੇ ਜਾਣ ਨਾਲ ਸਸਤੇ ਕਮਰੇ ਅਤੇ ਸ਼ੁੱਧ ਭੋਜਨ ਯਾਤਰੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਜਿੱਥੇ ਕਿਸਾਨਾਂ ਦੀ ਸੇਵਾ ਕਰਦਾ ਹੈ, ਉਥੇ ਪੂਰੇ ਦੇਸ਼ ਦੇ ਯਾਤਰੀਆਂ ਨੂੰ ਇੱਥੇ ਆਉਣ ਤੇ ਵੀ ਜੀ ਆਇਆ ਕਹਿੰਦਾ ਹੈ। ਉ੍ਨ੍ਹਾਂ ਕਿਹਾ ਕਿ ਇਹ ਵੈਬਸਾਈਟ ਭਾਰਤ ਵਿੱਚ ਕਿਸੇ ਵੀ ਭਾਸ਼ਾ ਵਿੱਚ ਖੋਲੀ ਜਾ ਸਕਦੀ ਹੈ ਅਤੇ ਆਪਣੀ ਲੋੜ ਅਨੁਸਾਰ ਕਮਰੇ ਬੁੱਕ ਕੀਤੇ ਜਾ ਸਕਦੇ ਹਨ।
ਚੇਅਰਮੈਨ ਬਰਸਟ ਨੇ ਦੱਸਿਆ ਕਿ ਰੂਲਰ ਡਿਵੈਲਪਮੈਂਟ ਫੰਡ ਜੋ ਕਿ ਕੇਂਦਰ ਸਰਕਾਰ ਨੇ ਬਿਨ੍ਹਾਂ ਵਜ੍ਹਾਂ ਰੋਕਿਆ ਹੋਇਆ ਹੈ, ਉਸ ਨਾਲ ਸਾਡੀਆਂ ਮੰਡੀਆਂ ਦੀਆਂ ਸੜਕਾਂ ਰਿਪੇਅਰ ਕਰਨ ਤੋਂ ਵਾਂਝਿਆ ਹਨ ਅਤੇ ਕੁੱਝ ਖਰੀਦ ਕੇਂਦਰ ਫੋਕਲ ਪੁਆਇੰਟ, ਸਬ ਯਾਰਡ ਜਿਨ੍ਹਾਂ ਵਿੱਚ ਕੇਵਲ ਇੱਟਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਆਰ.ਸੀ.ਸੀ ਪੱਕੀਆਂ ਕਰਨ ਲਈ ਪੈਸੇ ਨਾ ਆਉਣ ਕਰਕੇ ਦਿੱਕਤ ਪੇਸ਼ ਆ ਰਹੀ ਹੈ। ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਰਦੇਸ਼ ਜਾਰੀ ਕੀਤੇ ਹਨ, ਜੋ ਤੁਹਾਡੇ ਕੋਲ ਫੰਡ ਪਏ ਹਨ, ਉਸ ਨਾਲ ਸੜਕਾਂ ਅਤੇ ਮੰਡੀਆਂ ਦੀ ਮੁਰੰਮਤ ਕਰਨਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਮੰਡੀ ਬੋਰਡ ਨੂੰ ਹਰ ਮਹੀਨੇ 5 ਲੱਖ ਰੂਪਏ ਦੀ ਆਮਦਨ ਹੁੰਦੀ ਸੀ। ਪਰ ਹੁਣ ਇਹ ਰਹਿਣ ਬਸੇਰਾ ਆਲੀਸ਼ਾਨ ਢੰਗ ਨਾਲ ਬਣਾਉਣ ਲਈ ਜਿੱਥੇ 20 ਕਰੋੜ ਰੂਪਏ ਖਰਚ ਹੋਏ ਹਨ। ਪਰ ਉਸ ਨਾਲ ਮਹੀਨਾਵਾਰ ਸਾਡੀ ਆਮਦਨ 70 ਲੱਖ ਰੂਪਏ ਹੋ ਗਈ ਹੈ। ਸਾਡਾ ਟੀਚਾ ਇਸ ਨੂੰ 1 ਹਜਾਰ ਕਰੋੜ ਰੂਪਏ ਪ੍ਰਤੀ ਮਹੀਨਾ ਕਰਨ ਦਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਪੂਰਾ ਸਟਾਫ ਅਤੇ ਉਚ ਅਧਿਕਾਰੀਆਂ ਦੀ ਮਿਹਨਤ ਸਦਕਾ ਅਸੀ ਮੰਡੀ ਬੋਰਡ ਨੂੰ ਉਚ ਬੁਲੰਦੀਆੰ ਤੇ ਲਾ ਕੇ ਜਾਵੇਗਾ ਤਾਂ ਜੋ ਜਿੱਥੇ ਯਾਤਰੀਆਂ ਨੂੰ ਇੱਥੇ ਸਹੂਲਤਾਂ ਉਪਲਬੱਧ ਹੋਣੀਆ ਹਨ, ਉਥੇ ਪੰਜਾਬ ਦਾ ਵਿਕਾਸ ਵੀ ਨਿਰਪੱਖ ਹੋ ਕੇ ਕੀਤਾ ਜਾਵੇਗਾ ਤਾਂ ਜੋ ਰੰਗਲਾ ਪੰਜਾਬ ਵੇਖਣ ਨੂੰ ਮਿਲ ਸਕੇ।