ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਅੱਜ ਤੜਕੇ 5 ਵਜੇ ਫਿਰੋਜ਼ਪੁਰ ਤੋਂ ਲੁਧਿਆਣੇ ਵਾਲੀ ਟਰੇਨ ਲਈ ਸੀ। ਲੁਧਿਆਣੇ ਜਾਗ ਖੁੱਲ੍ਹੀ ਤਾਂ ਬੈਗ ਗਾਇਬ ਸੀ। ਦਸ ਦਿਨ ਦਾ ਲੀੜਾ ਲੱਤਾ ਚੁੱਕ ਕੇ ਪਟਿਆਲੇ ਜਾ ਰਿਹਾ ਸਾਂ। ਬਸ ਇੱਕ ਪੱਗ ਬਚੀ ਏ ਜਿਹੜੀ ਸਰ੍ਹਾਣੇ ਰੱਖੀ ਸੀ। ਬਾਕੀ ਗਾਇਬ। ਲੁਧਿਆਣੇ ਜਦ ਗੱਡੀ ਰੁਕਦੀ ਏ ਤਾਂ ਕਈ ਸਮਾਨ ਚੈੱਕ ਕਰਨ ਚੜ੍ਹਦੇ ਨੇ ਬੋਤਲਾਂ ਵਗੈਰਾ ਚੁੱਕਦੇ ਨੇ। ਅੱਜ ਬੈਗ ਵੀ ਫੁਰਰ ਹੋ ਗਿਆ। ਬੋਤਲਾਂ ਚੁੱਕਣ ਵਾਲਿਆਂ ਚੱਕਿਆ ਜਾਂ ਬੋਤਲਾਂ ਪੀਣ ਵਾਲਿਆਂ ਕੀ ਪਤਾ। ਪੁਲਿਸ ਥਾਣੇ ਵਾਲੇ ਪਹਿਲਾਂ ਤਾਂ ਪੀੜਤ ਨੂੰ ਈ ਚੋਰਾਂ ਵਾਂਗ ਵਿਹਾਰ ਕਰਕੇ ਪੁਲਿਸ ਦੀ ਅਸਲੀ ਤਸਵੀਰ ਵਿਖਾਉਂਦੇ ਨੇ। ਕਿੱਥੋਂ ਆਇਆ, ਸੁੱਤਾ ਕਿਉਂ? ਟਿਕਟ ਵਿਖਾ। ਹੁਣ ਇਹੋ ਸਲਾਹ ਏ ਪੁੱਛ ਦੱਸ ਕੇ ਬੈਠੋ ਤੇ ਨਾਲ ਦਿਆਂ ਨੂੰ ਜਗਾਉਣ ਲਈ ਵੀ ਜਰੂਰ ਆਖ ਕੇ ਸਵੋਂ। ਸਾਹਮਣੇ ਇੱਕ ਜੋੜੀ ਬੈਠੀ ਸੀ ਸ਼ਾਇਦ ਉਹੀ ਲੈਗੀ ਚੁੱਕ ਕੇ। ਪਰ੍ਰਾਂ ਬਿਹਾਰੀ ਬੈਠੇ ਸਨ, ਉਹ ਹੱਥ ਸਾਫ ਕਰ ਗਏ ਜਾਂ ਕਿਹੜਾ ਦਾਅ ਮਾਰ ਗਿਆ ਕੀ ਪਤਾ। ਹਰੇਕ ਨੂੰ ਚੋਰ ਆਖੀ ਜਾਈਏ ਇਹ ਵੀ ਗਲਤ ਏ। ਪਰ ਕਿਆਸਰਾਈਆਂ ਤਾਂ ਬੰਦਾ ਲਾਉਂਦਾ ਈ ਏ। ਬੱਸ ਵਿੱਚ 170 ਲੱਗਣੇ ਸੀ ਲੁਧਿਆਣੇ ਦੇ ਤੇ ਮੈਂ 60 ਵਿੱਚ ਈ ਲੁਧਿਆਣੇ ਪਹੁੰਚ ਗਿਆ। ਚਲੋ 110 ਰੁਪਈਆਂ ਦੀ ਬੱਚਤ ਵੀ ਕੀਤੀ ਏ। ਚਾਰ ਪੰਜ ਹਜ਼ਾਰ ਦਾ ਲੋਦਾ ਵੀ ਲੱਗ ਗਿਆ ਤਾਂ ਕੀ ਕਰੀਏ। ਗਰੇ (ਫਿੱਕੇ ਹਰੇ) ਰੰਗ ਦਾ ਬੈਗ ਪਿੱਠੂ ਕਿੱਟ। ਕੰਡ ਵਾਲੇ ਪਾਸੇ ਸੁਰਮਈ ਰੰਗ ਦੀ ਜਾਲੀ ਲੱਗੀ ਏ। ਚਲੋ ਵਕਤ ਦੱਸੇਗਾ ਹੁਣ ਕੀ ਕੁੱਝ ਵਾਪਸ ਮਿਲਦਾ ਏ।।
ਰਾਤ ਸਾਥੀ ਮੰਗਤ ਬਜੀਦਪੁਰੀ ਕੋਲ ਰਿਹਾ। ਉਹ ਬਹੁਤ ਦਿਨਾਂ ਦਾ ਕਹਿ ਰਿਹਾ ਸੀ ਕਿ ਮਿਲਾਂ। ਉਹ ਬਹੁਤ ਗੱਲਾਂ ਕਰਨੀਆਂ ਚਾਹੁੰਦਾ ਸੀ। 15 – 16 ਸਾਲ ਬਾਅਦ ਉਹਦੇ ਕੋਲ ਰਾਤ ਰਿਹਾ ਜਾ ਕੇ। ਰਿਸ਼ਤੇ ਪਾਲਣੇਂ ਵੀ ਕੀਮਤ ਮੰਗਦੇ ਨੇ। ਰਾਤ ਦੋ ਵਜੇ ਤੱਕ ਜਾਗਦੇ ਰਹੇ ਤੇ ਚਾਰ ਵਜੇ ਤੜਕੇ ਉੱਠਕੇ ਤਿਆਰੇ ਕੱਸ ਲਏ। ਚਲੋ
ਚਿੱਟੇ ਦਾ ਕਾਲਾ ਦੌਰ ਹੰਢਾਈਏ,,
ਤੇ ਬਚ ਬਚਾ ਕੇ ਈ ਜਾਈਏ ਆਈਏ।।
ਲੀੜੇ ਕੱਪੜੇ ਸੁਆ ਕੇ ਦੇਣ ਤੇ ਬੈਗ ਦਿਵਾਉਣ ਵਾਲੇ ਸੱਜਣਾਂ ਤੇ ਕੋਈ ਕਨੂੰਨੀ ਕਾਰਵਾਈ ਨਹੀਂ ਕਰਵਾਈ ਜਾਵੇਗੀ।😊☝️☝️ ਜਿਹਨੇ ਚੁੱਕਿਆ ਏ ਜੇ ਵਾਪਸ ਕਰ ਦੇਵੇ ਤਾਂ 2000 ਇਨਾਮ ਤੇ ਇੱਕ ਲੋਈ ਦੇ ਕੇ ਸਨਮਾਨਿਤ ਕੀਤਾ ਜਾਵੇਗਾ।। .