ਕੇਂਦਰ ਦੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ, ਜਿਸ ਕਰਕੇ 31 ਜੁਲਾਈ ਤੋਂ ਸੰਯੁਕਤ ਕਿਸਾਨ ਮੋਰਚਾ ਕਰੇਗੀ ਸੰਘਰਸ਼ ਦੀ ਸ਼ੁਰੂਆਤ

ਪੰਜਾਬ

ਗੁਰਦਾਸਪੁਰ, 23 ਜੁਲਾਈ (ਸਰਬਜੀਤ)-ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ 31 ਜੁਲਾਈ ਤੋਂ ਸ਼ਹੀਦ ਊਧਮ ਸਿੰਘ ਜੀ ਸ਼ਹੀਦੀ ਦਿਹਾੜੇ ’ਤੇ ਨਤਮਸਤਕ ਹੋ ਕੇ ਸੰਘਰਸ਼ ਦੀ ਸ਼ੁਰੂਆਤ ਕੀਤਾ ਜਾਵੇਗੀ। ਜਦੋਂ ਕਿ 3 ਅਗਸਤ ਨੂੰ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। 22 ਅਗਸਤ ਨੂੰ ਜੰਤਰ ਤੰਤਰ ਦਿੱਲੀ ਵਿੱਚ ਧਰਨਾ ਦਿੱਤਾ ਜਾਵੇਗਾ।
ਕੀ ਹਨ ਮੰਗਾ?
ਸਰਕਾਰੀ ਅਤੇ ਪ੍ਰਾਇਵੇਟ ਖੰਡ ਮਿੱਲਾਂ ਵੱਲ 520 ਕਰੋੜ ਰੂਪਏ ਕਿਸਾਨਾਂ ਦਾ ਬਕਾਇਆ ਖੜਾ ਹੈ। ਜਿਸ ਨੂੰ ਤੁਰੰਤ ਪੰਜਾਬ ਸਰਕਾਰ ਜਾਰੀ ਕਰੇ। ਗੰਨੇ ਦਾ ਭਾਅ 450 ਰੂਪਏ ਕੁਇੰਟਲ ਕੀਤਾ ਜਾਵੇ। ਕਿਸਾਨੀ ਸੰਘਰਸ਼ ਦੇ ਸਹੀਦ ਕਿਸਾਨਾਂ ਦੇ ਇੱਕ ਇੱਕ ਪਰਿਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜਾ ਦਿੱਤਾ ਜਾਵੇ। ਕਣਕ ਤੇ ਬੌਨਸ, ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ, ਗੜੇਮਾਰੀ ਕਾਰਨ ਖਰਾਬ ਹੋਈ ਬਾਸਮਤੀ ਅਤੇ ਮੂੰਗੀ ਦੀ ਫਸਲ ਦੇ ਨੁਕਸਾਨ ਦੀ ਪੂਰਤੀ, ਕੰਢਿਆਲੀ ਤਾਰੋਂ ਪਾਰਲੀ ਜਮੀਨ ਦਾ ਮੁਆਵਜਾ ਅਤੇ ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਲਖਮੀਪੁਰ ਖੀਰੀ ਕਾਂਡ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਦੇ ਹੋਏ ਜੇਲਾਂ ਵਿੱਚ ਬੰਦ ਬੇਦੋਸ਼ੇ ਕਿਸਾਨਾਂ ਨੂੰ ਬਾਹਰ ਕਢਵਾਉਣਾ ਅਤੇ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਰਾਜ ਮੰਤਰੀ ਅਜੈ ਮਿਸ਼ਰਾ ਟਹਿਣੀ ਨੂੰ ਬਰਖਾਸਤ ਕਰਵਾ ਕਰ ਜੇਲਾਂ ਵਿੱਚ ਡੱਕਣਾ ਹੈ।

Leave a Reply

Your email address will not be published. Required fields are marked *