ਰਣਜੇਤ ਸਿੰਘ ਬਾਠ ਮਾਰਕਿਟ ਕਮੇਟੀ ਕਲਾਨੌਰ ਚੇਅਰਮੈਨ ਨਿਯੁਕਤ, ਤਾਜਪੋਸ਼ੀ ਸਮਾਰੋਹ ਆਯੋਜਿਤ

ਗੁਰਦਾਸਪੁਰ

ਆਮ ਆਦਮੀ ਪਾਰਟੀ ਹਮੇਸ਼ਾ ਹੀ ਇਮਾਨਦਾਰ ਅਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁੱਦਿਆਂ ਨਾਲ ਨਵਾਜਦੀ-ਵਿਧਾਇਕ ਕਲਸੀ

ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਰਣਜੇਤ ਸਿੰਘ ਬਾਠ ਨੇ ਮਾਰਕਿਟ ਕਮੇਟੀ ਕਲਾਨੌਰ ਦੇ ਬਤੌਰ ਚੇਅਰਮੈਨ ਅਹੁੱਦਾ ਸੰਭਾਲ ਲਿਆ ਹੈ। ਅੱਜ ਉਨ੍ਹਾਂ ਦੀ ਤਾਜਪੋਸ਼ੀ ਦੇ ਮੌਕੇ ਤੇ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਬਲਬੀਰ ਸਿੰਘ ਪੰਨੂੰ ਜਿਲ੍ਹਾ ਪ੍ਰਧਾਨ ਦਿਹਾਤੀ, ਗੁਰਦੀਪ ਸਿੰਘ ਰੰਧਾਵਾ ਹਲਕਾ ਇੰਚਾਰਜ਼ ਡੇਰਾ ਬਾਬਾ ਨਾਨਕ ਅਤੇ ਮਾਰਕਿਟ ਕਮੇਟੀ ਦਾ ਸਟਾਫ, ਸਕੱਤਰ ਮਾਰਕਿਟ ਕਮੇਟੀ ਸੁਰਿੰਦਰ ਸਿੰਘ ਵੀ ਹਾਜਰ ਸਨ।

ਅਹੁੱਦਾਂ ਸੰਭਾਲਣ ਤੋਂ ਬਾਅਦ ਪਾਰਟੀ ਹਾਈਕਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਚੇਅਰਮੈਨ ਰਣਜੇਤ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਕਲਾਨੌਰ ਦੇ ਅਧੀਨ ਆਉੰਦੀਆ ਖਰੀਦ ਕੇਂਦਰ ਅਤੇ ਫੋਕਲ ਪੁਆਇੰਟਾਂ ਦੀਆਂ ਸਾਰੀਆ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਨਸ ਵੇਚਣ ਸਮੇਂ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਬਾਠ ਨੇ ਕਿਹਾ ਕਿ ਲੋਕ ਸੇਵਾ ਉਨ੍ਹਾਂ ਦੀ ਜਿੰਦਗੀ ਦਾ ਮੁੱਖ ਮਨੋਰਥ ਹੈ ਅਤੇ ਉਹ ਇਸ ਅਹੁੱਦੇ ਜਰੀਏ ਵੀ ਆਪਣੇ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਹੀ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਨ੍ਹਾਂ ਦੇ ਦਫਤਰ ਅਤੇ ਘਰ ਦੇ ਦਰਵਾਜੇ ਹਮੇਸ਼ਾ ਹੀ ਖੁੱਲੇ ਰਹਿਣਗੇ।

ਇਸ ਮੌਕੇ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਰਣਜੇਤ ਸਿੰਘ ਬਾਠ ਨੂੰ ਨਵੀਂ ਜਿੰਮੇਵਾਰੀ ਮਿਲਣ ਤੇ ਮੁਬਾਰਕਬਾਦ ਦਿੰਦਾ ਹੈ। ਉਨ੍ਹਾ ਕਿਹਾ ਕਿ ਬਾਠ ਬਹੁਤ ਹੀ ਇਮਾਨਦਾਰ ਹਨ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਸੇਵਾਵਾਂ ਹਨ। ਆਮ ਆਦਮੀ ਪਾਰਟੀ ਹਮੇਸ਼ਾ ਹੀ ਇਮਾਨਦਾਰ ਅਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁੱਦਿਆਂ ਨਾਲ ਨਵਾਜਦੀ ਹੈ ਅਤੇ ਰਣਜੇਤ ਸਿੰਘ ਬਾਠ ਨੂੰ ਚੇਅਰਮੈਨ ਲਈ ਚੋਣ ਕਰਨਾ ਪਾਰਟੀ ਦਾ ਬਹੁਤ ਹੀ ਵਧੀਆ ਫੈਸਲਾ ਹੈ।

