ਗੁਰਦਾਸਪੁਰ 27 ਜੁਲਾਈ ( ਸਰਬਜੀਤ);- ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਦਾਸਪੁਰ ਸ਼੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਚੱਲ ਰਹੇ ਸੱਵਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਵਿਕਾਸ ਕਾਰਜਾਂ ਦਾ ਰੀਵਿਉ ਮਾਨਯੋਗ ਨਿਗਰਾਨ ਇੰਜੀਨਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ, ਗੁਰਦਾਸਪੁਰ ਸ. ਨਰਿੰਦਰ ਪਾਲ ਸਿੰਘ ਉਹਨਾਂ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਬੀ.ਡੀ.ਓ.ਜ਼ ਨਾਲ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੱਵਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਚੱਲ ਰਹੇ Community Sanitary Complex, Liquid Waste Management ਸਬੰਧੀ ਕੰਮਾਂ ਦੀ ਪ੍ਰਗਤੀ ਦਾ ਰੀਵਿਉ ਕੀਤੀ ਗਈ ਅਤੇ ਇਹਨਾਂ ਕੰਮਾਂ ਵਿੱਚ ਤੇਜੀ ਲਿਆਉਣ ਲਈ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਤੇ ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਸ. ਸੁਖਦੀਪ ਸਿੰਘ ਧਾਲੀਵਾਲ, ਉਪ ਮੰਡਲ ਇੰਜੀਨੀਅਰ ਕੰਵਰਜੀਤ ਰੱਤੜਾ, ਜੇ.ਈ. ਅਮਰਬੀਰ, ਜੇ.ਈ. ਅਲੋਕ ਸ਼ਰਮਾ, ਜੇ.ਈ. ਪਰਮਜੀਤ ਸਿੰਘ ਅਤੇ ਜ਼ਿਲੇ ਦੇ ਸਾਰੇ ਬਲਾਕਾਂ ਦੇ ਬੀ.ਡੀ.ਓ.ਜ਼ ਹਾਜ਼ਿਰ ਸਨ।