57 ਸਾਲ ਬਾਅਦ ਵੀ ਪੰਜਾਬੀ ਸੂਬਾ ਆਪਣੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਪਾਣੀਆਂ ਦੀ ਲੜਾਈ ਲੜ ਰਿਹਾ ਹੈ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 2 ਨਵੰਬਰ (ਸਰਬਜੀਤ ਸਿੰਘ)– ਮਾਂਝਾ ਦੁਆਬਾ ਪਧਰੀ ਆਉਦੇਦਾਰਾ ਦੀ ਵਿਸਥਾਰਿਤ ਮੀਟਿੰਗ ਅਸ਼ਵਨੀ ਕੁਮਾਰ ਲੱਖਣਕਲਾਂ‌‌ ਗੁਰਦਾਸਪੁਰ, ਦਲਵਿੰਦਰ ਸਿੰਘ ਪੰਨੂ ਤਰਨਤਾਰਨ, ਬਲਬੀਰ ਮੂਧਲ‌ ਅਮ੍ਰਿਤਸਰ, ਚਰਨਜੀਤ ਸਿੰਘ ਭਿੰਡਰ‌ ਹੁਸ਼ਿਆਰਪੁਰ ‌ਅਤੇ ਰਾਜ ਸਿੰਘ ਕਪੂਰਥਲਾ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ।

ਇਸ ਸਮੇਂ ਬੋਲਦਿਆਂ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ੋਕ ਮਹਾਜਨ, ਰਾਜ ਸਿੰਘ, ਬਲਬੀਰ ਸਿੰਘ ਝਾਮਕਾ, ਅਸ਼ਵਨੀ ਕੁਮਾਰ ਲੱਖਣਕਲਾਂ‌ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਵਿਸਥਾਰ ਕਰਨ ਦਾ ਮੱਤਾ ਪਾਸ ਕੀਤਾ ਗਿਆ। ਅੱਜ ਪੰਜਾਬ ਡੇ ਉਪਰ ਵਿਚਾਰ ਵਟਾਂਦਰਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 57 ਸਾਲ ਪਹਿਲਾਂ 1966 ਵਿੱਚ ਬਣਾਇਆ ਗਿਆ ਪੰਜਾਬੀ‌ ਸੂਬਾ ਅੱਜ ਤੱਕ ਲਗੜਾ ਲੂਲਾ ਹੈ, ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤੇ ਗਏ, ਦੇਸ਼ ਵਿਚ ਇਕੋ ਇਕ ਪੰਜਾਬ ਸੂਬਾ ਹੈ ਜਿਸ ਦੀ ਆਪਣੀ ਸਥਾਈ‌‌ ਰਾਜਧਾਨੀ ਨਹੀਂ ਹੈ,ਕੇਵਲ ਇਹ ਸੂਬਾ ਹੈ ਜਿਸ ਬਾਰੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78, 79, 80 ਤਹਿਤ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਅਤੇ ਡੈਮਾਂ ਦਾ ਕੰਟਰੋਲ ਕੇਂਦਰ ਸਰਕਾਰ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਜਿਸ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਕੇਂਦਰ ਨੇ ਆਪਣੀ ਤਾਨਾਸ਼ਾਹੀ ਨਾਲ ਗੁਵਾਂਢੀ ਰਾਜਾਂ ਨੂੰ ਦੇ ਰਖਿਆ ਹੈ‌‌। ਮੀਟਿੰਗ ਨੇ ਮਤਾ ਪਾਸ ਕੀਤਾ ਕਿ ਕੇਂਦਰ ਸਰਕਾਰ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਗਰੰਟੀ ਨਾਲ ਲਾਗੂ ਕਰੇ, ਪੰਜਾਬ ਸਰਕਾਰ ਫਜ਼ੂਲ ਦੀਆਂ ਬਹਿਸਾਂ ਕਰਨ ਦੀ ਬਜਾਏ ਹੜਾਂ ਦੀ ਬਰਬਾਦੀ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਵੇ, ਮੀਟਿੰਗ ਨੇ ਨਿਊਜ਼ ਕਲਿੱਕ ਅਦਾਰੇ ਦੇ ਮੁਖੀ ਅਤੇ ਉਸਦੇ ਪਤਰਕਾਰਾਂ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਨਿੰਦਾ ਕਰਦਿਆਂ ਬਣਾਏ ਗਏ ਝੂਠੇ ਕੇਸ ਵਾਪਸ ਲੈਣ ਦੀ ਮੰਗ ਕਰਦਿਆਂ 6 ਨਵੰਬਰ ਨੂੰ ਮੋਦੀ ਸਰਕਾਰ ਦੇ ਪੁਤਲੇ ਸਾੜਨ ਦੇ ਫੈਸਲੇ ਉਪਰ ਮੋਹਰ ਲਗਾਈ । ਇਹ ਵੀ ਫੈਸਲਾ ਲਿਆ ਗਿਆ ਕਿ 26,27,28 ਨਵੰਬਰ ਨੂੰ ਰਾਜਧਾਨੀਆਂ ਘੇਰਨ ਦੇ ਐਕਸ਼ਨ ਵਿਚ ਸਰਗਰਮੀ ਨਾਲ ਸ਼ਾਮਲ ਹੋਇਆ ਜਾਵੇਗਾ। ਮੀਟਿੰਗ ਵਿੱਚ ਮੰਗਲ ਸਿੰਘ ਧਰਮਕੋਟ, ਬਲਵਿੰਦਰ ਸਿੰਘ ਵਿਲਾ ਕੋਠੀ, ਬਲਜਿੰਦਰ ਸਿੰਘ ਭਿੰਡਰ, ਕੁਲਦੀਪ ਰਾਜੂ, ਕਰਮਜੀਤ ਸਿੰਘ ਸੰਧੂ , ਸੁਰਜੀਤ ਸਿੰਘ ਬਾਜਵਾ, ਬਲਵਿੰਦਰ ਸਿੰਘ
ਪੁਰਾ, ਕੁਲਵੰਤ ਸਿੰਘ ਰਾਮਦੀਵਾਲੀ, ਮਨਜੀਤ ਸਿੰਘ ਪਤਰਕਾਰ ਅਤੇ ਮੰਗਲ ਸਿੰਘ ਅਟਾਰੀ ਸ਼ਾਮਲ ਸਨ

Leave a Reply

Your email address will not be published. Required fields are marked *