ਇਸ ਮੌਕੇ ਪਰ ਰਾਜੀਵ ਸ਼ਰਮਾ, ਹਲਕਾ ਲੋਕਸਭਾ ਇੰਚਾਰਜ, ਬਾਬਾ ਸ਼ਿਵਜੀ ਨਿੱਕੇ ਘੁੰਮਣਾਂ ਵਾਲੇ (ਬੋਹੜੀ ਵਾਲੇ), ਗੁਰਜੀਤ ਸਿੰਘ ਕਾਹਲੋਂ ਚੇਅਰਮੈਨ ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ, ਨਰੇਸ਼ ਗੋਇਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ, ਸਰਬਜੀਤ ਕੌਰ ਵੂਮੈਨ ਸੈਲ ਜਿਲ੍ਹਾ ਪ੍ਰਧਾਨ, ਹਰਦੇਵ ਸਿੰਘ ਹਰੂਵਾਲ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਚੰਨਣ ਸਿੰਘ ਖਾਲਸਾ ਸਾਬਕਾ ਐਕਸ ਸਰਵਿਸਮੈਨ ਵਿੰਗ ਜਿਲਾ ਗੁਰਦਾਸਪੁਰ, ਸਤਨਾਮ ਸਿੰਘ ਹਰੂਵਾਲ ਸੀਨੀਅਰ ਆਗੂ,ਮਨਦੀਪ ਸਿੰਘ ਗਿੱਲ ਜਿਲ੍ਹਾ ਯੂਥ ਪ੍ਰਧਾਨ, ਸਤਨਾਮ ਸਿੰਘ ਬਾਜਵਾ ਹਲਕਾ ਯੂਥ ਆਗੂ ਡੇਰਾ ਬਾਬਾ ਨਾਨਕ, ਯੁਗਰਾਜ ਸਿੰਘ ਜਿਲ੍ਹਾ ਜੁਆਇੰਟ ਸਕੱਤਰ, ਹਰਪ੍ਰੀਤ ਕੌਰ ਸਰਕਲ ਪ੍ਰਧਾਨ, ਸੁਰਿੰਦਰ ਸਿੰਘ, ਮਨਜੀਤ ਸਿੰਘ ਜਾਜਨ ਵਾਲੀਆ, ਮੀਤ ਪ੍ਰਧਾਨ ਕਲਾਨੌਰ, ਸੁਰਜੀਤ ਸਿੰਘ ਸਰਕਲ ਇੰਚਾਰਜ ਡੇਰਾ ਬਾਬਾ ਨਾਨਕ, ਨਿਸ਼ਾਨ ਸਿੰਘ, ਯੂਥ ਆਗੂ, ਕੁਲਵਿੰਦਰ ਸਿੰਘ ਕਾਹਲੋਂ, ਕੰਵਲਜੀਤ ਸਿੰਘ, ਸਰਕਲ ਇੰਚਾਰਜ ਕਲਾਨੌਰ, ਹਰਭਜਨ ਸਿੰਘ ਸੰਧੂ ਠੇਕੇਦਾਰ ਕਲਾਨੌਰ ਵੀ ਮੌਜੂਦ ਸਨ।

ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਕਲਾਨੌਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਲਾਨੌਰ ਦੀ ਮੰਡੀ ਵਿੱਚ ਬਾਸਮਤੀ ਦੀ ਖਰੀਦ 15 ਹਜਾਰ 400 ਕੁਵਿੰਟਲ, ਪ੍ਰਾਇਵੇਟ ਝੋਨੇ ਦੀ ਖਰੀਦ 4800 ਕੁਵਿੰਟਲ ਅਤੇ ਸਰਕਾਰੀ ਖਰੀਦ 7 ਹਜਾਰ ਕੁਵਿੰਟਲ ਖਰੀਦ ਹੋਈ ਹੈ।

Leave a Reply

Your email address will not be published. Required fields are marked *