ਗੁਰਦਾਸਪੁਰ , 25 ਜੁਲਾਈ (ਸਰਬਜੀਤ)– ਜ਼ਿਲਾ ਗੁਰਦਾਸਪੁਰ ਦੇ ਕਾਂਗਰਸ ਦੇ ਆਗੂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ਾਂ ’ਤੇ ਵਿਅੰਗ ਕੱਸਦੇ ਹਨ ਕਿ ਉਹ ਸੱਤਾ ਵਿੱਚ ਨਹੀਂ ਹਨ। ਜ਼ਿਲਾ ਪ੍ਰਸ਼ਾਸ਼ਨ ਅਤੇ ਮੰਤਰੀ ਉਨਾਂ ਨੂੰ ਵਿਕਾਸ ਕਾਰਜ਼ਾ ਲਈ ਬੁਲਾਉਦੇ ਹਨ ਜਦੋਂ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਅੱਖੋਂ ਪਰੋਖਿਆ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਨਵਦੀਪ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਹੀ ਇਹ ਪਿਰਤ ਪਈ ਹੋਈ ਹੈ ਕਿ ਜੋ ਵੀ ਕਾਂਗਰਸੀ ਉਮੀਦਵਾਰ ਚੋਣਾ ਵਿੱਚ ਹਾਰ ਜਾਂਦਾ ਹੈ, ਉਸਦੇ ਹਾਰ ਗਏ ਹੋਏ ਉਮੀਦਵਾਰ ਦੀ ਸੂਬੇ ਵਿੱਚ ਸਾਡੀ ਸਰਕਾਰ ਹੋਣ ਕਰਕੇ ਜ਼ਿਲਾ ਪ੍ਰਸ਼ਾਸ਼ਨ ਉਸਦੀ ਪਹਿਲ ਦੇ ਆਧਾਰ ’ਤੇ ਗੱਲ ਸੁਣੇ। ਪਰ ਹੁਣ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜ਼ਿਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ। ਜਿਸ ਕਰਕੇ ਸਾਡੇ ਉਮੀਦਵਾਰ ਸੱਤਾ ਹਾਸਲ ਨਹੀਂ ਕਰ ਸਕੇ। ਪਰ ਹੁਣ ਭਵਿੱਖ ਵਿੱਚ ਪੱਖਪਾਤ ਨਾ ਕਰਨ। ਕਿਸੇ ਨੇ ਵੋਟ ਦਾ ਇਸਤੇਮਾਲ ਕੀਤਾ ਹੈ ਜਾਂ ਨਹੀਂ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ। ਇਸ ਕਰਕੇ ਜੋ ਜਿਲਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉਮੀਦਵਾਰ ਸੱਤਾ ਹਾਸਲ ਨਹੀਂ ਕਰ ਸਕੇ, ਉਹ ਦਿਨ ਰਾਤ ਆਪਣੀ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਦੇ ਹਨ। ਲੋਕਾਂ ਦਾ ਭਾਰੀ ਇਕੱਠ ਉਨਾਂ ਦੇ ਘਰ ਵਿੱਚ ਵੇਖਣ ਨੂੰ ਮਿਲਦਾ ਹੈ। ਜਦੋਂ ਕਿ ਕਾਂਗਰਸੀਆ ਦੇ ਘਰ ਵਿਰਾਨੀ ਛਾਈ ਹੋਈ ਹੈ।
ਨਵਦੀਪ ਸਿੰਘ ਨੇ ਸਪਸ਼ੱਟ ਕੀਤਾ ਕਿ ਅਸੀ ਲੋਕ ਆਮ ਆਦਮੀ ਪਾਰਟੀ ਦੀ ਸ਼ਾਖਾ ਨੂੰ ਮਜਬੂਤ ਕਰਨ ਲਈ ਲੱਗੇ ਹੋਏ ਹਨ। ਜੋ ਕਾਂਗਰਸੀਆਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਤੇ ਫਿਰ ਸਾਡੇ ਹਲਕਾ ਇੰਚਾਰਜ਼ਾ ਬਾਰੇ ਕੋਈ ਅਜਿਹਾ ਬਿਆਨ ਦੇਣ। ਕਿਉਕਿ ਕਾਂਗਰਸ ਖਿੰਡ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਮੁੜ ਸੁਰਜੀਤ ਨਹੀਂ ਹੋ ਸਕਦੀ। ਭਾਵੇਂ ਪੰਜਾਬ ਦਾ ਕੋਈ ਵੀ ਪ੍ਰਧਾਨ ਬਣ ਜਾਵੇ ਲੋਕ ਇੰਨਾਂ ਨੂੰ ਕਦੇ ਵੀ ਮੁੰਹ ਨਹੀਂ ਲਾਉਣਗੇ। ਇਸਕਰਕੇ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਦਿਓ। ਅਜਿਹੇ ਬਿਆਨਾਂ ਤੋਂ ਗੁਰੇਜ ਕਰੋ।


