ਕੋਟਧਰਮੂ , ਉੱਡਤ ਭਗਤ ਰਾਮ ਦੇ ਖੇਤਾ ਵਿੱਚ ਜੰਗਲੀ ਸੂਰ ਦਿੱਸਣ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ

ਬਠਿੰਡਾ-ਮਾਨਸਾ

ਕਿਸੇ ਜਾਨੀ ਮਾਲੀ ਨੁਕਸਾਨ ਹੌਣ ਤੋ ਪਹਿਲਾ ਜੰਗਲੀ ਸੂਰਾ ਦਾ ਬੰਦੋਬਸਤ ਕਰੇ ਜਿਲ੍ਹਾ ਪ੍ਰਾਸਾਸਨ-ਐਡਵੋਕੇਟ ਉੱਡਤ

ਮਾਨਸਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)— ਇਥੋ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਤੇ ਉੱਡਤ ਭਗਤ ਰਾਮ ਦੇ ਵਿੱਚਕਾਰ ਸਥਿਤ ਇਤਿਹਾਸਕ ਗੁਰੂਘਰ ਸੂਲੀਸਰ ਸਾਹਿਬ ਦੇ ਕੋਲ ਖਾਲੀ ਪਈ ਜਮੀਨ ਜੰਗਲੀ ਸੂਰ ਦਿੱਸਣ ਕਾਰਨ ਆਮ ਲੋਕਾ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ , ਇਹ ਸੂਰ ਸਬਜ਼ੀਆ ਤੇ ਪਸੂਆ ਲਈ ਬੀਜੇ ਪੱਠਿਆ ਦਾ ਭਾਰੀ ਨੁਕਸਾਨ ਕਰ ਰਹੇ ਹਨ , ਫਸਲਾ ਦੇ ਨੁਕਸਾਨ ਕਾਰਨ ਕਿਸਾਨ ਚਿੰਤਾ ਵਿੱਚ ਹਨ ਤੇ ਰੈਹਾਨ ਹਨ ਕਿ ਏਡੀ ਵੱਡੀ ਤਾਦਾਦ ਵਿੱਚ ਜੰਗਲੀ ਸੂਰ ਸਾਡੇ ਖੇਤਾ ਵਿੱਚ ਕਿੱਥੋ ਆ ਗਏ ।
ਪ੍ਰੈਸ ਬਿਆਨ ਰਾਹੀ ਜਿਲ੍ਹਾ ਪ੍ਰਸਾਸਨ ਮੰਗ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਇਸੋ ਤੋ ਪਹਿਲਾ ਕਿ ਇਹ ਜੰਗਲੀ ਸੂਰ ਕੋਈ ਭਿਆਨਕ ਜਾਨੀ ਮਾਲੀ ਨੁਕਸਾਨ ਕਰ ਦੇਣ ਜਿਲ੍ਹਾ ਪ੍ਰਾਸਾਸਨ ਫੋਰੀ ਤੋਰ ਤੇ ਇਨ੍ਹਾ ਜੰਗਲੀ ਸੂਰਾ ਦਾ ਬੰਦੋਬਸਤ ਕਰੇ ਤੇ ਨਾਲੇ ਇਹ ਪਤਾ ਲਗਾਉਣ ਦੀ ਖੇਚਲ ਕਰੇ ਦੁਆਬੇ ਤੇ ਮਾਝੇ ਦੇ ਜਿਲਿਆ ਵਿੱਚ ਪਾਏ ਜਾਣ ਇਹ ਭਿਆਨਕ ਜੰਗਲੀ ਸੂਰ ਇੱਥੇ ਕਿਵੇ ਪੁਜ ਗਏ । ਇਸ ਮੌਕੇ ਤੇ ਉਨ੍ਹਾਂ ਨਾਲ ਕੁਲ ਹਿੰਦ ਕਿਸਾਨ ਸਭਾ ਦੇ ਸਬ ਡਵੀਜ਼ਨ ਸਰਦੂਲਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਟਧਰਮੂ , ਮੀਤ ਪ੍ਰਧਾਨ ਬਲਦੇਵ ਸਿੰਘ ਉੱਡਤ , ਕਾਲਾ ਖਾਂ ਭੰਮੇ , ਗੁਰਜੰਟ ਸਿੰਘ ਕੋਟਧਰਮੂ , ਦੇਸਰਾਜ ਕੋਟਧਰਮੂ , ਦਰਸਨ ਸਿੰਘ ਉੱਡਤ , ਗੱਗੀ ਸਿੰਘ ਉੱਡਤ , ਗੁਰਚਰਨ ਸਿੰਘ ਉੱਡਤ , ਜਲੌਰ ਸਿੰਘ ਕੋਟਧਰਮੂ ਤੇ ਚੇਤ ਸਿੰਘ ਕੋਟਧਰਮੂ ਆਦਿ ਹਾਜਰ ਸਨ ।

Leave a Reply

Your email address will not be published. Required fields are marked *